06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਵਿਦਿਆਰਥੀ ਸਿਲੇਬਸ ਨਾਲ ਛੇੜ-ਛਾੜ ਵਿਰੁੱਧ ਆਵਾਜ਼ ਉਠਾਉਣ ਦੀ ਲੋੜ-ਪਲਸ ਮੰਚ

ਅਜੀਤ ਡੈਸਕ 03-07-2026
ਜਲੰਧਰ, 2 ਜੁਲਾਈ (ਐੱਮ. ਐੱਸ. ਲੋਹੀਆ)-ਐੱਨ. ਸੀ. ਈ. ਆਰ. ਟੀ. ਸੀ. ਵਲੋਂ ਵਿਦਿਆਰਥੀਆਂ ਦੇ ਸਿਲੇਬਸ ਨਾਲ ਛੇੜ-ਛਾੜ ਕੀਤੇ ਜਾਣ ਦਾ ਵਿਰੋਧ ਕਰਦੇ ਹੋਏ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਵਿਦਿਆਰਥੀਆਂ ਦਾ ਸਰਬ-ਪੱਖੀ ਵਿਕਾਸ ਕਰਨਾ ਸਾਡੀ ਸਿੱਖਿਆ ਦਾ ਮੰਤਵ ਹੋਣਾ ਚਾਹੀਦਾ ਹੈ। ਇਸ ਲਈ ਇਤਿਹਾਸਕ, ਪ੍ਰਮਾਣਿਕ ਤੇ ਵਿਗਿਆਨਕ ਨਜ਼ਰੀਏ ਤੋਂ ਸਿਹਤਮੰਦ ਸਿਲੇਬਸ ਦਾ ਮੰਤਵ, ਸਾਡੀ ਅਜੋਕੀ ਤੇ ਆਉਣ ਵਾਲੀ ਪੀੜ੍ਹੀ ਨੂੰ ਭਵਿੱਖ਼ ਦੇ ਮਾਰਗ ਦਰਸ਼ਕ ਅਤੇ ਉਸਰੱਈਏ ਬਣਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਵਿਗਿਆਨ ਦੀ ਕਿਤਾਬ ’ਚ ਮਨੂੰ ਸਿਮ੍ਰਤੀ ਦੇ ਕੁਝ ਹਿੱਸੇ ਸ਼ਾਮਿਲ ਕਰਨ ਅਤੇ 9ਵੀਂ ਜਮਾਤ ਦੇ ਸਿਲੇਬਸ ਵਿਚੋਂ ਫਰਾਂਸ ਤੇ ਰੂਸੀ ਇਨਕਲਾਬ ਦੀ ਇਤਿਹਾਸਕਾਰੀ ਕੱਢ ਦੇਣ ਸਾਂਝੀ ਅਤੇ ਮਾਣਮੱਤੀ ਇਤਿਹਾਸਕ ਵਿਰਾਸਤ ਦੀਆਂ ਜੜ੍ਹਾਂ ’ਚ ਤੇਲ ਦੇਣ ਦਾ ਕੰਮ ਕਰਦੀ ਹੈ। ਸਮਾਜ ਦੇ ਸਭ ਤੋਂ ਵੱਧ ਸਤਿਕਾਰਤ ਮਜ਼ਦੂਰ ਹਿੱਸੇ ਨੂੰ ਆਰਥਿਕ ਸਮਾਜਿਕ, ਜਾਤ ਪਾਤੀ ਤੇ ਬੌਧਿਕ ਗ਼ੁਲਾਮੀ ਦੇ ਹਨੇਰੇ ਖ਼ੂਹ ’ਚ ਧੱਕਾ ਦਿੰਦੀ ਹੈ। ਇਉਂ ਹੀ 9ਵੀਂ ਜਮਾਤ ਦੇ ਸਿਲੇਬਸ ’ਚੋਂ ਫਰਾਂਸ ਤੇ ਰੂਸੀ ਇਨਕਲਾਬ ਨਾਲ ਸੰਬੰਧਿਤ ਸਿਲੇਬਸ ਹਟਾਉਣਾ, ਨਾਜ਼ੀਵਾਦ ਦੇ ਉਠਾਣ ਬਾਰੇ ਵੀ ਚੈਪਟਰ ਦਰ ਕਿਨਾਰ ਕਰ ਦੇਣ ਦਾ ਵਿਰੋਧ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਮੁਲਕ ਨੂੰ ਹਰ ਤਰ੍ਹਾਂ ਦੀ ਦੇਸੀ-ਵਿਦੇਸ਼ੀ ਗ਼ੁਲਾਮੀ ਦੇ ਸੰਗਲਾਂ ’ਚ ਜਕੜ ਕੇ ਰੱਖਣ ਤੇ ਸਮਾਜਿਕ ਤਬਦੀਲੀ ਦਾ ਦੁਆਰ ਖੋਲ੍ਹਦੀ ਇਤਿਹਾਸਕ ਸੂਝ-ਬੂਝ ਤੋਂ ਕੋਰੇ ਰੱਖਣ ਦੇ ਅਪਰਾਧਜਨਕ ਕਦਮ ਹਨ। ਉਨ੍ਹਾਂ ਕਿਹਾ ਕਿ ਇਸਦਾ ਹਰ ਜਾਗਦੀ ਅੱਖ ਨੂੰ ਗੰਭੀਰ ਨੋਟਿਸ ਲੈਂਦੇ ਹੋਏ ਇਹ ਕਦਮ ਵਾਪਸ ਕਰਾਉਣ ਵਾਸਤੇ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ‘ਮਾਵਾਂ ਧੀਆਂ’ ਸਤਿਕਾਰ ਯੋਜਨਾ ਤਹਿਤ ਵਾਰਡ ਨੰ: 20 ਵਿਖੇ ਔਰਤਾਂ ਦੇ ਫਾਰਮ ਭਰੇ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਸਕਿੱਲ ਡਿਵੈੱਲਪਮੈਂਟ ਕੋਰਸਾਂ ਦੀ ਸਮਾਪਤੀ ਮੌਕੇ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।