02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਏ ਵਿਸ਼ੇਸ਼ ਦੀਵਾਨ

ਅਜੀਤ ਡੈਸਕ 19-06-2026
ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਜਲੰਧਰ ਵਿਖੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਨ ਮਹਿੰਦਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਜਾਏ ਗਏ ਸਵੇਰ ਦੇ ਦੀਵਾਨਾਂ ’ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣ ਦੀ ਅਰਦਾਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੀਵਾਨਾਂ ’ਚ ਭਾਈ ਗੁਰਦੇਵ ਸਿੰਘ ‘ਵੇਰਕਾ’ (ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ, ਭਾਈ ਕਰਨਵੀਰ ਸਿੰਘ ਪਟਿਆਲੇ ਵਾਲਿਆਂ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਭਾਈ ਗੁਰਦੇਵ ਸਿੰਘ ਤੇ ਭਾਈ ਬਲਦੇਵ ਸਿੰਘ (ਹਜ਼ੂਰੀ ਰਾਗੀ ਜੱਥੇ ਗੁਰਦੁਆਰਾ ਮਾਡਲ ਟਾਊਨ) ਨੇ ਵੀ ਕੀਰਤਨ ਦੀ ਹਾਜ਼ਰੀ ਲਗਾਈ। ਕਥਾਵਾਚਕ ਭਾਈ ਪਰਮਜੀਤ ਸਿੰਘ, ਬੀਬੀ ਜਸਜੀਤ ਕੌਰ ਅਤੇ ਭਾਈ ਬਲਬੀਰ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਉੱਪਰ ਰੌਸ਼ਨੀ ਪਾਉਂਦੇ ਹੋਏ ਸੰਗਤ ਨੂੰ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸ਼ਾਮ ਦੇ ਦੀਵਾਨਾਂ ’ਚ ਭਾਈ ਭੁਪਿੰਦਰ ਸਿੰਘ ਖ਼ਾਲਸਾ (ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ) ਨੇ ਗੁਰਬਾਣੀ ਦੀ ਛਹਿਬਰ ਲਗਾ ਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਭਾਈ ਆਤਮਾ ਸਿੰਘ (ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਮਾਡਲ ਟਾਊਨ) ਨੇ ਵੀ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਗੁਰੂਘਰ ਵਿਖੇ ਪਹੁੰਚ ਕੇ ਗੁਰੂ ਚਰਨਾ ’ਚ ਨੱਤਮਸਤਕ ਹੋਏ। ਸਵੇਰ ਦੇ ਦੀਵਾਨਾਂ ’ਚ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਧਾਨ ਮਹਿੰਦਰਜੀਤ ਸਿੰਘ , ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਜੁਗਿੰਦਰ ਸਿੰਘ ਗੁੰਬਰ, ਪਰਮਿੰਦਰ ਸਿੰਘ ਕਪੂਰਥਲਾ ਗਰੁੱਪ, ਕੁਲਤਾਰਨ ਸਿੰਘ ਅਨੰਦ, ਐੱਚ .ਐੱਸ ਭਸੀਨ, ਤੇਜਦੀਪ ਸਿੰਘ ਸੇਠੀ, ਗਗਨਦੀਪ ਸਿੰਘ ਸੇਠੀ, ਐੱਚ.ਐੱਸ. ਕਾਕਾ, ਮਨਮੀਤ ਸਿੰਘ ਸੋਢੀ, ਕੈਪਟਨ ਸਤਿੰਦਰਪਾਲ ਸਿੰਘ, ਪੀ.ਐੱਸ. ਓਬਰਾਏ, ਲਖਬੀਰ ਸਿੰਘ ਛਾਬੜਾ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਗੁਰੂ ਘਰ ਵਿਖੇ ਨੱਤਮਸਤਕ ਹੋਏ ਤੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਲੰਗਰ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਸਮੁੱਚੇ ਸਟਾਫ਼ ਅਤੇ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਸਟਾਫ਼ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਨਿਭਾਈ ਗਈ।
ਪਿਛਲੀ ਖ਼ਬਰ ਗੁਰਦੁਆਰਾ ਅਰਬਨ ਅਸਟੇਟ ਫੇਜ਼-1 ਵਿਖੇ ਮਨਾਇਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਪੰਚਮ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।