03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ 25 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤ ’ਚ ਮੌਤ, ਛੱਪੜ ਨੇੜਿਓਂ ਮਿਲੀ ਲਾਸ਼

ਅਜੀਤ ਡੈਸਕ 05-07-2026
ਫਿਲੌਰ/ਅੱਪਰਾ 4 ਜੁਲਾਈ (ਵਿਪਨ ਗੈਰੀ, ਦਲਵਿੰਦਰ ਸਿੰਘ ਅੱਪਰਾ)-ਪਿੰਡ ਸਮਰਾੜੀ ਨੇੜੇ ਇੱਕ 25 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਉਰਫ਼ ਹੈਰੀ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਛੋਕਰਾਂ ਵਜੋਂ ਹੋਈ ਹੈ। ਉਸ ਦੀ ਲਾਸ਼ ਛੱਪੜ ਨੇੜਿਓਂ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਦੇ ਨਾਲ-ਨਾਲ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਥਾਣੇਦਾਰ ਵਿਜੈ ਕੁਮਾਰ ਨੇ ਦਸਿਆ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਹੋ ਸਕੇਗਾ।ਜਾਣਕਾਰੀ ਮੁਤਾਬਿਕ ਮ੍ਰਿਤਕ ਵਲੋਂ ਵਿਦੇਸ਼ ਜਾਣ ਦੀ ਤਿਆਰੀ ਵਿਚ ਸੀ ਤੇ ਉਹ ਨਵਾਂ ਸਹਿਰ ਵਿਖੇ ਕੋਈ ਇੰਟਰਵਿਊ ਦੇ ਕੇ ਆਇਆ ਸੀ ਤੇ ਆਪਣੇ ਘਰ ਛੋਕਰਾ ਹੋਣ ਮਗਰੋਂ ਸਿੱਧਾ ਸਮਰਾੜੀ ਪਿੰਡ ਵੱਲ ਚਲਾ ਗਿਆ ਜਿੱਥੇ ਉਸ ਦਾ ਫੋਨ ਵੀ ਬੰਦ ਹੋ ਗਿਆ ਤੇ ਘਰ ਵਾਲਿਆ ਵਲੋਂ ਉਸ ਦੀ ਭਾਲ ਵੀ ਕੀਤੀ ਜਾ ਰਹੀ ਸੀ।
ਚਿੱਟਾ ਖ੍ਰੀਦਣ ਵਾਲਿਆ ਦਾ ਪਿੰਡ ਵਿਚ ਲੱਗਦਾ ਮੇਲਾ-ਪਿੰਡ ਵਾਸੀ
ਉਕਤ ਘਟਨਾ ਤੋਂ ਬਾਅਦ ਪਿੰਡ ਸਮਰਾੜੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਡਰ ਤੇ ਚਿੰਤਾ ਦਾ ਮਾਹੌਲ ਹੈ। ਸਥਾਨਕ ਲੋਕਾਂ ਤੇ ਪਿੰਡ ਦੇ ਮੋਹਤਬਰਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਨਸ਼ਾ ਤਸਕਰ ਇਕ ਵਾਰ ਫਿਰ ਸਰਗਰਮ ਹੋ ਗਏ ਹਨ, ਜਿਸ ਕਾਰਨ ਨੌਜਵਾਨਾਂ ਦਾ ਭਵਿੱਖ ਖਤਰੇ ਵਿਚ ਪੈ ਰਿਹਾ ਹੈ। ਹਾਲਾਂਕਿ, ਮੌਜੂਦਾ ਮਾਮਲੇ ਦਾ ਨਸ਼ਿਆਂ ਨਾਲ ਕੋਈ ਸੰਬੰਧ ਹੈ ਜਾਂ ਨਹੀਂ, ਇਸ ਬਾਰੇ ਪੁਲਿਸ ਨੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਪਰ ਮੌਕੇ ਚਸ਼ਮਦੀਦ ਲੋਕਾਂ ਤੇ ਕੁਝ ਪਿੰਡ ਦੇ ਮੁਹਤਬਰਾਂ ਨੇ ਇਕ ਵੀਡੀਓ ਜਾਰੀ ਕਰਕੇ ਪ੍ਰਸ਼ਾਸਨ ਖ਼ਿਲਾਫ਼ ਭੜਾਂਸ ਕੱਢਦਿਆ ਕਥਿਤ ਦੋਸ਼ ਲਾਏ ਹਨ ਕਿ ਮ੍ਰਿਤਕ ਨੌਜਵਾਨ ਦੀ ਮੌਤ ਹੋਈ ਨੂੰ 24 ਘੰਟੇ ਬੀਤ ਚੁੱਕੇ ਹਨ ਕਿਉਂਕਿ ਉਸ ਦੀ ਦੇਹ ਪੂਰੀ ਤਰ੍ਹਾਂ ਕਾਲੀ ਹੋ ਚੁੱੱਕੀ ਸੀ।
ਘਰਾਂ ਨੂੰ ਜਿੰਦਰਾਂ ਮਾਰ ਭੱਜੇ ਤਸਕਰ
ਸਥਾਨਕ ਲੋਕਾਂ ਨੇ ਖੁਲਾਸਾ ਕੀਤਾ ਕੀ ਉਕਤ ਵਾਪਰੀ ਘਟਨਾ ਪਹਿਲੀ ਨਹੀਂ ਹੈ ਤੇ ਇਸ ਘਟਨਾ ਦੇ ਵਾਪਰਨ ਨਾਲ ਨਸ਼ਾ ਤਸਕਰਾਂ ਵਿਚ ਹੜਕੰਭ ਦਾ ਮਹੌਲ ਬਣਿਆ ਹੋਇਆ ਹੈ, ਤੇ ਕਈ ਆਪਣੇ ਘਰਾਂ ਨੂੰ ਜਿੰਦਰੇ ਮਾਰ ਕੇ ਰਫੂਚੱਕਰ ਵੀ ਹੋ ਚੁੱਕੇ ਹਨ। ਲੋਕਾਂ ਨੇ ਦੱਸਿਆ ਕਿ ਕਈ ਸਰਕਾਰਾ ਬਦਲੀਆ ਤੇ ਕਈ ਅਫਸਰ ਬਦਲੇ ਪਰ ਉਨ੍ਹਾਂ ਦੇ ਪਿੰਡ ਅੰਦਰ ਨਸ਼ਾ ਤਸਕਰੀ ਦਾ ਧੰਦਾ ਲਗਾਤਾਰ ਚੱਲ ਰਿਹਾ ਜਿਸ ਵਿਚ ਸਿਰਫ ਇਹ ਬਦਲਾ ਆਂਇਆ ਹੈ ਕਿ ਪਹਿਲਾ ਇਤੇ ਨਾਜਾਇਜ਼ ਸ਼ਰਾਬ ਫਿਰ ਡੋਡੇ ਚੂ੍ਰਾ ਪੋਸਤ ਤੇ ਹੁਣ ਵੱਧ ਮੁਨਾਫੇ ਵਾਲਾ ਚਿੱਟਾ ਵੇਚਿਆ ਜਾ ਰਿਹਾ ਹੈ ਜਿਸ ’ਤੇ ਨੱਥ ਪੈਣੀ ਨਾਮੁਨਕਿਨ ਹੈ।
ਪਿਛਲੀ ਖ਼ਬਰ ਮੂਹਲੇਧਾਰ ਮੀਂਹ ਪੈਣ ਕਾਰਨ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ ਅਗਲੀ ਖ਼ਬਰ ਪ੍ਰਵਾਸੀ ਭਾਰਤੀ ਰੁਪਿੰਦਰ ਸ਼ਰਮਾ ਦਾ ਮਨਦੀਪ ਜੱਸਲ ਤੇ ਹੋਰਾਂ ਵਲੋਂ ਸਵਾਗਤ ਰੁਪਿੰਦਰ ਸ਼ਰਮਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।