03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਨਵਾਂ ਪਿੰਡ ਦੋਨੇਵਾਲ ’ਚੋਂ ਜਨਰੇਟਰ ਦਾ ਸਾਮਾਨ ਚੋਰੀ

ਅਜੀਤ ਡੈਸਕ 05-07-2026
ਲੋਹੀਆਂ ਖਾਸ, 4 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਇਲਾਕੇ ’ਚ ਚੋਰ ਲੁਟੇਰੇ ਇਸ ਕਦਰ ਬੇਖੌਫ਼ ਨਜ਼ਰ ਆ ਰਹੇ ਹਨ ਕਿ ਜਿਵੇਂ ਉਨ੍ਹਾਂ ਨੂੰ ਕਿਸੇ ‘ਕਾਨੂੰਨ’ ਦਾ ਪ੍ਰਵਾਹ ਹੀ ਨਾ ਹੋਵੇ, ਨਵਾਂ ਪਿੰਡ ਦੋਨੇਵਾਲ ’ਚ ਚੋਰਾਂ ਵਲੋਂ ਐਸੀ ਹੀ ਇਕ ਚੋਰੀ ਦੀ ਘਟਨਾ ਨੂੰ ਅਜ਼ਾਮ ਦਿੱਤਾ ਗਿਆ ਹੈ, ਕਿ ਚੋਰਾਂ ਨੇ ਬੜੇ ਆਰਾਮ ਨਾਲ ਦਿਨ ਦੇ ਦੁਪਹਿਰੇ ਇਕ ਹਵੇਲੀ ਦਾ ਜਿੰਦਰਾ ਭੰਨ ਕੇ ਅੰਦਰ ਦਾਖਲ ਹੁੰਦੇ ਹੋਏ ਹਵੇਲੀ ’ਚ ਖੜ੍ਹੇ ਵੱਡੇ ਜਨਰੇਟਰ ਦੀ ਮੋਟਰ ’ਚੋਂ ਤਾਂਬੇ ਦੀਆਂ ਕਵਾਇਲਾਂ ਸਮੇਤ ਉਸ ਦਾ ਹੋਰ ਕੀਮਤੀ ਸਮਾਨ ਲੈ ਗਏ ਹਨ| ਪੁਲਿਸ ਥਾਣਾ ਲੋਹੀਆਂ ਵਿਖੇ ਆਪਣੀ ਸ਼ਿਕਾਇਤ ਦਿੰਦਿਆਂ ਗੁਰਜਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਨਵਾਂ ਪਿੰਡ ਦੋਨੇਵਾਲ ਨੇ ਦੱਸਿਆ ਕਿ ਇਸ ਚੋਰੀ ਸੰਬੰਧੀ ਜਦੋਂ ਸੀ. ਸੀ. ਟੀ. ਵੀ. ਕੈਮਰਿਆਂ ’ਚ ਦੇਖਿਆ ਤਾਂ ਸਿਰਾਂ ਤੋਂ ਮੋਨੇ ਦੋ ਵਿਅਕਤੀ ਚੋਰੀ ਕਰਨ ਆਏ, ਜਿਨ੍ਹਾਂ ਨੇ ਸਿਰ ’ਤੇ ਪਰਨੇ ਬੰਨੇ ਹੋਏ ਸਨ| ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚੋਰਾਂ ਦਾ ਹੁਲੀਆ ਅਤੇ ਅੰਦਾਜਨ ਪਤਾ ਵੀ ਦੱਸ ਦਿੱਤਾ ਗਿਆ ਹੈ, ਦੇਖਦੇ ਹਾਂ ਕਿ ਪੁਲਿਸ ਨੂੰ ਸਫ਼ਲਤਾ ਹੱਥ ਲੱਗਦੀ ਹੈ ਜਾਂ ਨਹੀਂ| ਇਸ ਸੰਬੰਧੀ ਥਾਣਾ ਲੋਹੀਆਂ ਦੇ ਮੁਖੀ ਸੁਖਜਿੰਦਰ ਸਿੰਘ ਖੈਹਿਰਾ ਨੇ ਕਿਹਾ ਕਿ ਸਾਨੂੰ ਸੂਚਨਾ ਮਿਲ ਗਈ ਹੈ ਤੇ ਜਲਦੀ ਹੀ ਚੋਰਾਂ ਨੂੰ ਗ੍ਰਿਫ਼ਤ ’ਚ ਲਿਆ ਕੇ ਜੇਲ ਦੀ ਹਵਾ ਖਵਾਈ ਜਾਵੇਗੀ|
ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਰੁਪਿੰਦਰ ਸ਼ਰਮਾ ਦਾ ਮਨਦੀਪ ਜੱਸਲ ਤੇ ਹੋਰਾਂ ਵਲੋਂ ਸਵਾਗਤ ਰੁਪਿੰਦਰ ਸ਼ਰਮਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਸ਼... ਅਗਲੀ ਖ਼ਬਰ ਰਸਤਾ ਮੁਹੱਲਾ ਵਿਚ ਸ਼ਾਰਟ ਸਰਕਟ ਨਾਲ ਲੱਗੀ ਅੱਗ, ਪਾਵਰਕਾਮ ਖ਼ਿਲਾਫ਼ ਪ੍ਰਦਰਸ਼ਨ ਕਾਰੋਬਾਰੀ ਆਗੂ ਬਲਜੀਤ ਸਿੰਘ ਨੇ ਗੱਲਬਾਤ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।