ਜਲੰਧਰ, 2 ਜੂਨ (ਐੱਮ.ਐੱਸ. ਲੋਹੀਆ)ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਾਕਾ 1984 ਨੀਲਾ ਤਾਰਾ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਰਾਜੂ ਭਾਟੀਆ ਤੇ ਰਣਜੀਤ ਸਿੰਘ ਬਿੱਟੂ ਦੇ ਪਰਿਵਾਰ ਵਲੋਂ ਅਤਿ ਦੀ ਗਰਮੀ ਦੌਰਾਨ ਟਾਂਡਾ ਰੋਡ, ਅਮਨ ਨਗਰ, ਜਲੰਧਰ ਵਿਖੇ ਸਾਂਝੇ ਤੌਰ 'ਤੇ ਸੰਗਤ ਲਈ ਠੰਡੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਜੂਨ ਮਹੀਨੇ ਅਤਿ ਦੀ ਗਰਮੀ ਦੌਰਾਨ ਗੁਰੂ ਸਾਹਿਬਾਨਾਂ ਦੇ ਮਹਾਨ ਕੁਰਬਾਨੀ ਭਰੇ ਇਤਿਹਾਸ ਅਤੇ ਮੌਜੂਦਾ ਸਿੰਘਾਂ ਦੀ ਲਾਸਾਨੀ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਲਈ ਛਬੀਲ ਲਗਾਉਣੀ ਅਤੇ ਤਪਦੀ ਗਰਮੀ 'ਚ ਠੰਡੇ ਜਲ ਨਾਲ ਮਨੁੱਖਤਾ ਦੀ ਸੇਵਾ ਕਰਨੀ, ਆਪਣੇ ਆਪ 'ਚ ਬਹੁਤ ਵੱਡਾ ਪਰਉਪਕਾਰ ਹੈ | ਇਸ ਮੌਕੇ ਹਲਕਾ ਇੰਚਾਰਜ ਜਲੰਧਰ ਉੱਤਰੀ ਹਰਿੰਦਰ ਸਿੰਘ ਢੀਂਡਸਾ, ਸਿੱਖ ਚੜ੍ਹਦੀ ਕਲਾ ਫਰੰਟ ਦੇ ਮੈਂਬਰ ਰਣਜੀਤ ਸਿੰਘ ਰਾਣਾ, ਸਤਿੰਦਰ ਸਿੰਘ ਪੀਤਾ, ਦਲਜੀਤ ਸਿੰਘ (ਲੰਮਾ ਪਿੰਡ), ਜਗਜੀਤ ਸਿੰਘ ਖ਼ਾਲਸਾ, ਜਪਮਨ ਸਿੰਘ, ਇਸ਼ਮੀਤ ਸਿੰਘ, ਹਰਜੋਤ ਸਿੰਘ, ਗੁਰਅਸੀਸ ਸਿੰਘ, ਬਲਜੀਤ ਸਿੰਘ ਲਾਇਲ, ਬੀਬੀ ਸਤਵਿੰਦਰ ਕੌਰ, ਬੀਬੀ ਬਲਜੀਤ ਕੌਰ ਸਮੇਤ ਬਹੁਤ ਸਾਰੇ ਸੇਵਾਦਾਰਾਂ ਨੇ ਸੇਵਾ ਨਿਭਾਈ |