07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਸਤਪਾਲ ਗੁਪਤਾ ਨੇ 'ਜਕਾਰਤਾ' ਵਿਖੇ ਕਾਨਫ਼ਰੰਸ 'ਚ ਓਜ਼ੋਨ ਵਿਧੀ ਸੰਬੰਧੀ ਦਿੱਤੀ ਜਾਣਕਾਰੀ <br/>

ਅਜੀਤ ਡੈਸਕ 30-05-2026
ਜਲੰਧਰ, 29 ਮਈ (ਐੱਮ. ਐੱਸ. ਲੋਹੀਆ) -ਵਿਸ਼ਵ ਪੱਧਰੀ ਹੱਡੀਆਂ ਦੇ ਮਾਹਿਰਾਂ ਦੀਆਂ ਸੰਸਥਾਵਾਂ ਵਲੋਂ ਇੰਡੀਅਨ ਅਕੈਡਿਮੀ ਆਫ਼ ਆਰਥੋ ਸਰਜਨਜ਼ (ਆਈ.ਏ.ਓ.ਐੱਸ.) ਦੇ ਨਾਲ ਮਿਲ ਕੇ ਇੰਡੋਨੇਸ਼ੀਆ ਦੇ 'ਜਕਾਰਤਾ' ਸ਼ਹਿਰ ਵਿਖੇ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ, ਜਿਸ 'ਚ ਦੁਨੀਆ ਭਰੇ ਦੇ ਦੇਸ਼ਾਂ ਤੋਂ ਕਰੀਬ 150 ਮਾਹਿਰਾਂ ਨੇ ਭਾਗ ਲਿਆ | ਇਸ ਕਾਨਫਰੰਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਕਮਲ ਹਸਪਤਾਲ, ਕਿਸ਼ਨਪੁਰਾ ਚੌਕ, ਜਲੰਧਰ ਵਿਖੇ ਸੇਵਾਵਾਂ ਦੇ ਰਹੇ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਸਤਪਾਲ ਗੁਪਤਾ ਨੇ ਓਜ਼ੋਨ ਵਿਧੀ ਅਤੇ ਰੀੜ੍ਹ ਦੀ ਹੱਡੀ 'ਚ ਹੋਣ ਵਾਲੇ ਦਰਦ ਨੂੰ ਬਿਨਾ ਆਪ੍ਰੇਸ਼ਨ ਦੂਰ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਆਧੁਨਿਕ ਮੈਡੀਕਲ ਖੇਤਰ 'ਚ ਹੁਣ ਅਜਿਹੀਆਂ ਤਕਨੀਕਾਂ ਉਪਲਬਧ ਹਨ, ਜਿਨ੍ਹਾਂ ਨਾਲ ਟੁੱਟੀਆਂ ਹੱਡੀਆਂ ਦਾ ਇਲਾਜ ਬਿਨਾਂ ਵੱਡੀ ਚੀਰਫਾੜ, ਪਲੇਟਾਂ ਜਾਂ ਸਕਰੂ ਲਗਾਏ ਬਿਨਾਂ ਵੀ ਕੀਤਾ ਜਾ ਸਕਦਾ ਹੈ | ਡਾ. ਗੁਪਤਾ ਨੇ ਜਾਣਕਾਰੀ ਦਿੱਤੀ ਕਿ ਮੀਰੋਜ ਤਕਨੀਕ ਰਾਹੀਂ ਟੁੱਟੀ ਹੱਡੀ ਨੂੰ ਕੁਝ ਘੰਟਿਆਂ 'ਚ ਹੀ ਜੋੜਿਆ ਜਾ ਸਕਦਾ ਹੈ ਅਤੇ ਮਰੀਜ਼ ਅਗਲੇ ਦਿਨ ਹੀ ਚੱਲਣ-ਫਿਰਣ ਦੇ ਯੋਗ ਹੋ ਜਾਂਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵੱਡੀ ਉਮਰ ਦੇ ਉਹ ਮਰੀਜ਼, ਜਿਨ੍ਹਾਂ ਦਾ ਆਪ੍ਰੇਸ਼ਨ ਕਰਨਾ ਸੰਭਵ ਨਹੀਂ ਹੁੰਦਾ, ਉਨ੍ਹਾਂ ਦੀਆਂ ਟੁੱਟੀਆਂ ਹੱਡੀਆਂ ਦਾ ਇਲਾਜ ਵੀ ਹੁਣ ਬਿਨਾਂ ਸਰਜਰੀ ਦੇ ਕੀਤਾ ਜਾ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਜਲਦੀ ਰਾਹਤ ਮਿਲਦੀ ਹੈ | ਡਾ. ਗੁਪਤਾ ਨੇ ਦੱਸਿਆ ਕਿ ਓਜ਼ੋਨ ਥੈਰਪੀ ਵੀ ਇਕ ਮਹੱਤਵਪੂਰਨ ਤਕਨੀਕ ਹੈ, ਜਿਸ ਨਾਲ ਖ਼ਾਸ ਕਰਕੇ ਸ਼ੂਗਰ ਪੀੜਤ ਮਰੀਜ਼ਾਂ ਦੇ ਲੰਬੇ ਸਮੇਂ ਤੋਂ ਨਾ ਭਰਨ ਵਾਲੇ ਜ਼ਖ਼ਮ ਜਲਦੀ ਠੀਕ ਕੀਤੇ ਜਾ ਸਕਦੇ ਹਨ | ਡਾ. ਗੁਪਤਾ ਨੇ ਹੋਰ ਦੱਸਿਆ ਕਿ ਸਾਇਟਿਕਾ ਅਤੇ ਰੀੜ੍ਹ ਦੀ ਹੱਡੀ ਦੇ ਦਰਦ ਦਾ ਇਲਾਜ ਵੀ ਹੁਣ ਬਹੁਤ ਆਸਾਨੀ ਨਾਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਲੋਕਾਂ ਦੇ ਮੋਢੇ ਜਾਮ ਹੋ ਜਾਂਦੇ ਹਨ ਜਾਂ ਸਰਵਾਈਕਲ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਵੀ ਨਵੀਂ ਤਕਨੀਕਾਂ ਰਾਹੀਂ ਤੁਰੰਤ ਰਾਹਤ ਮਿਲਦੀ ਹੈ | ਉਨ੍ਹਾਂ ਕਿਹਾ ਕਿ ਇਹ ਤਕਨੀਕਾਂ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਰਹੀਆਂ ਹਨ ਅਤੇ ਇਨ੍ਹਾਂ ਜ਼ਰੀਏ ਹੁਣ ਤੱਕ ਕਈ ਮਰੀਜ਼ਾਂ ਦਾ ਸਫ਼ਲ ਇਲਾਜ ਕੀਤਾ ਜਾ ਚੁੱਕਾ ਹੈ |

ਪਿਛਲੀ ਖ਼ਬਰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਵਿਸ਼ਾਲ ਗੁਰਮਤਿ ਕੈਂਪ 1 ਤੋਂ 13 ਜੂਨ ਤੱਕ ਅਗਲੀ ਖ਼ਬਰ ਸਰਕਾਰੀ ਛੁੱਟੀ ਮੌਕੇ ਏਡਿਡ ਕਾਲਜਾਂ ਨੂੰ ਬੰਦ ਰੱਖਣ ਦੀ ਮੰਗ ਨੇ ਫੜਿਆ ਜ਼ੋਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।