03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮੀਂਹ ਦੌਰਾਨ ਸੜਕ ਨਿਰਮਾਣ ਜਾਰੀ ਰੱਖਣ ਵਾਲੇ ਠੇਕੇਦਾਰ ਤੇ ਨਗਰ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਵੇ-ਡਾ. ਜਸਲੀਨ ਸੇਠੀ

ਅਜੀਤ ਡੈਸਕ 05-07-2026
ਜਲੰਧਰ, 4 ਜੁਲਾਈ (ਪਵਨ ਖਰਬੰਦਾ)-ਸੀਨੀਅਰ ਕਾਂਗਰਸੀ ਆਗੂ ਤੇ ਕੌਂਸਲਰ ਡਾ. ਜਸਲੀਨ ਸੇਠੀ ਨੇ ਜੀ. ਟੀ. ਬੀ. ਨਗਰ ਵਿਚ ਮੀਂਹ ਦੌਰਾਨ ਸੜਕ ਦਾ ਨਿਰਮਾਣ ਕਰਵਾਏ ਜਾਣ ‘ਤੇ ਨਗਰ ਨਿਗਮ ਪ੍ਰਸ਼ਾਸਨ ਤੇ ਸੰਬੰਧਿਤ ਠੇਕੇਦਾਰ ‘ਤੇ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਦੋ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਲਾਕੇ ਦੀ ਸੜਕ ਦਾ ਨਿਰਮਾਣ ਸ਼ੁਰੂ ਹੋਇਆ, ਪਰ ਗੁਣਵੱਤਾ ਯਕੀਨੀ ਬਣਾਉਣ ਦੀ ਬਜਾਏ ਮੀਂਹ ਦੇ ਵਿਚਕਾਰ ਹੀ ਕੰਮ ਜਾਰੀ ਰੱਖਿਆ, ਜੋ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਮੀਂਹ ਵਿਚ ਸੜਕ ਬਣਾਉਣ ਦੀ ਸ਼ਿਕਾਇਤ ਮਿਲਣ ‘ਤੇ ਡਾ. ਸੇਠੀ ਖੁਦ ਮੌਕੇ ‘ਤੇ ਪਹੁੰਚੇ, ਜਿਥੇ ਉਨ੍ਹਾਂ ਨੇ ਤੁਰੰਤ ਕੰਮ ਰੁਕਵਾਇਆ ਤੇ ਸੰਬੰਧਿਤ ਲੋਕਾਂ ਨੂੰ ਸਖ਼ਤ ਚਿਤਾਵਨੀ ਵੀ ਦਿੱਤੀ। ਡਾ. ਸੇਠੀ ਨੇ ਮੇਅਰ ਵਿਨੀਤ ਧੀਰ ਤੇ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਮੀਂਹ ਦੌਰਾਨ ਨਿਰਮਾਣ ਕੰਮ ਜਾਰੀ ਰੱਖਣ ਵਾਲੇ ਸੰਬੰਧਿਤ ਠੇਕੇਦਾਰ ਤੇ ਸੜਕ ਦੇ ਕੰਮ ਦੀ ਨਿਗਰਾਨੀ ਕਰਨ ਵਿਚ ਨਾਕਾਮ ਰਹੇ ਨਿਗਮ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਖ਼ਿਲਾਫ਼ ਤੁਰੰਤ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇ। ਨਾਲ ਹੀ ਪੂਰੇ ਨਿਰਮਾਣ ਕੰਮ ਦੀ ਸੁਤੰਤਰ ਤਕਨੀਕੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਭ ਤੋਂ ਚਿੰਤਾਜਨਕ ਗੱਲ ਇਹ ਰਹੀ ਕਿ ਨਿਰਮਾਣ ਸਥਾਨ ‘ਤੇ ਨਗਰ ਨਿਗਮ ਦਾ ਕੋਈ ਐਸ. ਡੀ. ਓ. ਜਾਂ ਜੂਨੀਅਰ ਇੰਜੀਨੀਅਰ (ਜੇ. ਈ.) ਮੌਜੂਦ ਨਹੀਂ ਸੀ। ਤਕਨੀਕੀ ਨਿਗਰਾਨੀ ਤੋਂ ਬਿਨਾਂ ਮੀਂਹ ਵਿਚ ਸੜਕ ਬਣਵਾਉਣਾ ਨਗਰ ਨਿਗਮ ਅਧਿਕਾਰੀਆਂ ਦੀ ਘੋਰ ਲਾਪ੍ਰਵਾਹੀ ਤੇ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਖਿਲਵਾੜ ਹੈ।
ਪਿਛਲੀ ਖ਼ਬਰ ਥਿਆੜਾ ਤੇ ਕੌਂਸਲਰ ਹੈਪੀ ਵਲੋਂ ਜੀ. ਟੀ. ਬੀ. ਨਗਰ ਤੇ ਮੈਨਬ੍ਰੋ ਚੌਕ ਦੀ ਨਵੀਂ ਸੜਕ ਦਾ ਸਾਂਝਾ ਉਦਘਾਟਨ ਸੜਕ ਬਣਨ ਨਾਲ ਇਲ... ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਪਿਸਟਲ ਸ਼ੂਟਿੰਗ ਵਿਚ ਚਮਕਾਇਆ ਸਕੂਲ ਦਾ ਨਾਂਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।