12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਲੰਮਾ ਪਿੰਡ ਦੀ ਕਾਲੀ ਸੜਕ 'ਤੇ ਹੋਈ ਵਾਰਦਾਤ

ਅਜੀਤ ਡੈਸਕ 06-06-2026

ਚੁਗਿੱਟੀ/ਜੰਡੂਸਿੰਘਾ, 5 ਜੂਨ (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ ਦੀ ਕਾਲੀ ਸੜਕ 'ਤੇ ਇਕ ਘਰ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਹੋ ਗਈ | ਪੀੜਤਾਂ ਵਲੋਂ ਆਪਣੇ ਹੀ ਇਕ ਨਸ਼ੇੜੀ ਰਿਸ਼ਤੇਦਾਰ 'ਤੇ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ ਕਿਉਂਕਿ ਉਹ ਪਹਿਲਾਂ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ | ਅਨਿਲ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਸਿਲਸਿਲੇ 'ਚ ਘਰ ਤੋਂ ਬਾਹਰ ਗਿਆ ਸੀ | ਵਾਪਸ ਆਇਆ ਤਾਂ ਦੇਖਿਆ ਕਿ ਮੁੱਖ ਗੇਟ ਦਾ ਤਾਲਾ ਤਾਂ ਠੀਕ ਸੀ | ਪਰ ਅੰਦਰ ਪਿਆ ਸਾਰਾ ਸਾਮਾਨ ਖਿਲਰਿਆ ਪਿਆ ਸੀ | ਦੋਸ਼ ਹੈ ਕਿ ਚੋਰ ਗੁਆਂਢੀਆਂ ਦੇ ਘਰ ਰਾਹੀਂ ਉਨ੍ਹਾਂ ਦੇ ਘਰ 'ਚ ਆ ਵੜਿਆ ਤੇ ਉਸ ਵਲੋਂ ਕਰੀਬ 5 ਤੋਲੇ ਸੋਨਾ ਤੇ 1 ਲੱਖ ਦੀ ਨਕਦੀ ਚੋਰੀ ਕਰ ਲਈ ਗਈ | ਪੀੜਤ ਦਾ ਕਹਿਣਾ ਹੈ ਕਿ ਇਹ ਚੋਰੀ ਉਸ ਦੇ ਰਿਸ਼ਤੇਦਾਰੀ 'ਚ ਲੱਗਦੇ ਭਰਾ ਵਲੋਂ ਕੀਤੀ ਗਈ ਹੈ | ਉਹ ਨਸ਼ੇ ਕਰਦਾ ਹੈ | ਇਸ ਤੋਂ ਪਹਿਲਾਂ ਵੀ ਉਹ ਚੋਰੀ ਕਰ ਚੁੱਕਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ 'ਚ ਥਾਣਾ ਰਾਮਾਮੰਡੀ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਨੀਤੂ ਨੇ ਫਾਹਾ ਲੈ ਕੇ ਦਿੱਤੀ ਸੀ ਜਾਨ, ਪਤੀ ਤੇ ਜੇਠਾਣੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪੰਜਾਬ ਵਿਚ ਮੁਸਲਿਮ ਸੰਗਠਨਾਂ ਨੇ ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।