02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

5.78 ਕਰੋੜ ਨਾਲ ਕਪੂਰਥਲਾ ਰੋਡ ਨਹਿਰ ਤੋਂ ਜਲੰਧਰ ਕੁੰਜ ਤੱਕ ਰੋਡ ਦਾ ਹੋਵੇਗਾ ਸੁੰਦਰੀਕਰਨ ਸ਼ਹਿਰ ਵਿਚ ਦਾਖਲ ਹੋਣ ਵਾਲੀਆਂ ਬਣਨਗੀਆਂ ਥਾਵਾਂ ਖੂਬਸੂਰਤ

ਅਜੀਤ ਡੈਸਕ 19-06-2026
ਜਲੰਧਰ, 18 ਜੂਨ (ਸ਼ਿਵ)- ਪਟੇਲ ਚੌਕ -ਬਿਧੀਪੁਰ ਫਾਟਕ ਰੋਡ ਤੱਕ ਬਣਨ ਵਾਲੀ ਗਰੀਨ ਬੈਲਟ ਨਾਲ ਇਲਾਕੇ ਦਾ ਸੁੰਦਰੀਕਰਨ ਕਰਨ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਨਗਰ ਨਿਗਮ ਵਲੋਂ ਹੁਣ ਕਪੂਰਥਲਾ ਰੋਡ ਨਹਿਰ ਤੋਂ ਲੈ ਕੇ ਜਲੰਧਰ ਕੁੰਜ ਤੱਕ ਦੇ 8 ਕਿਲੋਮੀਟਰ ਇਲਾਕੇ ਤੱਕ ਰੋਡ ਨੂੰ ਨਗਰ ਨਿਗਮ ਸੁੰਦਰੀਕਰਨ ਕਰਨ ਜਾ ਰਿਹਾ ਹੈ। ਮੇਅਰ ਵਨੀਤ ਧੀਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਹਿਰ ਵਿਚ ਦਾਖਲ ਹੋਣ ਵਾਲੇ ਸਾਰੇ ਰਸਤਿਆਂ ਨੂੰ ਖੂਬਸੂਰਤ ਬਣਾਇਆ ਜਾਵੇਗਾ। ਨਗਰ ਨਿਗਮ ਵਲੋੇਂ ਇਸ ਰੋਡ ਦੇ ਦ ਸੁੰਦਰੀਕਰਨ ਦਾ ਕੰਮ ਕਰਨ ਲਈ ਜਿਹੜਾ ਪ੍ਰਾਜੈਕਟ ਤਿਆਰ ਕੀਤਾ ਹੈ। ਉਸ ਵਿਚ ਇਸ ਇਲਾਕੇ ਦੀਆਂ ਦੋਵੇਂ ਸਾਈਡਾਂ ’ਤੇ ਲੋਕਾਂ ਦੇ ਪੈਦਲ ਚੱਲਣ ਵਾਲਿਆਂ ਲਈ ਪੈਦਲ ਚੱਲਣ ਵਾਲੇ ਫੁੱਟਪਾਥ ਬਣਾਉਣ ਤੋਂ ਇਲਾਵਾ ਪਾਣੀ ਨਿਕਾਸੀ ਕਰਨ ਦੇ ਪ੍ਰਬੰਧ ਕੀਤੇ ਜਾਣਗੇ। ਬਰਸਾਤਾਂ ਵਿਚ ਇਸ ਰੋਡ ’ਤੇ ਪਾਣੀ ਭਰਨ ਨਾਲ ਲੋਕਾਂ ਨੂੰ ਕਾਫੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਪੋਰਟਸ ਕੰਪਲੈਕਸ ਤੋਂ ਇਲਾਵਾ ਹੋਰ ਵੀ ਸਨਅਤੀ ਇਲਾਕੇ ਹੋਣ ਕਰਕੇ ਲੋਕ ਵੱਡੀ ਗਿਣਤੀ ਵਿਚ ਕੰਮ ਕਰਨ ਲਈ ਆਉਂਦੇ ਹਨ। ਇਸ ਰੋਡ ’ਤੇ ਪਾਣੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੋਵੇਂ ਸਾਈਡਾਂ ’ਤੇ ਗਰੀਨ ਬੈਲਟਾਂ ਬਣਾਈਆਂ ਜਾਣਗੀਆਂ। ਲੋਕਾਂ ਦੇ ਬੈਠਣ ਲਈ ਬੈਂਚ ਲਗਾਉਣ ਤੋਂ ਇਲਾਵਾ ਡਿਵਾਈ਼ਡਰਾਂ ’ਤੇ ਲੋਹੇ ਦੀਆਂ ਗਿ੍ਲਾਂ ਲਗਾਈਆਂ ਜਾਣਗੀਆਂ। ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਬਾਕੀ ਦਾਖਲੇ ਵਾਲੇ ਰਸਤਿਆਂ ਦੇ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ। ਇਸ ਨਾਲ ਸ਼ਹਿਰ ਦੀ ਖੂਬਸੂਰਤੀ ਵਿਚ ਹੋਰ ਵਾਧਾ ਹੋਵੇਗਾ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਪੰਚਮ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਇੱਕੋ ਸਮੇਂ 5 ਵਿਦਿਆਰਥੀਆਂ ਨੇ ਸੀ.ਏ. ਪ੍ਰੀਖਿਆ ਪਾਸ ਕਰਕੇ ਸੰਸਥਾ ਦਾ ਮਾਣ ਵਧਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।