04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਮਾਤਾ ਦੇ ਸਸਕਾਰ ਮੌਕੇ ਕਈ ਆਗੂ ਪਹੁੰਚੇ

ਅਜੀਤ ਡੈਸਕ 05-07-2026
ਫਿਲੌਰ, 4 ਜੁਲਾਈ (ਸਤਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਮਾਤਾ ਗੁਰਮੇਜ਼ ਕੌਰ ਦੇ ਸਸਕਾਰ ਮੌਕੇ ਵੱਖ-ਵੱਖ ਪਾਰਟੀਆਂ ਦੇ ਹੋਰਨਾਂ ਅਨੇਕਾਂ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਉਚੇਚੇ ਤੌਰ ’ਤੇ ਉਨ੍ਹਾਂ ਦੇ ਪਿੰਡ ਖਹਿਰਾ (ਫਿਲੌਰ) ਵਿਖੇ ਪਹੁੰਚੇ। ਮਾਤਾ ਗੁਰਮੇਜ਼ ਕੌਰ 72 ਵਰਿ੍ਹਆਂ ਦੇ ਸਨ। ਉਹ 1 ਜੁਲਾਈ ਨੂੰ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਏ। ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਸਾਥੀਆਂ ਨੇ ਸਤਿਕਾਰ ਵਜੋਂ ਮਾਤਾ ਗੁਰਮੇਜ ਕੌਰ ਨੂੰ ਸ਼ਾਲ ਭੇਟ ਕੀਤੀ। ਮਜੀਠੀਆ ਨੇ ਬਲਦੇੇਵ ਸਿੰਘ ਖਹਿਰਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਮਾਤਾ ਗੁਰਮੇਜ਼ ਕੌਰ ਦੇ ਚਲਾਣਾ ਕਰ ਜਾਣ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ। ਪੰਜਾਬ ਅਤੇ ਇਲਾਕੇ ਭਰ ਤੋਂ ਆਏ ਪਤਵੰਤਿਆਂ ਸੰਤ ਬਾਬਾ ਜਸਪਾਲ, ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਕੈਬਨਿਟ ਮੰਤਰੀ ਪੰਜਾਬ ਡਾ. ਸੁਖਵਿੰਦਰ ਸਿੰਘ ਸੁੱਖੀ, ਜਥੇਦਾਰ ਹਰਜਿੰਦਰ ਸਿੰਘ ਲੱਲ੍ਹੀਆਂ, ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਆਮ ਆਦਮੀ ਪਾਰਟੀ ਹਲਕਾ ਫਿਲੌਰ ਦੀ ਇੰਚਾਰਜ ਬੀਬਾ ਹਰਜੋਤ ਕੌਰ ਲੋਹਟੀਆ, ਸਾਬਕਾ ਵਿਧਾਇਕ ਮੋਹਨ ਲਾਲ ਬੰਗਾ, ਜਥੇਦਾਰ ਮੋਹਨ ਸਿੰਘ ਕੜਿਆਣਾ, ਡਾ.ਨਛੱਤਰਪਾਲ,ਮਨਜੀਤ ਸਿੰਘ ਬਿੱਲਾ ਨੰਗਲ, ਪ੍ਰਧਾਨ ਕੁਲਵਿੰਦਰ ਸੰਧੂ ਗੁਰਾਇਆ, ਯੂਥ ਪ੍ਰਧਾਨ ਅਮਰਿੰਦਰ ਸਿੰਘ ਤੱਗੜ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ 2 ਨਸ਼ਾ ਤਸਕਰ ਕਾਬੂ 9 ਗ੍ਰਾਮ ਹੈਰੋਇਨ, 20 ਨਸ਼ੀਲੀਆਂ ਗੋਲੀਆਂ ਬਰਾਮਦ ਅਗਲੀ ਖ਼ਬਰ ਏ.ਪੀ.ਜੇ. ਸਕੂਲ ਮਾਡਲ ਟਾਊਨ ’ਚ ਦੋ ਦਿਨਾਂ ਸੀ.ਪੀ.ਡੀ. ਵਰਕਸ਼ਾਪ ਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।