07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਵਿਸ਼ਾਲ ਗੁਰਮਤਿ ਕੈਂਪ 1 ਤੋਂ 13 ਜੂਨ ਤੱਕ

ਅਜੀਤ ਡੈਸਕ 30-05-2026
ਜਲੰਧਰ, 29 ਮਈ (ਐੱਮ. ਐੱਸ. ਲੋਹੀਆ)-ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ ਵਿਖੇ ਬੱਚਿਆਂ ਨੂੰ ਮੁਫ਼ਤ ਤਬਲਾ, ਕੀਰਤਨ, ਦਸਤਾਰ, ਗੁਰਮੁੱਖੀ, ਸਿੱਖ ਇਤਿਹਾਸ, ਸੇਵਾ ਅਤੇ ਸਮਰਪਣ ਦੀ ਸਿਖਲਾਈ ਦੇਣ ਲਈ ਪ੍ਰਬੰਧਕਾਂ ਵਲੋਂ 1 ਜੂਨ ਤੋਂ 13 ਜੂਨ ਤੱਕ ਰੋਜ਼ਾਨਾ ਸ਼ਾਮ 4 ਵਜੇ ਤੋਂ 6 ਵਜੇ ਤੱਕ ਵਿਸ਼ਾਲ ਗੁਰਮਤਿ ਕੈਂਪ ਲਗਾਇਆ ਜਾ ਰਿਹਾ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਕਿ ਇਸ ਕੈਂਪ 'ਚ 5 ਸਾਲ ਤੋਂ 13 ਸਾਲ ਤੱਕ ਦੇ ਬੱਚੇ ਭਾਗ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਹ ਕੈਂਪ ਭਾਈ ਸੁਖਜੀਤ ਸਿੰਘ ਕਪੂਰਥਲਾ, (ਗੁਰਮਤਿ ਪ੍ਰਚਾਰਕ, ਕਥਾਵਾਚਕ ਅਤੇ ਲੇਖਕ) ਅਤੇ ਬੀਬੀ ਜਸਜੀਤ ਕੌਰ (ਐਡਵੋਕੇਟ) ਦੇ ਸਹਿੋਯਗ ਨਾਲ ਲਗਾਇਆ ਜਾ ਰਿਹਾ ਹੈ, ਜੋ ਬੱਚਿਆਂ ਨੂੰ ਕੀਰਤਨ ਅਤੇ ਇਤਿਹਾਸ ਤੋਂ ਜਾਣੂ ਕਰਵਾਉਣਗੇ | ਪ੍ਰਬੰਧਕਾਂ ਨੇ ਦੱਸਿਆ ਕਿ ਕਲਾਸਾਂ 'ਚ ਭਾਗ ਲੈਣ ਵਾਲੇ ਹਰੇਕ ਬੱਚੇ ਨੂੰ ਸਰਟੀਫਿਕੇਟ ਅਤੇ ਸਨਮਾਨ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਅਰੂਟ ਜੀ ਮਹਾਰਾਜ ਦਾ ਜਨਮ ਦਿਨ ਅੱਜ ਪੰਚਵਟੀ ਗਊਸ਼ਾਲਾ ਵਿਖੇ ਗਊ ਸੇਵਾ ਰਾਹੀਂ ਮਨਾਇਆ ਜਾਵੇਗਾ-ਅਰੋੜਾ ਮਹਾਸਭਾ ਪੰਜਾਬ ਅਗਲੀ ਖ਼ਬਰ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਸਤਪਾਲ ਗੁਪਤਾ ਨੇ 'ਜਕਾਰਤਾ' ਵਿਖੇ ਕਾਨਫ਼ਰੰਸ 'ਚ ਓਜ਼ੋਨ ਵਿਧੀ ਸੰਬੰਧੀ ਦਿੱਤੀ ਜਾਣਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।