04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਬੀ. ਐਲ. ਓਜ਼ ਦੀ ਮਿਹਨਤ ਸਦਕਾ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਜ਼ੋਰਾਂ ’ਤੇ

ਅਜੀਤ ਡੈਸਕ 05-07-2026
ਜੰਡਿਆਲਾ ਮੰਜਕੀ, 4 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਬੀ. ਐਲ. ਓਜ਼ ਦੀ ਮਿਹਨਤ ਸਦਕਾ ਐਸ. ਆਈ. ਆਰ. ਤਹਿਤ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਸਥਾਨਕ ਕਸਬੇ ਵਿਚ ਹੀ ਅੱਠ ਬੂਥ ਲੈਵਲ ਅਫਸਰ ਵੋਟਰ ਸੂਚੀਆਂ ਦੀ ਸੁਧਾਈ ਲਈ ਲੱਗੇ ਹੋਏ ਹਨ। ਜੰਡਿਆਲਾ ਨੂੰ ਇਕ ਸੈਕਟਰ ਬਣਾ ਕੇ ਬੀ. ਐਲ. ਓਜ਼ ਉੱਪਰ ਦੇਖ ਰੇਖ ਲਈ ਇਕ ਸੈਕਟਰ ਅਫਸਰ ਗੁਰਚਰਨ ਸਿੰਘ ਨਿਯੁਕਤ ਕੀਤੇ ਗਏ ਹਨ। ਕਾਬਲੇਗੌਰ ਹੈ ਕਿ ਬੂਥ ਲੈਵਲ ਅਫਸਰਾਂ ਵਲੋਂ ਆਪਣੇ ਪੱਧਰ ’ਤੇ ਹੀ ਸਾਂਝੇ ਥਾਂ ’ਤੇ ਇਕੱਠ ਕਰਕੇ ਅਤੇ ਕੈਂਪ ਲਗਾ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਵਲੋਂ ਵੱਖ ਵੱਖ ਗੁਰੂ ਘਰਾਂ ਤੇ ਹੋਰ ਧਾਰਮਿਕ ਸਥਾਨਾਂ ਦੇ ਸਪੀਕਰਾਂ ਰਾਹੀਂ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਨੀਯਤ ਥਾਂ ’ਤੇ ਇਕੱਠੇ ਹੋ ਕੇ ਆਉਣ ਅਤੇ ਆਪਣੇ ਦਸਤਾਵੇਜ਼ ਜਮਾਂ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੱਤਰਕਾਰ ਵਲੋਂ ਇਕ ਕੈਂਪ ’ਤੇ ਕੀਤੇ ਦੌਰੇ ਦੌਰਾਨ ਬੀ. ਐਲ. ਓ. ਲਖਵਿੰਦਰਜੀਤ ਨੇ ਕਿਹਾ ਕਿ ਉਹ ਬਹੁਤ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੇ ਹਨ ਤੇ ਕਿਸੇ ਵੀ ਵੋਟਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਕਿਸ਼ਨਗੜ੍ਹ ਤੋਂ ਸੰਘਵਾਲ ਦੀ ਸੜਕ ਬਣਨ ’ਤੇ ਪਿੰਡ ਵਾਸੀਆਂ ਵਲੋਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਧੰਨਵਾਦ ਅਗਲੀ ਖ਼ਬਰ ਡਾ. ਪਰਵਿੰਦਰ ਸਿੰਘ ਤੇ ਸਤੀਸ਼ ਜੱਜਾ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਮਿਲਣ ’ਤੇ ਦਿੱਤੀ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।