08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਆਦਮਪੁਰ ਨਗਰ ਕੌਂਸਲ ਚੋਣਾਂ ਵਿਚ 'ਆਪ' ਨੇ ਮਾਰੀ ਬਾਜ਼ੀ

ਅਜੀਤ ਡੈਸਕ 30-05-2026
ਆਦਮਪੁਰ, 29 ਮਈ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਨਗਰ ਕੌਂਸਲ ਚੋਣਾਂ ਦੇ ਨਤੀਜਾ ਵਿੱਚ ਆਮ ਆਦਮੀ ਪਾਰਟੀ ਨੇ 13 ਵਾਰਡਾਂ ਵਿੱਚੋ 10 ਵਾਰਡਾਂ ਚ ਆਪਣੀ ਜਿੱਤ ਹਾਸਲ ਕੀਤੀ | ਅਤੇ 3 ਆਜ਼ਾਦ ੳਮੀਦਵਾਰ ਜੇਤੂ ਰਹੇ | ਜਿਸ ਵਿੱਚ ਵਾਰਡ ਨੰਬਰ 1 ਤੋਂ ਸ਼ੁਸ਼ਮਾ ਕੁਮਾਰੀ ( ਆਜ਼ਾਦ), ਵਾਰਡ ਨੰਬਰ 2 ਤੋਂ ਜੋਗਿੰਦਰ ਪਾਲ (ਆਪ), ਵਾਰਡ ਨੰਬਰ 3 ਤੋਂ ਆਸ਼ਾ ਰਾਣੀ (ਆਜ਼ਾਦ), ਵਾਰਡ ਨੰਬਰ 4 ਤੋਂ ਚਰਨਜੀਤ ਸਿੰਘ ਸ਼ੇਰੀ (ਆਪ) , ਵਾਰਡ ਨੰਬਰ 5 ਵੀਨਾ ਚੋਡਾ (ਆਜ਼ਾਦ), ਵਾਰਡ ਨੰਬਰ 6 ਦਵਿੰਦਰ ਸਿੰਘ ਸੂਰੀ(ਆਪ), ਵਾਰਡ ਨੰਬਰ 7 ਤੋਂ ਕੰਨੂ ਬਾਂਸਲ (ਆਪ), ਵਾਰਡ ਨੰਬਰ 8 ਤੋਂ ਪਵਿੱਤਰ ਸਿੰਘ (ਆਪ), ਵਾਰਡ ਨੰਬਰ 9 ਤੋਂ ਰੀਨਾ (ਆਪ) , ਵਾਰਡ ਨੰਬਰ 10 ਤੋਂ ਬਿਕਰਮ ਬੰਧਨ (ਆਪ), ਵਾਰਡ ਨੰਬਰ 11 ਤੋਂ ਹਰਵਿੰਦਰ ਸਿੰਘ ਗਰੇਵਾਲ (ਆਪ), ਵਾਰਡ ਨੰਬਰ 12 ਤੋਂ ਸ਼ੁਮਿੱਤਰਾ ਦੇਵੀ (ਆਪ), ਵਾਰਡ ਨੰਬਰ 13 ਤੋਂ ਅਮਰੀਕ ਸਿੰਘ (ਆਪ) ਚੋਣ ਜਿਤੇ | ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਆਦਮਪੁਰ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਆਦਮਪੁਰ ਦੇ ਆਮ ਲੋਕਾਂ ਦੀ ਜਿੱਤ ਹੈ ਅਤੇ ਜੋ ਭਰੋਸਾ ਲੋਕਾਂ ਨੇ ਆਮ ਆਦਮੀ ਪਾਰਟੀ ਵਿੱਚ ਕੀਤਾ ਹੈ ਉਹ ਉਸ ਤੇ ਪੂਰਾ ਉਤਰਨ ਗਏ ਅਤੇ ਸ਼ਹਿਰ ਵਿੱਚ ਰੋਕੇ ਹੋਏ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਨਗੇ |
ਪਿਛਲੀ ਖ਼ਬਰ ਆਦਮਪੁਰ, ਕਰਤਾਰਪੁਰ ਤੇ ਲੋਹੀਆਂ 'ਚ 'ਆਪ' ਨੂੰ ਮਿਲਿਆ ਬਹੁਮਤ ਪਰ ਨਕੋਦਰ ਤੇ ਫਿਲੌਰ 'ਚ ਪੱਛੜੀ <br/> ਅਗਲੀ ਖ਼ਬਰ ਨਗਰ ਪੰਚਾਇਤ ਮਹਿਤਪੁਰ 'ਤੇ ਕਾਂਗਰਸ ਨੇ ਮੁੜ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।