11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਸੰਬੰਧੀ ਜੋੜ ਮੇਲਾ ਕਰਵਾਇਆ

ਅਜੀਤ ਡੈਸਕ 02-07-2026
ਜੰਡਿਆਲਾ ਮੰਜਕੀ, 1 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਗੁਰਦੁਆਰਾ ਦੇਹਰਾ ਸਾਹਿਬ ਪਾਤਸ਼ਾਹੀ ਪੰਜਵੀਂ ਜੰਡਿਆਲਾ-ਭੰਗਾਲਾ ਵਿੱਚ ਜਥੇਦਾਰ ਬਾਬਾ ਕੁਲਦੀਪ ਸਿੰਘ ਦੀ ਦੇਖ ਰੇਖ ਹੇਠ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਸੰਪਰਦਾਇ ਗੁਰਦੁਆਰਾ ਬਾਬਾ ਨਿਧਾਨ ਸਿੰਘ ਲੰਗਰ ਸਾਹਿਬ ਸੱਚਖੰਡ ਨੰਦੇੜ ਹਜੂਰ ਸਾਹਿਬ ਵਾਲਿਆਂ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਇਸ ਇਤਿਹਾਸਿਕ ਸਥਾਨ ਦੀ ਸੇਵਾ ਚੱਲ ਰਹੀ ਹੈ। ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਦੀਵਾਨਾਂ ਵਿਚ ਬਾਬਾ ਜਤਿੰਦਰ ਸਿੰਘ ਖਾਲਸਾ, ਗਿਆਨੀ ਸੁਖਵੀਰ ਸਿੰਘ ਦੇ ਕਵੀਸ਼ਰੀ ਜਥਿਆਂ ਤੋ ਇਲਾਵਾ ਪੰਥ ਪ੍ਰਸਿੱਧ ਜਥਿਆਂ ਨੇ ਹਾਜ਼ਰੀਆਂ ਭਰੀਆਂ। ਜਥੇਦਾਰ ਬਾਬਾ ਕੁਲਦੀਪ ਸਿੰਘ ਹੁਰਾਂ ਵੱਲੋਂ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੇ ਫਰਜ਼ ਹੀਰਾ ਸਿੰਘ ਵੱਲੋਂ ਨਿਭਾਏ ਗਏ। ਇਸ ਮੌਕੇ ਬਾਬਾ ਮੰਗਾ ਸਿੰਘ ਧਰਮਕੋਟ,ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ, ਬਾਬਾ ਗੁਰਦੇਵ ਸਿੰਘ ਬਨੂੜ ਵਾਲੇ, ਬਾਬਾ ਕਸ਼ਮੀਰ ਸਿੰਘ ਦੁਸਾਂਝ, ਬਾਬਾ ਗੁਰਮੀਤ ਸਿੰਘ ਕਰਨਾਲ ਵਾਲੇ, ਹੈਡ ਗ੍ਰੰਥੀ ਗੁਰਮੁਖ ਸਿੰਘ, ਮੇਜਰ ਸਿੰਘ ਭੰਗਾਲਾ, ਕੁਲਵਿੰਦਰ ਸਿੰਘ,ਸੁਰਜੀਤ ਸਿੰਘ ਗਿੱਲ, ਨੰਬਰਦਾਰ ਜਸਵੰਤ ਸਿੰਘ,ਸੁਖਦੇਵ ਸਿੰਘ,ਸੁਖਵਿੰਦਰ ਸਿੰਘ ਜੰਡਿਆਲਾ, ਹਰਸ਼ਬੀਰ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਅਹੁਦੇਦਾਰ, ਇਲਾਕੇ ਦੇ ਪਤਵੰਤੇ ਵੀ ਹਾਜ਼ਰ ਸਨ ਵੱਖ ਵੱਖ ਤਰ੍ਹਾਂ ਦੇ ਗੁਰੂ ਕੇ ਲੰਗਰਾਂ ਤੋਂ ਇਲਾਵਾ ਜੋੜਿਆਂ ਦੀ ਸਾਂਭ ਸੰਭਾਲ ਨੌਜਵਾਨ ਸਭਾ ਜੰਡਿਆਲਾ ਮੰਜਕੀ ਵੱਲੋਂ ਕੀਤੀ ਗਈ। ਇਸ ਮੌਕੇ ਦੁਆਬਾ ਹਸਪਤਾਲ ਵਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ।
ਪਿਛਲੀ ਖ਼ਬਰ ਮੋਬਾਈਲ ਦੀ ‘ਟੂੰ, ਟੂੰ’ ਨੂੰ ਸਵੇਰ ਤੋਂ ਉਡੀਕਦੀਆਂ ਬੀਬੀਆਂ ਦੇ ਖਾਤੇ ’ਚ ‘ਦੇਰ ਰਾਤ’ ਪੈਸੇ ਆਏ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।