18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸਤਿਗੁਰੂ ਕਬੀਰ ਮਹਾਰਾਜ ਦੇ 628ਵੇਂ ਪ੍ਰਕਾਸ਼ ਉਤਸਵ ਮੌਕੇ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਸ਼ੋਭਾ ਯਾਤਰਾ * ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸ਼ੋਭਾ ਯਾਤਰਾ ’ਚ ਕੀਤੀ ਸ਼ਿਰਕਤ, ਸ਼ਰਧਾਲੂਆਂ ਨੂੰ ਦਿੱਤੀ ਵਧਾਈ * ਪੰਜਾਬ ਸਰਕਾਰ ਵਲੋਂ ਪ੍ਰਕਾਸ਼ ਉਤਸਵ ਮੌਕੇ ਰਾਜ ਪੱਧਰੀ ਸਮਾਗਮ ਕੱਲ੍ਹ

ਅਜੀਤ ਡੈਸਕ 28-06-2026
ਜਲੰਧਰ, 27 ਜੂਨ (ਐੱਮ. ਐੱਸ. ਲੋਹੀਆ) - ਸਤਿਗੁਰੂ ਕਬੀਰ ਜੀ ਮਹਾਰਾਜ ਦੇ 628ਵੇਂ ਜਨਮ ਦਿਵਸ ਨੂੰ ਸਮਰਪਿਤ, ਮਹੰਤ ਜਗਦੀਸ਼ ਅਚਾਰੀਆ ਦੀ ਅਗਵਾਈ ਹੇਠ ਸਤਿਗੁਰੂ ਕਬੀਰ ਮੁੱਖ ਮੰਦਿਰ, ਭਾਰਗਵ ਨਗਰ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਝੰਡਾ ਲਹਿਰਾਉਣ ਦੀ ਰਸਮ ‘ਦੈਨਿਕ ਸਵੇਰਾ’ ਦੇ ਮੁੱਖ ਸੰਪਾਦਕ ਸ਼ੀਤਲ ਵਿੱਜ, ਕੈਬਨਿਟ ਮੰਤਰੀ ਮਹਿੰਦਰ ਭਗਤ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਸੀ.ਪੀ.ਐੱਸ. ਕੇ.ਡੀ. ਭੰਡਾਰੀ, ਆਪ ਆਗੂ ਅਤੁੱਲ ਭਗਤ, ਆਪ ਆਗੂ ਚੰਦਨ ਭਗਤ, ਗਊ ਸੇਵਾ ਬੋਰਡ ਦੇ ਵਾਈਸ ਚੇਅਰਮੈਨ ਕੀਮਤੀ ਭਗਤ, ਭਾਜਪਾ ਆਗੂ ਅਸ਼ੋਕ ਸਰੀਨ ਹਿੱਕੀ, ਭਾਜਪਾ ਆਗੂ ਪ੍ਰਦੀਪ ਖੁੱਲਰ, ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਕੌਂਸਲਰ ਤਰਸੇਮ ਲਖੋਤਰਾ, ਕੌਂਸਲਰ ਵਿਪਨ ਕੁਮਾਰ, ਕੌਂਸਲਰ ਗੁਰਵਿੰਦਰ ਸਿੰਘ (ਬੰਟੀ ਨੀਲਕੰਠ), ਕੌਂਸਲਰ ਸੁਦੇਸ਼ ਭਗਤ, ਸਾਬਕਾ ਕੌਂਸਲਰ ਅੰਜਲੀ ਭਗਤ, ‘ਆਪ’ ਆਗੂ ਸ਼ੋਭਾ ਭਗਤ, ਸਾਬਕਾ ਕੌਂਸਲਰ ਦਰਸ਼ਨ ਭਗਤ ਅਤੇ ਭਾਜਪਾ ਆਗੂ ਲਲਿਤ ਬੱਬੂ, ਭਾਜਪਾ ਆਗੂ ਹਿਮਾਂਸ਼ੂ ਸ਼ਰਮਾ ਨੇ ਸਤਿਗੁਰ ਕਬੀਰ ਮੁੱਖ ਮੰਦਰ ਭਾਰਗਵ ਕੈਂਪ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਨਾਲ ਮਿਲ ਮਹੰਤ ਜਗਦੀਸ਼ ਅਚਾਰੀਆ ਨੇ ਝੰਡੇ ਦੀ ਰਸਮ ਅਦਾ ਕੀਤੀ। ਸ਼ੋਭਾ ਯਾਤਰਾ ਦੀ ਸ਼ੁਰੂਆਤ ਭਾਰਗਵ ਕੈਂਪ ਸਥਿਤ ਮੁੱਖ ਮੰਦਰ ਤੋਂ ਸ਼ੁਰੂ ਹੋ ਕੇ ਨਾਰੀ ਨਿਕੇਤਨ ਰੋਡ, ਡਾ. ਬੀ.ਆਰ. ਅੰਬੇਡਕਰ ਚੌਕ, ਭਗਵਾਨ ਵਾਲਮੀਕਿ ਚੌਕ, ਬਸਤੀ ਅੱਡਾ, ਫੁੱਟਬਾਲ ਚੌਕ, ਬਬਰਿਕ ਚੌਕ, ਬਸਤੀ ਸ਼ੇਖ, ਮਾਡਲ ਹਾਊਸ, ਸ੍ਰੀ ਗੁਰੂ ਰਵਿਦਾਸ ਚੌਕ ਅਤੇ ਅੱਡਾ ਭਾਰਗਵ ਕੈਂਪ ਹੁੰਦੇ ਹੋਏ ਵਾਪਿਸ ਮੰਦਰ ਵਿਖੇ ਸਮਾਪਤ ਹੋਏ। ਆਰਤੀ ਤੋਂ ਬਾਅਦ ਇਕ ਭੰਡਾਰਾ ਲਗਾਇਆ ਗਿਆ। ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਜਥੇਬੰਦੀਆਂ ਨੇ ਲੰਗਰ ਲਗਾਏ ਅਤੇ ਰਸਤੇ ‘ਚ ਫੁੱਲਾਂ ਦੀ ਵਰਖਾ ਵੀ ਕੀਤੀ। ਸਾਰਾ ਮਾਹੌਲ ਸਤਿਗੁਰੂ ਕਬੀਰ ਮਹਾਰਾਜ ਦੀ ਉਸਤਤ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸ਼ੋਭਾ ਯਾਤਰਾ ’ਚ ਸੈਂਕੜੇ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਕਬੀਰ ਸਾਹਿਬ ਦੀ ਉਸਤਤ ਦਾ ਜਾਪ ਕੀਤਾ। ਸ਼ਹਿਰ ਦੀਆਂ ਵੱਖ-ਵੱਖ ਮੰਦਰ ਕਮੇਟੀਆਂ ਨੇ ਸੁੰਦਰ ਝਾਕੀਆਂ, ਭੰਗੜਾ ਅਤੇ ਗਿੱਧਾ ਟੀਮਾਂ ਅਤੇ ਫੌਜੀ ਬੈਂਡਾਂ ਨਾਲ ਹਿੱਸਾ ਲਿਆ। ਸੰਗਤ ’ਚ ਸ਼ਾਮਿਲ ਸ਼ਰਧਾਲੂ ਨੰਗੇ ਪੈਰੀਂ ਤੁਰੇ ਅਤੇ ਸਤਿਗੁਰੂ ਕਬੀਰ ਮਹਾਰਾਜ ਦੀ ਸੁੰਦਰ ਸਜਾਈ ਗਈ ਪਾਲਕੀ ਦੇ ਅੱਗੇ ਸਫ਼ਾਈ ਕਰਦੇ ਹੋਏ ਚੱਲੇ। ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪਤਵੰਤਿਆਂ ਨੂੰ ਨਾਰੀਅਲ, ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਤਿਗੁਰੂ ਕਬੀਰ ਮੁੱਖ ਮੰਦਰ ਦੇ ਪ੍ਰਧਾਨ ਰਾਕੇਸ਼ ਕੁਮਾਰ, ਚੇਅਰਮੈਨ ਸਤੀਸ਼ ਕੁਮਾਰ, ਰਵੀ ਪਾਲ, ਜਨਕ ਰਾਜ, ਬਲਵਿੰਦਰ ਕੁਮਾਰ, ਅਸ਼ਵਨੀ ਕੁਮਾਰ, ਵਿਜੇ ਕੁਮਾਰ, ਠਾਕੁਰ ਭਗਤ, ਬਚਨ ਲਾਲ ਸਾਬਕਾ ਡਿਪਟੀ ਮੇਅਰ, ਰਜਿੰਦਰ ਕੁਮਾਰ, ਦਲੀਪ ਕੁਮਾਰ, ਓਮ ਪ੍ਰਕਾਸ਼, ਗਿਰਧਾਰੀ ਲਾਲ, ਕਾਲਾ ਭਗਤ, ਦਰਸ਼ਨ ਲਾਲ ਚਾਵਲਾ, ਸੁਨੀਲ ਕੁਮਾਰ, ਰਮੇਸ਼ ਭਗਤ, ਰਮੇਸ਼ ਭਗਤ, ਸੁਨੀਲ ਕੁਮਾਰ, ਸੋਨੂੰ ਭਗਤ, ਅਸ਼ੋਕ ਭਗਤ ਅਤੇ ਇਸਤਰੀ ਸਭਾ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ’ਚ ਸੰਗਤ ਸ਼ਾਮਲ ਹੋਈ। ਚੇਅਰਮੈਨ ਸਤੀਸ਼ ਕੁਮਾਰ ਬਿੱਲਾ, ਪ੍ਰਧਾਨ ਰਾਕੇਸ਼ ਕੁਮਾਰ ਭਗਤ, ਮੀਤ ਪ੍ਰਧਾਨ ਰਵੀ ਭਗਤ, ਕੈਸ਼ੀਅਰ ਦਿਸ਼ਾਂਤ ਭਗਤ ਨੇ ਦੱਸਿਆ ਕਿ 28 ਜੂਨ ਦਿਨ ਐਤਵਾਰ ਨੂੰ ਕੀਰਤਨ ਦਰਬਾਰ ਕਰਵਾਇਆ ਜਾਏਗਾ ਅਤੇ 29 ਜੂਨ ਨੂੰ ਸਤਿਗੁਰੂ ਕਬੀਰ ਜੀ ਮਹਾਰਾਜ ਦਾ 628ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾਏਗਾ | ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਅੱਜ ਲੋਕਾਂ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਆਦਰਸ਼ਾਂ ’ਤੇ ਚੱਲ ਕੇ ਆਪਸੀ ਪ੍ਰੇਮ, ਏਕਤਾ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਸਰਗਰਮ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਅਤੇ ਸ਼ਰਧਾਲੂਆਂ ਨੂੰ ਇਸ ਸ਼ੁਭ ਮੌਕੇ ਦੀਆਂ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਕੇ.ਐਮ.ਵੀ. ਵਿਖੇ ਨਵੇਂ ਕੋਰਸਾਂ ਲਈ ‘ਵਰਲਡ ਕਲਾਸ ਇਨਫ੍ਰਾਸਟਰਕਚਰ’ ਸਥਾਪਿਤ ਅਗਲੀ ਖ਼ਬਰ ਠੇਕੇਦਾਰ ਦੀ ਲਾਪਰਵਾਹੀ ਦਾ ਚੁੱਕਿਆ ਫਾਇਦਾ, ਮਿੰਟਾਂ ਵਿੱਚ ਲੈ ਉੱਡੇ ਸਟਾਰਟ ਕਾਰ; 8 ਦਿਨਾਂ ਬਾਅਦ ਦੋਵੇਂ ਕਾਬੂ ਚੋਰੀਸ਼ੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।