06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮੁੱਖ ਮੰਤਰੀ ‘ਮਾਵਾਂ ਧੀਆਂ’ ਸਤਿਕਾਰ ਯੋਜਨਾ ਤਹਿਤ ਵਾਰਡ ਨੰ: 20 ਵਿਖੇ ਔਰਤਾਂ ਦੇ ਫਾਰਮ ਭਰੇ

ਅਜੀਤ ਡੈਸਕ 03-07-2026
ਚੁਗਿੱਟੀ/ ਜੰਡੂ ਸਿੰਘਾ, 2 ਜੁਲਾਈ (ਨਰਿੰਦਰ ਲਾਗੂ)-ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਵੀਰਵਾਰ ਨੂੰ ਕੌਂਸਲਰ ਮਨਮੋਹਨ ਸਿੰਘ ਰਾਜੂ ਦੇ ਦਫ਼ਤਰ ਗੁਰੂ ਨਾਨਕਪੁਰਾ ਵਿਖੇ ਲੋੜਵੰਦ ਔਰਤਾਂ ਦੇ ਫਾਰਮ ਭਰੇ ਗਏ। ਇਸ ਮੌਕੇ ਕੌਂਸਲਰ ਰਾਜੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਦੇ ਕੰਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਚੋਣਾਂ ਸਮੇਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਜੰਗੀ ਪੱਧਰ ‘ਤੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਉਨ੍ਹਾਂ ਵਲੋਂ ਆਪਣੇ ਵਾਰਡ ਵਿਚ 3000 ਦੇ ਕਰੀਬ ਫਾਰਮ ਭਰੇ ਹਨ ਜਿਨ੍ਹਾਂ ਵਿਚੋਂ 1800 ਦੇ ਲਗਭਗ ਆਨਲਾਈਨ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਖੁਸ਼ੀ ਵਾਲੀ ਗੱਲ ਹੈ ਕਿ ਕਾਫੀ ਔਰਤਾਂ ਦੇ ਖਾਤਿਆਂ ਵਿਚ ਸਰਕਾਰੀ ਸਹਾਇਤਾ ਆ ਵੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਪ੍ਰਤੀ ਵੱਧ ਰਹੇ ਰੁਝਾਨ ਨੂੰ ਦੇਖ ਕੇ ਲੱਗਦਾ ਹੈ ਕਿ ਅਗਾਮੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਹੋਵੇਗੀ ਤੇ ਸੂਬੇ ਵਿਚ ਫਿਰ ਤੋਂ ਸਰਕਾਰ ‘ਆਪ’ ਦੀ ਹੀ ਬਣੇਗੀ। ਇਸ ਮੌਕੇ ਆਂਗਣਵਾੜੀ ਵਰਕਰ ਸੋਨੂੰ, ਸੁਨੀਤਾ, ਮਮਤਾ ਅਤੇ ਆਸ਼ਾ, ਆਸਾ ਵਰਕਰ ਸੁਨੀਤਾ ਦਾ ਧੰਨਵਾਦ ਕੀਤਾ। ਇਸ ਮੌਕੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ।ਇਸ ਦੌਰਾਨ ਜਰਨੈਲ ਸਿੰਘ, ਜਸਮੀਤ ਸਿੰਘ, ਸ਼ੁਭਮ, ਜਤਿੰਦਰ ਨਿੱਕਾ, ਸੰਜੀਵ ਕੁਮਾਰ, ਰੌਬਿਨ ਤੇ ਤਮੰਨਾ ਵਲੋਂ ਸਹਿਯੋਗ ਦਿੱਤਾ ਗਿਆ।
ਪਿਛਲੀ ਖ਼ਬਰ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ-ਢੀਂਡਸਾ ਅਗਲੀ ਖ਼ਬਰ ਵਿਦਿਆਰਥੀ ਸਿਲੇਬਸ ਨਾਲ ਛੇੜ-ਛਾੜ ਵਿਰੁੱਧ ਆਵਾਜ਼ ਉਠਾਉਣ ਦੀ ਲੋੜ-ਪਲਸ ਮੰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।