ਲੋਹੀਆਂ ਖਾਸ, 2 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਗਰ ਪੰਚਾਇਤ ਲੋਹੀਆਂ ਦੇ ਵੱਖ-ਵੱਖ ਵਾਰਡਾਂ ਤੋਂ ਚੁਣੇ ਗਏ ਆਮ ਆਦਮੀ ਪਾਰਟੀ ਦੇ 3 ਕੌਂਸਲਰਾਂ ਵੱਲੋਂ ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਦੇ ਡੇਰਾ ਰਹੀਮਪੁਰ ਵਿਖੇ ਪੁੱਜ ਕੇ ਉਨ੍ਹਾ ਪਾਸੋਂ ਅਸ਼ੀਰਵਾਦ ਲਿਆ ਗਿਆ | ਆਮ ਆਦਮੀ ਪਾਰਟੀ (ਐੱਸ.ਸੀ. ਵਿੰਗ) ਪੰਜਾਬ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਜਲਾਲਪੁਰੀ ਦੀ ਅਗਵਾਈ ਹੇਠ ਗਏ ਕੌਂਸਲਰ ਸੋਮ ਨਾਥ (ਸ਼ਹਿਰੀ ਮੀਤ ਪ੍ਰਧਾਨ), ਕੌਂਸਲਰ ਮਨਪ੍ਰੀਤ, ਕੌਂਸਲਰ ਜਸਵਿੰਦਰ ਕੌਰ ਭੱਟੀ, ਲੈਹਿੰਬਰ ਸਿੰਘ ਭੱਟੀ ਸ਼ਹਿਰੀ ਪ੍ਰਧਾਨ (ਐੱਸ.ਸੀ. ਵਿੰਗ), ਡਾ. ਵਿਜੈ ਕੁਮਾਰ ਅਤੇ ਹੋਰਾਂ ਨੂੰ ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਨੇ ਜਿੱਤ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਮਿਲੀ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਓ ਅਤੇ ਆਪਣੇ ਸਮਾਜ ਦੀ ਸੇਵਾ ਲਈ ਹਮੇਸ਼ਾਂ ਤੱਤਪਰ ਰਹੋ | ਇਸ ਮੌਕੇ ਮੀਤ ਪ੍ਰਧਾਨ ਜਸਵੀਰ ਸਿੰਘ ਜਲਾਲਪੁਰੀ ਅਤੇ ਸਰਪੰਚ ਸੁਰਜੀਤ ਸਿੰਘ ਐਦਲਪੁਰ ਨੇ ਸਮੁੱਚੇ ਕੌਂਸਲਰਾਂ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਲੋਹੀਆਂ ਨਿਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਵਿਜੈ ਕੁਮਾਰ ਲੋਹੀਆਂ ਨੇ ਕਿਹਾ ਕਿ ਉਹ ਬਸੰਤ ਕਲੋਨੀ ਲੋਹੀਆਂ 'ਚ ਭਗਵਾਨ ਵਾਲਮੀਕ ਜੀ ਦਾ ਮੰਦਰ ਬਣਵਾ ਰਹੇ ਹਨ, ਜਿਸ ਲਈ ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਦਾ ਵਿਸੇਸ਼ ਤੌਰ 'ਤੇ ਅਸ਼ੀਰਵਾਦ ਲੈਣ ਪੁੱਜੇ ਹਨ | ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ, ਸੁਰਜੀਤ ਸਿੰਘ ਹਲਕਾ ਕੋਆਰਡੀਨੇਟਰ, ਸਾਬੀ ਮੱਟੂ, ਚਰਨਜੀਤ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਕੌਰ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ |