18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਠੇਕੇਦਾਰ ਦੀ ਲਾਪਰਵਾਹੀ ਦਾ ਚੁੱਕਿਆ ਫਾਇਦਾ, ਮਿੰਟਾਂ ਵਿੱਚ ਲੈ ਉੱਡੇ ਸਟਾਰਟ ਕਾਰ; 8 ਦਿਨਾਂ ਬਾਅਦ ਦੋਵੇਂ ਕਾਬੂ ਚੋਰੀਸ਼ੁਦਾ ਡਿਜ਼ਾਇਰ ਬਰਾਮਦ

ਅਜੀਤ ਡੈਸਕ 28-06-2026
ਮਕਸੂਦਾਂ, 27 ਜੂਨ (ਸੌਰਵ ਮਹਿਤਾ)-ਸੋਢਲ ਰੋਡ ‘ਤੇ ਇਕ ਪਲ ਦੀ ਲਾਪਰਵਾਹੀ ਦਾ ਫਾਇਦਾ ਚੁੱਕਦੇ ਹੋਏ ਸਟਾਰਟ ਹਾਲਤ ਵਿੱਚ ਖੜ੍ਹੀ ਸਵਿਫਟ ਡਿਜ਼ਾਇਰ ਕਾਰ ਲੈ ਕੇ ਫਰਾਰ ਹੋਏ ਅੰਮ੍ਰਿਤਸਰ ਦੇ ਦੋ ਨੌਜਵਾਨ ਆਖ਼ਿਰਕਾਰ ਥਾਣਾ ਡਵੀਜ਼ਨ ਨੰਬਰ-8 ਦੀ ਪੁਲਿਸ ਦੇ ਅੜਿੱਕੇ ਆ ਹੀ ਗਏ। ਪੁਲਿਸ ਨੇ ਨਾ ਸਿਰਫ਼ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਸਗੋਂ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਚੋਰੀ ਹੋਈ ਕਾਰ ਵੀ ਬਰਾਮਦ ਕਰ ਲਈ ਹੈ। ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਜਾਰੀ ਹੈ। ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ-8 ਦੇ ਮੁਖੀ ਇੰਸਪੈਕਟਰ ਸਾਹਿਲ ਚੌਧਰੀ ਨੇ ਦੱਸਿਆ ਕਿ 19 ਜੂਨ ਨੂੰ ਪ੍ਰੀਤ ਨਗਰ, ਸੋਢਲ ਰੋਡ ਨਿਵਾਸੀ ਠੇਕੇਦਾਰ ਵਿਪਨ ਕੁਮਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਛੋਟਾ ਹਾਥੀ ਅਤੇ ਸਵਿਫਟ ਡਿਜ਼ਾਇਰ ਕਾਰ ਨੂੰ ਘਰ ਦੇ ਬਾਹਰ ਲਗਾਉਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਕਾਰ ਸਟਾਰਟ ਕਰਕੇ ਛੱਡ ਦਿੱਤੀ ਅਤੇ ਪਹਿਲਾਂ ਛੋਟਾ ਹਾਥੀ ਘਰ ਅੱਗੇ ਲਗਾਉਣ ਚਲਾ ਗਿਆ। ਜਦੋਂ ਕੁਝ ਹੀ ਪਲਾਂ ਬਾਅਦ ਉਹ ਵਾਪਸ ਆਇਆ ਤਾਂ ਕਾਰ ਉੱਥੇ ਨਹੀਂ ਸੀ। ਅਣਪਛਾਤੇ ਵਿਅਕਤੀ ਸਟਾਰਟ ਕਾਰ ਲੈ ਕੇ ਫਰਾਰ ਹੋ ਚੁੱਕੇ ਸਨ। ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਗਿਆ। ਇਸ ਦੇ ਨਾਲ ਹੀ ਖੁਫੀਆ ਸੂਚਨਾ ਅਤੇ ਮਲਟੀਪਲ ਸੋਰਸਾਂ ਦੀ ਮਦਦ ਨਾਲ ਸ਼ੱਕੀਆਂ ਦੀ ਪਛਾਣ ਕੀਤੀ ਗਈ। ਪੁਲਿਸ ਟੀਮ ਨੇ ਯੋਜਨਾਬੱਧ ਢੰਗ ਨਾਲ ਜਾਲ ਵਿਛਾ ਕੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਨ ਗੁਰਜੰਟ ਸਿੰਘ (21) ਪੁੱਤਰ ਸੁਭੇਗ ਸਿੰਘ ਅਤੇ ਵਰੁਣਦੀਪ ਸਿੰਘ (20) ਪੁੱਤਰ ਦਰਸ਼ਨ ਸਿੰਘ, ਦੋਵੇਂ ਵਾਸੀ ਪਿੰਡ ਭੁੱਲਰ, ਜ਼ਿਲ੍ਹਾ ਅੰਮ੍ਰਿਤਸਰ, ਵਜੋਂ ਹੋਈ ਹੈ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਜਲੰਧਰ ਵਿੱਚ ਖਾਸ ਤੌਰ ‘ਤੇ ਵਾਰਦਾਤ ਕਰਨ ਦੇ ਇਰਾਦੇ ਨਾਲ ਪਹੁੰਚੇ ਸਨ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਹੁਣ ਉਨ੍ਹਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਉਹ ਪਹਿਲਾਂ ਵੀ ਅਜਿਹੀਆਂ ਵਾਹਨ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਿਲ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪੁਰਾਣੀ ਅਪਰਾਧਿਕ ਪਿਛੋਕੜ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਵੀ ਹੋ ਸਕਦੇ ਹਨ।
ਪਿਛਲੀ ਖ਼ਬਰ ਸਤਿਗੁਰੂ ਕਬੀਰ ਮਹਾਰਾਜ ਦੇ 628ਵੇਂ ਪ੍ਰਕਾਸ਼ ਉਤਸਵ ਮੌਕੇ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਸ਼ੋਭਾ ਯਾਤਰਾ * ਕੈਬਨਿਟ ਮੰਤਰੀ ਮਹ... ਅਗਲੀ ਖ਼ਬਰ ਆਉਣ ਵਾਲੇ ਦਿਨਾਂ ਵਿਚ ਹੋ ਸਕਦਾ ਹੈ 607 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਾਜੈਕਟ ’ਤੇ ਫ਼ੈਸਲਾ ਕਈ ਕੰਪਨੀਆਂ ਕੰਮ ਲੈਣ ਲਈ ਪਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।