27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਦਿਨ ਢਲਦੇ ਹੀ ਦਰਿਆਵਾਂ ਦਾ ਸੀਨਾ ਚੀਰ ਹੋ ਰਹੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਭੜਕੇ ਕਿਸਾਨ

ਅਜੀਤ ਡੈਸਕ 03-06-2026
ਫਿਲੌਰ, 2 ਜੂਨ (ਵਿਪਨ ਗੈਰੀ)-ਪਿੰਡ ਸੈਲਕੀਆਣਾ 'ਚ ਚੱਲ ਰਹੇ ਰੇਤ ਦੇ ਢੱਕ ਦੇ ਵਿਰੋਧ 'ਚ ਇੱਕ ਵਾਰ ਫਿਰ ਕਿਸਾਨਾਂ ਨੇ ਮੋਰਚਾ ਖੋਲ੍ਹਣ ਦਾ ਫ਼ੈਸਲਾ ਕਰ ਲਿਆ ਹੈ | ਦਰਿਆ ਨਾਲ ਲੱਗਦੀਆਂ ਜ਼ਮੀਨਾਂ ਦੇ ਮਾਲਕਾਂ ਨੇ ਦਸਿਆ ਕਿ ਸੈਲਕੀਆਣਾ 'ਚ ਚੱਲ ਰਿਹਾ ਰੇਤ ਦਾ ਕਾਰੋਬਾਰ ਉਨ੍ਹਾਂ ਦੀਆਂ ਫ਼ਸਲਾਂ ਨੂੰ ਤਬਾਹ ਕਰ ਰਿਹਾ ਹੈ | ਇੱਥੇ ਹੀ ਬੱਸ ਨਹੀ ਰੇਤ ਦੇ ਕਾਰੋਬਾਰੀ ਨਜਾਇਜ਼ ਮਾਈਨਿੰਗ ਕਰਕੇ ਸਰਕਾਰ ਨੂੰ ਵੀ ਕਰੋੜਾਂ ਦਾ ਚੂਨਾ ਲਗਾ ਰਹੇ ਹਨ | ਅੱਗੇ ਉਨ੍ਹਾਂ ਦਸਿਆ ਕਿ ਉਕਤ ਢੱਕ ਲੁਧਿਆਣਾ ਖੇਤਰ ਵਿਚ ਹੈ ਤੇ ਲੁਧਿਆਣਾ ਖੇਤਰ ਦੀ ਆੜ ਵਿਚ ਜਲੰਧਰ ਜ਼ਿਲੇ੍ਹ ਦੇ ਰਕਬੇ ਵਿਚੋਂ ਧੜੱਲੇ ਨਾਲ ਰੇਤ ਚੁੱਕੀ ਜਾ ਰਹੀ ਹੈ ਤੇ ਵਪਾਰੀ ਦਰਿਆ ਦੇ ਕੰਢਿਆਂ ਤੋਂ ਵੀ ਰੇਤ ਭਰ ਰਹੇ ਹਨ ਜਿਸ ਕਾਰਨ ਕੱਢੇ ਦਿਨੋ-ਦਿਨ ਕਮਜ਼ੋਰ ਹੋ ਰਹੇ ਹਨ ਤੇ ਆਉਣ ਵਾਲੇ ਬਰਸਾਤ ਦੇ ਮੌਸਮ ਵਿਚ ਉਨ੍ਹਾਂ ਦੀਆਂ ਹਜ਼ਾਰਾ ਏਕੜ ਫ਼ਸਲਾਂ ਦੇ ਨਾਲ ਉਨ੍ਹਾਂ ਦੇ ਕਈ ਪਿੰਡ ਵੀ ਖ਼ਤਰੇ ਦੇ ਸਾਏ ਹੇਠ ਰਹਿਣਗੇ | ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਦੇ ਕੰਨ ਤੇ ਜੂ ਤੱਕ ਨਹੀ ਸਰਕ ਰਹੀ ਸਿਰਫ਼ ਖਾਨਾ ਪੂਰਤੀ ਹੋ ਰਹੀ ਹੈ | ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਨਿਸ਼ਾਨਦੇਹੀ ਕਰਵਾ ਕੇ ਬੁਰਜੀਆਂ ਲਾਈਆਂ ਜਾਣ ਤੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਕਿਸਾਨਾਂ ਨੇ ਦੱਸਿਆ ਕਿ ਉਹ ਜਲਦ ਹੀ ਇਸ ਮਾਮਲੇ 'ਚ ਨਵੇਂ ਨਿਯੁਕਤ ਹਲਕਾ ਇੰਚਾਰਜ ਮੈਡਮ ਹਰਜੋਤ ਕੌਰ ਨੂੰ ਵੀ ਮਿਲਣ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਹੋ ਸਕੇ | ਕਿਉਕਿ ਰੋਜ਼ਾਨਾ ਦਿਨ ਢਲਦੇ ਹੀ ਰੇਤ ਦੇ ਵਪਾਰੀ ਓਵਰਲੋਡ ਟਿੱਪਰ ਸੜਕਾਂ ਤੇ ਉਤਾਰ ਦਿੰਦੇ ਹਨ ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ | ਉਧਰੋਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਨੇ ਦਸਿਆ ਕੀ ਉਹ ਲਗਾਤਾਰ ਛਾਪੇਮਾਰੀ ਕਰ ਰਹੇ ਹਨ ਤੇ ਅੱਜ ਵੀ ਉਨ੍ਹਾਂ ਨੇ ਕੰਮ ਬੰਦ ਕਰਵਾ ਦਿੱਤਾ ਸੀ ਤੇ ਪਿਛਲੇ ਦਿਨੀਂ ਵੀ 2 ਬਾਰ ਕਾਰਵਾਈ ਕਰ ਚੁੱਕੇ ਹਨ | ਪਰ ਹੈਰਾਨੀ ਜਨਕ ਗੱਲ ਹੈ ਕਿ ਦਿਨ ਢਲਦੇ ਹੀ ਰੇਤ ਦੇ ਵਪਾਰੀ ਆਪਣਾ ਕੰਮ ਮੁੜ ਸ਼ੁਰੂ ਕਰ ਦਿੰਦੇ ਹਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਮੋਦੀ, ਅਮਿਤ ਸ਼ਾਹ, ਭਗਵੰਤ ਮਾਨ ਤੇ ਬਿੱਟੂ ਦੇ ਪੁਤਲੇ ਫੂਕੇ ਅਗਲੀ ਖ਼ਬਰ ਬਲਰਾਜ ਠਾਕੁਰ ਨੂੰ ਕਾਂਗਰਸ ਪਾਰਟੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਲਈ ਐੱਸ ਆਈ ਆਰ ਕੋਆਰਡੀਨੇਟਰ ਕੀਤਾ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।