10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਨੇ ਮੰਦਿਰ ਦੇ ਕੋਲ ਤੇ ਗਾਜੀਗੁੱਲਾ ਦੀ ਖ਼ਸਤਾ ਸੜਕ ਨੂੰ ਠੀਕ ਕਰਵਾਉਣ ਦੀ ਮੰਗ

ਅਜੀਤ ਡੈਸਕ 06-06-2026
ਜਲੰਧਰ, 5 ਜੂਨ (ਸ਼ਿਵ)-ਸ਼ਹਿਰ ਦੀ ਕਈ ਖ਼ਰਾਬ ਸੜਕਾਂ ਦੇ ਠੀਕ ਨਾ ਹੋਣ ਕਰਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਅੱਜ ਸ਼ਹਿਰ ਦੀ ਪ੍ਰਮੁੱਖ ਲਤੀਫਪੁਰਾ ਵਿਨੇ ਮੰਦਿਰ ਦੇ ਕੋਲ ਦੀ ਖ਼ਰਾਬ ਸੜਕ ਅਤੇ ਗਾਜੀਗੁਲਾ ਦੀ ਖ਼ਰਾਬ ਸੜਕ ਨੂੰ ਠੀਕ ਕਰਵਾਉਣ ਦੀ ਮੰਗ ਨੂੰ ਲੈ ਕੇ ਮੇਅਰ ਵਨੀਤ ਧੀਰ ਨੂੰ ਮੰਗ-ਪੱਤਰ ਦਿੱਤੇ ਗਏ ਤਾਂ ਜੋ ਲੋਕਾਂ ਨੂੰ ਇਨ੍ਹਾਂ ਖ਼ਰਾਬ ਸੜਕਾਂ ਤੋਂ ਛੁਟਕਾਰਾ ਹੋ ਸਕੇ | ਵਾਰਡ ਨੰਬਰ 36 ਦੇ ਕਾਂਗਰਸ ਦੇ ਕੌਂਸਲਰ ਪਵਨ ਕੁਮਾਰ ਵਲੋਂ ਮੇਅਰ ਨੂੰ ਜਿਹੜਾ ਮੰਗ-ਪੱਤਰ ਦਿੱਤਾ ਗਿਆ | ਉਸ ਵਿਚ ਮੰਗ ਕੀਤੀ ਗਈ ਕਿ ਜਲੰਧਰ ਦੇ ਬਹੁਤ ਚਰਚਿਤ ਏਰੀਆ ਪੀ.ਪੀ.ਆਰ. ਮਾਰਕੀਟ ਵਿਨੇ ਮੰਦਿਰ ਅਤੇ ਉਸ ਅੱਗੇ ਦੀਆਂ ਸਾਰੀਆਂ ਕਲੋਨੀਆਂ ਦੇ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ¢ ਮਾਡਲ ਟਾਊਨ ਬੀ. ਐੱਸ. ਐਨ. ਐਲ. ਤੋਂ 120 ਫੁੱਟੀ ਰੋਡ ਸੜਕ ਲਤੀਫਪੂਰਾ ਰੋਡ ਨਾਲ ਮਿਲਦੀ ਹੈ ਉਸ ਨੂੰ ਜਲਦ ਤੋਂ ਜਲਦ ਬਣਵਾਇਆ ਜਾਵੇ ਤਾਂ ਜੋ ਲੱਖਾਂ ਲੋਕਾਂ ਨੂੰ ਟਰੈਫ਼ਿਕ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ | ਉਧਰ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਭਾਜਪਾ ਦੇ ਸੀਨੀਅਰ ਆਗੂ ਕ੍ਰਿਸ਼ਨ ਦੇਵ ਭੰਡਾਰੀ ਦੀ ਅਗਵਾਈ ਵਿਚ ਸਤਿਗੁਰੂ ਕਬੀਰ ਮਹਾਰਾਜ ਨÏਜਵਾਨ ਵੈੱਲਫੇਅਰ ਸੁਸਾਇਟੀ ਗਾਂਧੀ ਕੈਂਪ ਜਲੰਧਰ ਦੇ ਮੈਂਬਰ ਨੇ ਮੇਅਰ ਨੂੰ ਮੰਗ ਪੱਤਰ ਦਿੱਤਾ | ਤੇ ਮੰਗ ਕੀਤੀ ਕਿ 21 ਜੂਨ ਨੂੰ ਸਤਿਗੁਰੂ ਕਬੀਰ ਮਹਾਰਾਜ ਦੇ ਪ੍ਰਗਟ ਦਿਵਸ ਦੇ ਮÏਕੇ ਤੇ ਇੱਕ ਵਿਸ਼ਾਲ ਸੋਭਾ ਯਾਤਰਾ ਰਾਮ ਨਗਰ ਤੇ ਸ਼ੁਰੂ ਹੋ ਕੇ ਗ਼ਾਜ਼ੀ ਗੁੱਲਾ ਤੱਕ ਅਤੇ ਫਿਰ ਵਾਪਸ ਰਾਮ ਨਗਰ ਤੱਕ ਨਿਕਾਲੀ ਜਾ ਰਹੀ ਹੈ¢ ਗ਼ਾਜ਼ੀ ਗੁੱਲਾ ਚÏਕ ਤੱਕ ਸਾਰੀ ਸੜਕ ਬਹੁਤ ਹੀ ਮਾੜੀ ਹਾਲਤ ਵਿਚ ਅਤੇ ਜਗ੍ਹਾ ਜਗ੍ਹਾ ਟੁੱਟੀ ਹੋਈ ਹੈ ¢ ਇਸ ਸੜਕ ਦੀ ਮੁਰੰਮਤ ਜਾਂ ਨਵੀਂ ਬਣਾਉਣ ਅਤੇ ਸਾਫ਼ ਸਫ਼ਾਈ ਕਰਾਉਣ ਦੀ ਜਲਦੀ ਤੋਂ ਜਲਦੀ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੌਰਾਨ ਮਿਲੀ ਮਾਤ 'ਤੇ ਕਰਤਾਰਪੁਰ ਦੀ ਕਾਂਗਰਸ ਲੀਡਰਸ਼ਿਪ ਵਲੋਂ ਪੈ੍ਰੱਸ ਵਾਰਤਾ ਅਗਲੀ ਖ਼ਬਰ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਅੱਜ ਤੱਕ ਨਹੀਂ ਹੋ ਸਕੀ ਪੂਰੀ ਉਸਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।