ਕਰਤਾਰਪੁਰ, 2 ਜੂਨ (ਜਨਕ ਰਾਜ ਗਿੱਲ)-ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਜਾ ਰਹੇ ਲੋਕ ਮਾਰੂ ਅਤੇ ਦੇਸ਼ ਅਤੇ ਸੂਬੇ ਅੰਦਰ ਲਗਾਤਾਰ ਬੇਕਾਬੂ ਹੋ ਰਹੀ ਮਹਿੰਗਾਈ ਰੋਕਣ ਦੀ ਥਾਂ ਤੇ ਜਾਰੀ ਫਰਮਾਨ ਦੇਸ਼ ਦੇ ਹਰੇਕ ਵਰਗ ਲਈ ਘਾਤਕ ਬਣ ਰਹੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਕਰਤਾਰਪੁਰ ਤੋਂ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਦੇਸ਼ ਸੂਬੇ ਦੇ ਨਾਲ ਹਲਕਾ ਕਰਤਾਰਪੁਰ ਪ੍ਰਤੀ ਚਿੰਤਾ ਵਿਅਕਤ ਕਰਦਿਆਂ ਆਖਿਆ ਕਿ ਲਗਾਤਾਰ ਵੱਧ ਰਹੀਆਂ ਤੇਲ, ਰਸੋਈ ਗੈਸ ਅਤੇ ਘਰੇਲੂ ਗੈਸ ਦੀ ਕਿਲਤ ਕਾਰਨ ਅੱਜ ਮੰਹਿਗਾਈ ਚਰਮ ਸੀਮਾਂ ਤੇ ਹੇ ਅਤੇ ਇਸ ਦੀ ਮਾਰ ਨਾਲ ਹਰ ਵਰਗ ਦੁਖੀ ਅਤੇ ਮੋਦੀ ਸਰਕਾਰ ਦੇ ਅੱਛੇ ਦਿਨਾਂ ਨੂੰ ਕੋਸ ਰਿਹਾ ਹੈ ਹਲਕਾ ਕਰਤਾਰਪੁਰ ਦੀ ਭਾਰਤ ਗੈਸ ਏਜੰਸੀ ਤੇ ਹੋਈ ਸਰਕਾਰ ਦੀ ਕਾਰਵਾਈ ਤੇ ਉਨ੍ਹਾਂ ਦੱਸਿਆ ਕਿ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਖਪਤਕਾਰਾਂ ਦੀ ਸਹੂਲਤ ਨੂੰ ਧਿਆਨ 'ਚ ਰਖਦੇ ਬਿਨਾਂ ਹੀ ਕਰਤਾਰਪੁਰ ਸ਼ਹਿਰ ਨੂੰ ਚਾਰ ਸ਼ਹਿਰਾਂ ਦੀਆਂ ਗੈਸ ਏਜੰਸੀਆਂ ਦੀ ਸਪਲਾਈ ਦੇ ਦਿੱਤੀ ਗਈ ਹੈ ਜਦਕਿ ਸ਼ਹਿਰੀ ਅਤੇ ਇਸ ਦੇ ਕਿਸੇ ਵੀ ਖੇਤਰ 'ਚ ਇਨਾਂ ਗੈਸ ਏਜੰਸੀਆਂ ਦੇ ਗੋਦਾਮ ਤੱਕ ਨਹੀ ਹਨ ਅਤੇ ਲੋਕਾਂ ਨੂੰ ਘਰੇਲੂ ਗੈਸ ਸਿਲੰਡਰ ਪ੍ਰਾਪਤ ਕਰਨ ਲਈ ਜਿੱਥੇ ਸਰਕਾਰ ਨੂੰ ਇਸ ਦਾ ਭੁਗਤਾਨ ਕਰਨਾ ਪੈ ਰਿਹਾ ਹੈ ਉਥੇ ਦੋ ਪਹਿਆ ਅਤੇ ਚਾਰ ਪਹੀਆ ਵਾਹਨਾਂ 'ਚ ਮਹਿੰਗਾ ਤੇਲ ਵੀ ਖਪਤ ਕਰਨਾ ਪੈ ਰਿਹਾ ਹੈ ਜੋ ਕਰਤਾਰਪੁਰ ਦੇ ਘਰੇਲ਼ੂ ਬਜਟ 'ਤੇ ਵਾਧੂ ਬੋਝ ਹੈ ਅਤੇ ਖੇਤਰ 'ਚ ਗੈਸ ਸਿਲੰਡਰਾਂ ਦੀ ਕਾਲਾ ਬਾਜਾਰੀ ਅੱਜ ਵੀ ਲਗਾਤਾਰ ਜਾਰੀ ਹੈ, ਜਿਸ ਨੂੰ ਰੋਕਣ 'ਚ ਸੰਬੰਧਿਤ ਵਿਭਾਗ ਅਤੇ ਪੈਟਰੋਲੀਅਮ ਮੰਤਰਾਲਾ ਨਾਕਾਮ ਹੀ ਦਿਖਾਈ ਦੇ ਰਹੇ ਹਨ |