07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਗਰਮੀਆਂ ਦੀਆਂ ਛੁੱਟੀਆਂ ਦੇ ਸਬੰਧ ’ਚ ਸੋਨੇ ਤੇ ਮੋਬਾਈਲ ਦੀਆਂ ਦੁਕਾਨਾਂ 4 ਦਿਨ ਲਈ ਅਤੇ ਬਜਾਜੀ ਤੇ ਕਰਿਆਨੇ ਦੀਆਂ ਦੁਕਾਨਾਂ 3 ਦਿਨ ਲਈ ਰਹਿਣਗੀਆਂ ਬੰਦ

ਅਜੀਤ ਡੈਸਕ 25-06-2026
ਅੱਪਰਾ, 24 ਜੂਨ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਵਿਖੇ ਗਰਮੀਆਂ ਦੀਆਂ ਛੁੱਟੀਆਂ ਕਾਰਨ ਵੱਖ-ਵੱਖ ਐਸੋਸੀਏਸ਼ਨਾਂ ਤੇ ਯੂਨੀਅਨ ਨਾਲ ਸਬੰਧਿਤ ਦੁਕਾਨਾਂ 3 ਤੇ 4 ਦਿਨ ਲਈ ਬੰਦ ਰਹਿਣਗੀਆਂ। ਸਵਰਨਕਾਰ ਸੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਸਵਰਨਕਾਰ ਸੰਘ ਨਾਲ ਸਬੰਧਿਤ ਸਰਾਫਾਂ ਤੇ ਸੁਨਿਆਰਿਆਂ ਦੀਆਂ ਸਾਰੀਆਂ ਦੁਕਾਨਾਂ 25, 26, 27 ਅਤੇ 28 ਜੂਨ ਵੀਰਵਾਰ, ਸ਼ੁਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿਣਗੀਆਂ। ਇਸੇ ਤਰ੍ਹਾਂ ਹੀ ਮੋਬਾਇਲ ਐਸੋਸੀਏਸ਼ਨ ਨਾਲ ਸਬੰਧਿਤ ਦੁਕਾਨਾਂ ਵੀ 25, 26, 27 ਤੇ 28 ਜੂਨ ਵੀਰਵਾਰ, ਸ਼ੁਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿਣਗੀਆਂ। ਬਜਾਜੀ ਤੇ ਕਰਿਆਨੇ ਦੀਆਂ ਦੁਕਾਨਾਂ 26, 27 ਅਤੇ 28 ਜੂਨ ਸ਼ੁਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਤਿੰਨ ਦਿਨ ਲਈ ਬੰਦ ਰਹਿਣਗੀਆਂ। ਪਰ ਮਨਿਆਰੀ, ਰੈਡੀਮੇਡ, ਫੋਟੋ ਸਟੂਡੀਓ, ਪੇਂਟ, ਹਾਰਡੇਅਰ, ਸੈਨੇਟਰੀ, ਇਲੈਕਟ੍ਰੀਕਲ, ਇਲੈਕਟ੍ਰੌਨਿਕ ਅਤੇ ਫਰਨੀਚਰ ਆਦਿ ਦੀਆਂ ਸਾਰੀਆਂ ਦੁਕਾਨਾਂ ਰੋਜ਼ਮਰਾ ਦੀ ਤਰ੍ਹਾਂ ਹੀ ਖੁਲ੍ਹੀਆਂ ਰਹਿਣਗੀਆਂ।
ਪਿਛਲੀ ਖ਼ਬਰ ਬਲੈਰੋ ਗੱਡੀ ਅਤੇ ਟਰੱਕ ਦੇ ਟਕਰਾਉਣ ਕਾਰਨ ਵਾਪਰਿਆ ਹਾਦਸਾ ਅਗਲੀ ਖ਼ਬਰ ਅਨਵਰ ਅਬਦੁਲ ਹਲਕਾ ਆਦਮਪੁਰ ਵਿਕਾਸ ਬੋਰਡ ਦੇ ਚੇਅਰਮੈਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।