ਜਲੰਧਰ, 2 ਜੂਨ (ਪਵਨ ਖਰਬੰਦਾ)-ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਜਲੰਧਰ ਦੇ ਵਿਦਿਆਰਥੀ ਇਸ਼ਮਿਤ ਸਿੰਘ ਨੇ ਆਲ ਇੰਡੀਆ 519ਵਾਂ ਰੈਂਕ ਪ੍ਰਾਪਤ ਕੀਤਾ ਤੇ ਇਸ ਦੌਰਾਨ ਹੀ ਜਲੰਧਰ ਸੈਂਟਰ ਦੇ ਕੁੱਲ 23 ਵਿਦਿਆਰਥੀਆਂ ਨੇ ਜੇਈਈ ਐਡਵਾਂਸਡ 2026 ਵਿੱਚ ਸਫਲਤਾਪੂਰਵਕ ਕੁਆਲੀਫਾਈ ਕੀਤਾ ਹੈ, ਜੋ ਕਿ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ ਅਤੇਅਕਾਦਮਿਕ ਉੱਤਮਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਸੈਂਟਰ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ 'ਚੋਂ ਇਸ਼ਮਿਤ ਸਿੰਘ ਨੇ 232ਅੰਕਾਂ ਦੇ ਸਕੋਰ ਨਾਲ ਆਲ ਇੰਡੀਆ ਰੈਂਕ 519 ਪ੍ਰਾਪਤ ਕੀਤਾ, ਜਦੋਂ ਕਿ ਸਿਫਤ ਮੋਂਗਾ ਨੇ 222 ਅੰਕਾਂ ਨਾਲ 722ਵਾਂ ਰੈਂਕ ਪ੍ਰਾਪਤ ਕੀਤਾ | ਹੋਰ ਮਹੱਤਵਪੂਰਨ ਪ੍ਰਾਪਤੀਆਂਵਿੱਚ ਸ਼ਿਵ ਜਿੰਦਲ ਨੇ 2048 ਅਤੇ ਅਰਸ਼ਗੁਪਤਾ ਨੇ 2288 ਸ਼ਾਮਿਲ ਹਨ | ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੰਦੇ ਹੋਏ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ (ਏਈਐਸਐਲ) ਦੇ ਡਿਪਟੀ ਰੀਜਨਲ ਡਾਇਰੈਕਟਰ, ਜਸਦੀਪ ਸਿੰਘ ਬਾਬਰਾ ਨੇ ਕਿਹਾ ਸਾਨੂੰ ਆਪਣੇ ਵਿਦਿਆਰਥੀਆਂ 'ਤੇ ਜੇਈਈ ਐਡਵਾਂਸਡ 2026 ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਬਹੁਤ ਮਾਣ ਹੈ | ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ (ਏਈਐਸਐਲ) ਨੇ ਪਿਛਲੇ ਤਿੰਨ ਸਾਲਾਂ ਵਿੱਚ ਜੇਈਈ ਐਡਵਾਂਸਡ ਦੇ ਨਤੀਜਿਆਂ ਵਿੱਚ ਨਿਰੰਤਰ ਸੁਧਾਰ ਦਾ ਪ੍ਰਦਰਸ਼ਨ ਕੀਤਾ ਹੈ | 2026 'ਚ ਇੱਕ ਵਿਦਿਆਰਥੀ ਨੇ ਟੋਪ-10 ਰੈਂਕ ਪ੍ਰਾਪਤ ਕੀਤਾ, ਜਦੋਂ ਕਿ 2024 ਅਤੇ 2025 ਵਿੱਚ ਕੋਈ ਵੀ ਨਹੀਂ ਸੀ | ਟੌਪ-50 ਸ਼੍ਰੇਣੀ ਵਿੱਚ ਵਿਦਿਆਰਥੀਆਂ ਦੀ ਗਿਣਤੀ 2024 ਵਿੱਚ 1 ਅਤੇ 2025 ਵਿੱਚ 2 ਤੋਂ 2026 ਵਿੱਚ 5 ਹੋ ਗਈ | ਇਸੇ ਤਰ੍ਹਾਂ ਟੋਪ-100 ਰੈਂਕ ਧਾਰਕਾਂ ਦੀ ਗਿਣਤੀ 2024 'ਚ 6 ਅਤੇ 2025 ਵਿੱਚ 9 ਤੋਂ ਵਧ ਕੇ 2026 ਵਿੱਚ 11 ਹੋ ਗਈ | ਸਭ ਤੋਂ ਮਹੱਤਵਪੂਰਨ ਵਾਧਾ ਟੋਪ-200 ਸ਼੍ਰੇਣੀ ਵਿੱਚ ਦੇਖਿਆ ਗਿਆ, ਜਿੱਥੇ ਵਿਦਿਆਰਥੀਆਂ ਦੀ ਗਿਣਤੀ 2024 ਵਿੱਚ 13 ਅਤੇ 2025 ਵਿੱਚ 17 ਤੋਂ ਵਧ ਕੇ 2026 ਵਿੱਚ 25 ਹੋ ਗਈ |