06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪਹਿਲੀ ਬਰਸਾਤ ਨਾਲ ਹੀ ਚੰਦਨ ਨਗਰ ਅੰਡਰ ਬ੍ਰਿਜ ਵਿਚ ਭਰਿਆ ਪਾਣੀ ਹਾਈਵੇ ਸਰਵਿਸ ਰੋਡ ’ਤੇ ਵੀ ਪਾਣੀ ਭਰਨ ਨਾਲ ਪ੍ਰਭਾਵਿਤ ਰਿਹਾ ਟ੍ਰੈਫਿਕ ਪਹਿਲੀ ਬਰਸਾਤ ਨਾਲ ਹੀ ਚੰਦਨ ਨਗਰ ਅੰਡਰ ਬ੍ਰਿਜ ਵਿਚ ਭਰਿਆ ਪਾਣੀ ਹਾਈਵੇ ਸਰਵਿਸ ਰੋਡ ’ਤੇ ਵੀ ਪਾਣੀ ਭਰਨ ਨਾਲ ਪ੍ਰਭਾਵਿਤ ਰਿਹਾ ਟ੍ਰੈਫਿਕ

ਅਜੀਤ ਡੈਸਕ 03-07-2026
ਜਲੰਧਰ, 2 ਜੁਲਾਈ (ਸ਼ਿਵ)-ਬੀਤੀ ਰਾਤ ਜਿਥੇ ਪਹਿਲੀ ਬਰਸਾਤ ਪੈਣ ਨਾਲ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ ਤਾਂ ਅੱਜ ਇਸ ਦਾ ਕਾਫੀ ਅਸਰ ਵੀ ਰਿਹਾ ਪਰ ਦੂਜੇ ਪਾਸੇ ਰਾਤ ਨੂੰ ਕੁੱਝ ਘੰਟੇ ਦੇ ਪਏ ਮੀਂਹ ਨਾਲ ਕਈ ਇਲਾਕੇ ਪਾਣੀ ਵਿਚ ਡੁੱਬ ਗਏ। ਨਗਰ ਨਿਗਮ ਵਲੋਂ ਬਰਸਾਤਾਂ ਵਿਚ ਪਾਣੀ ਨਿਕਾਸੀ ਸਮੇਂ ਸਿਰ ਕਰਵਾਉਣ ਲਈ ਹੜ੍ਹ ਕੰਟਰੋਲ ਰੂਮ ਬਣਾਇਆ ਹੀ ਗਿਆ ਸੀ ਤਾਂ ਅੱਜ ਪਹਿਲੀ ਬਰਸਾਤ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿਚ ਕੁੱਝ ਸਮੇਂ ਵਿਚ ਪਾਣੀ ਭਰ ਗਿਆ। ਮੀਂਹ ਪੈਣ ਨਾਲ ਤਾਂ ਇਕਹਿਰੀ ਪੁਲੀ ਤੇ ਦਮੋਰੀਆ ਪੁਲ ਵਿਚ ਪਾਣੀ ਤਾਂ ਅਕਸਰ ਹੀ ਭਰਿਆ ਰਹਿੰਦਾ ਹੈ ਪਰ ਚੰਦਨ ਨਗਰ ਅੰਡਰ ਬ੍ਰਿਜ ਵਿਚ ਕੁੱਝ ਘੰਟੇ ਦੇ ਮੀਂਹ ਪੈਣ ਨਾਲ ਭਰ ਗਿਆ ਤੇ ਸਵੇਰੇ ਅੱਜ ਕਈ ਗੱਡੀਆਂ ਫਸ ਗਈਆਂ। ਜਦੋਂ ਕਈ ਵਾਹਨ ਚਾਲਕ ਆਪਣੀਆਂ ਗੱਡੀਆਂ ਇਸ ਅੰਡਰ ਬ੍ਰਿਜ ਰਾਹੀਂ ਲੰਘਣ ਲੱਗੇ ਤਾਂ ਲੋਕਾਂ ਦੀਆਂ ਗੱਡੀਆਂ ਨੂੰ ਫਸਣ ਨਾਲ ਉਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਗੱਡੀਆਂ ਨੂੰ ਧੱਕਾ ਮਾਰ ਕੇ ਬਾਹਰ ਕੱਢਿਆ ਗਿਆ। ਗਾਜੀਗੁਲਾ ਅਤੇ ਸ਼ਿਵ ਨਗਰ ਵਾਲੇ ਦੋਵੇਂ ਪਾਸੇ ਹੀ ਪਾਣੀ ਭਰਿਆ ਰਿਹਾ ਸੀ ਤਾਂ ਅੱਜ ਸਵੇਰੇ ਕਾਫੀ ਸਮੇਂ ਤੱਕ ਟ੍ਰੈਫਿਕ ਜਾਮ ਰਿਹਾ। ਇਸ ਤਰ੍ਹਾਂ ਚੰਦਨ ਨਗਰ ਵਿਚ ਪਾਣੀ ਭਰਨ ਦੀ ਸ਼ੰਕਾ ਤਾਂ ਪਹਿਲਾਂ ਹੀ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਭਾਜਪਾ ਦੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਦੀ ਅਗਵਾਈ ਵਿਚ ਨਿਗਮ ਦੀ ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਸੀ ਕਿ ਬਰਸਾਤਾਂ ਤੋਂ ਪਹਿਲਾਂ ਚੰਦਨ ਨਗਰ ਅੰਡਰ ਬ੍ਰਿਜ ਵਿਚ ਸਫ਼ਾਈ ਕਰਵਾਈ ਜਾਵੇ ਨਹੀਂ ਤੇ ਬਰਸਾਤਾਂ ਵਿਚ ਪਾਣੀ ਭਰਨ ਨਾਲ ਲੋਕ ਪੇ੍ਸ਼ਾਨ ਹੋਣਗੇ ਤੇ ਬੀਤੀ ਰਾਤ ਹੀ ਮੰਗ ਪੱਤਰ ਦੇਣ ਵਾਲਿਆਂ ਦੀ ਸ਼ੰਕਾ ਸਹੀ ਸਾਬਤ ਹੋਈ ਜਦੋਂ ਇਸ ਅੰਡਰ ਬ੍ਰਿਜ ਵਿਚ ਪਾਣੀ ਭਰਨ ਨਾਲ ਲੋਕ ਪੇ੍ਸ਼ਾਨ ਰਹੇ। ਇਸ ਤੋਂ ਇਲਾਵਾ ਕਈ ਇਲਾਕਿਆਂ ਵਿਚ ਪਾਣੀ ਭਰਿਆ ਸੀ। ਦੂਜੇ ਪਾਸੇ ਜਲੰਧਰੋਂ ਲੰਘਦੇ ਹਾਈਵੇ ’ਤੇ ਸਰਵਿਸ ਰੋਡ ਦੇ ਕਈ ਥਾਵਾਂ ਤੋਂ ਟੁੱਟੇ ਹੋਏ ਕਰਕੇ ਚਿੱਕੜ ਵਾਲਾ ਰਸਤਾ ਬਣਨ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਿਗਮ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਬਰਸਾਤਾਂ ਲਈ ਨਿਗਮ ਦੀਆਂ ਟੀਮਾਂ ਨੂੰ ਕੰਮ ਕਰਨ ਲਈ ਕਹਿ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਜਿਨ੍ਹਾਂ ਸੜਕਾਂ ਦੀਆਂ ਰੋਡ ਗਲੀਆਂ ਦੀ ਸਫ਼ਾਈ ਨਹੀਂ ਹੋਈ। ਉਥੇ ਪਾਣੀ ਭਰਨ ਦੀ ਸ਼ੰਕਾ ਜਾਹਿਰ ਕੀਤੀ ਜਾ ਰਹੀ ਹੈ। ਓਧਰ ਕਾਰੋਬਾਰੀ ਰਾਜੀਵ ਦੁੱਗਲ ਨੇ ਹਾਈਵੇ ਦੀ ਸਰਵਿਸ ਰੋਡ ’ਤੇ ਪਾਣੀ ਭਰਨ ਨਾਲ ਆ ਰਹੀ ਸਮੱਸਿਆ ਬਾਰੇ ਦੱਸਿਆ ਕਿ ਹਾਈਵੇ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
ਪਿਛਲੀ ਖ਼ਬਰ 5 ਨਾਜਾਇਜ਼ ਕਾਲੋਨੀਆਂ ’ਤੇ ਚੱਲੀ ਜੇ. ਡੀ. ਏ. ਦੀ ਡਿੱਚ ਵਡਾਲਾ, ਨਿੱਝਰਾਂ ਪਿੰਡ ਵਿਚ ਬਣਾਈਆਂ ਜਾ ਰਹੀਆਂ ਸੀ ਨਾਜਾਇਜ਼ ਕ... ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰੇਆਮ ਵਿਕ ਰਹੀ ਹੈ ਨਾਜਾਇਜ਼ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।