26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪ੍ਰਲੇਸ ਵਲੋਂ ਤਰਿੰਦਰ ਕੌਰ ਦਾ ਕਵਿਤਾ ਪਾਠ <br/>

ਅਜੀਤ ਡੈਸਕ 15-06-2026
ਜਲੰਧਰ, 14 ਜੂਨ (ਐੱਮ. ਐੱਸ. ਲੋਹੀਆ) - ਪ੍ਰਗਤੀਸ਼ੀਲ ਲੇਖਕ ਸੰਘ (ਜਲੰਧਰ ਇਕਾਈ) ਵਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਦਿੱਲੀ ਤੋਂ ਪੁੱਜੀ ਨੌਜਵਾਨ ਸ਼ਾਇਰਾ ਤਰਿੰਦਰ ਕੌਰ ਦਾ ਕਵਿਤਾ ਪਾਠ ਕਰਵਾਇਆ ਗਿਆ | ਦੇਸ਼ ਭਗਤ ਯਾਦਗਾਰ ਹਾਲ ਦੇ ਸਕੱਤਰ ਗੁਰਮੀਤ ਸਿੰਘ ਨੇ ਉਨ੍ਹਾਂ ਸਭ ਦਾ ਸਵਾਗਤ ਕੀਤਾ | ਜਲੰਧਰ ਇਕਾਈ ਦੇ ਸੀਨੀ. ਮੀਤ ਪ੍ਰਧਾਨ ਮੱਖਣ ਮਾਨ ਨੇ ਤਰਿੰਦਰ ਕੌਰ ਦੀ ਜਾਣ ਪਛਾਣ ਕਰਵਾਉਂਦੇ ਦੱਸਿਆ ਕਿ ਤਰਿੰਦਰ ਕੌਰ ਦਿੱਲੀ 'ਚ ਸਕੂਲ ਅਧਿਆਪਕ ਹੈ | ਉਹ ਲੰਮੇ ਸਮੇਂ ਤੋਂ ਕਵਿਤਾ ਅਤੇ ਅਨੁਵਾਦ ਦਾ ਕਾਰਜ ਕਰਦੀ ਆ ਰਹੀ ਹੈ | ਉਸ ਦੇ ਹੁਣ ਤੱਕ ਦੋ ਕਾਵਿ ਸੰਗ੍ਰਹਿ ਛੱਪ ਚੁੱਕੇ ਹਨ | ਉਸ ਨੇ ਨਾਰੀ ਮਨ ਦੀਆਂ ਅਣਛੂਹੀਆਂ ਪਰਤਾਂ ਨੂੰ ਆਪਣੀ ਕਵਿਤਾ 'ਚ ਪੇਸ਼ ਕੀਤਾ ਹੈ | ਉਹ ਖ਼ਵਾਬਾਂ, ਬਿੰਬਾਂ ਅਤੇ ਸ਼ਬਦ ਸ਼ਿਲਪ ਦੀ ਕਵਿਤਰੀ ਹੈ | ਉਪਰੰਤ ਤਰਿੰਦਰ ਕੌਰ ਨੇ ਆਪਣੇ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਪਾਠ ਕੀਤਾ | ਉਸ ਨੇ ਸਮਾਨਆਰਥੀ, ਜ਼ਿੰਦਗੀ, ਸਫ਼ਰ ਦੇ ਟੁਕੜੇ, ਸੁਣ ਸਖੀਏ, ਬਣਵਾਸ, ਯਾਤਰਾਂ, ਹਾਕਮ ਕਵਿਤਾ ਤੋਂ ਇਲਾਵਾਂ ਕਿਸਾਨੀ ਅੰਦੋਲਨ ਤੇ ਕਵਿਤਾ ਵੀ ਪੜ੍ਹੀ | ਉਪਰੰਤ ਉਸ ਨੇ ਆਪਣੀਆਂ ਦੋ ਕਾਵਿ ਪੁਸਤਕਾਂ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ 'ਸੁਣ ਸਖੀਏ' ਕਾਵਿ ਪੁਸਤਕ 'ਚੋਂ ਵੀ ਕਵਿਤਾਵਾਂ ਪੜ੍ਹੀਆਂ | ਉਪਰੰਤ ਰਾਕੇਸ਼ ਆਨੰਦ ਨੇ ਸੰਤਾਲੀ ਬਾਰੇ ਆਪਣੀ ਹਿੰਦੀ ਕਵਿਤਾ 'ਜਿਨ੍ਹੋਂ ਨੇ ਵੋਹ ਮੰਜ਼ਰ ਨਹੀਂ ਦੇਖੇ ਹੈਂ' ਅਤੇ ਮੱਖਣ ਮਾਨ ਨੇ ਆਪਣੀ ਕਵਿਤਾ 'ਨੀਰੂ ਦੀ ਬੰਸਰੀ' ਪੜ੍ਹੀ | ਉਪਰੰਤ ਡਾ. ਸੈਲਸ਼ ਤੇ ਕੇਸਰ ਸਿੰਘ ਨੇ ਪੜ੍ਹੀਆਂ ਗਈਆਂ ਕਵਿਤਾਵਾਂ 'ਤੇ ਵਿਚਾਰ ਪ੍ਰਗਟ ਕੀਤੇ | ਅੰਤ 'ਚ ਪ੍ਰਲੇਸ਼ ਜਲੰਧਰ ਇਕਾਈ ਦੇ ਜਨਰਲ ਸਕੱਤਰ ਭਗਵੰਤ ਰਸੂਲਪੁਰੀ ਨੇ ਤਰਿੰਦਰ ਕੌਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤਰਿੰਦਰ ਕੌਰ ਦੇ ਕਵਿਤਾ 'ਚ ਪੇਸ਼ ਹੋਏ ਅਹਿਸਾਸ ਤਾਜੇ ਅਤੇ ਪ੍ਰਪੱਕ ਹਨ | ਉਸ ਨੇ ਨਾਰੀ ਦੀ ਬਣਤਰ ਨੂੰ ਤਰਕ ਨਾਲ ਪੇਸ਼ ਕੀਤਾ ਹੈ | ਉਨ੍ਹਾਂ ਕਿਹਾ ਕਿ ਅੱਜ ਤਰਿੰਦਰ ਕੌਰ ਦੀ ਕਵਿਤਾ ਦੇ ਪ੍ਰਸੰਗ 'ਚ ਪੰਜਾਬੀ ਸਾਹਿਤ ਦੀਆਂ ਗੰਭੀਰ ਗੱਲਾਂ ਹੋਈਆਂ ਹਨ |

ਪਿਛਲੀ ਖ਼ਬਰ ਤੱਗੜ ਵਲੋਂ ਪਾਸਲਾ ਨੂੰ ਬਹਿਸ ਦੀ ਚੁਣੌਤੀ ਅਗਲੀ ਖ਼ਬਰ ਇਕਹਿਰੀ ਪੁਲੀ ਤੇ ਦੋਮੋਰੀਆ ਪੁਲ ਦਾ ਸੀਵਰ ਸਿਸਟਮ ਠੀਕ ਕਰਵਾਉਣ ਦੀ ਮੰਗ ਕਿ੍ਸ਼ਨ ਲਾਲ ਸ਼ਰਮਾ ਦੀ ਅਗਵਾਈ ਹੇਠ ਨਗਰ ਨਿਗਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।