08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਲੋਹੀਆਂ ਨਗਰ ਪੰਚਾਇਤ 'ਚ 9 ਸੀਟਾਂ ਨਾਲ 'ਆਪ' ਦੀ ਹੂੰਝਾਫੇਰ ਜਿੱਤ

ਅਜੀਤ ਡੈਸਕ 30-05-2026
ਲੋਹੀਆਂ ਖਾਸ, 29 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ,ਬਲਵਿੰਦਰ ਸਿੰਘ ਵਿੱਕੀ)-ਨਗਰ ਪੰਚਾਇਤ ਲੋਹੀਆਂ ਦੇ ਨਵੇਂ ਹਾਊਸ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ 13 ਸੀਟਾਂ ਲੜ ਰਹੀ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਮਾਤ ਦਿੰਦਿਆਂ 9 ਸੀਟਾਂ 'ਤੇ ਹੂੰਝਾਫੇਰ ਜਿੱਤ ਹਾਸਿਲ ਕੀਤੀ ਹੈ | ਕਾਂਗਰਸ ਨੂੰ ਕੇਵਲ 4 ਸੀਟਾਂ 'ਤੇ ਸਬਰ ਕਰਨਾ ਪਿਆ ਅਤੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਅਜ਼ਾਦ ਉਮੀਦਵਾਰ ਤਾਂ ਖਾਤਾ ਵੀ ਨਾ ਖੋਲ੍ਹ ਸਕੇ | ਰਿਟਰਨਿੰਗ ਅਫ਼ਸਰ ਵੱਲੋਂ ਜਾਰੀ ਜਾਣੀਕਾਰੀ ਮੁਤਾਬਕ 47 ਉਮੀਦਵਾਰਾਂ ਵਿਚਕਾਰ ਹੋਏ ਮੁਕਾਬਲੇ ਵਿੱਚ ਲੋਹੀਆਂ ਦੇ ਵਾਰਡ ਨੰ: 1 ਤੋਂ ਆਪ ਦੀ ਮਨਪ੍ਰੀਤ ਪਤਨੀ ਵਿਜੈ ਕੁਮਾਰ ਨੇ 196 ਵੋਟਾਂ ਲੈ ਕੇ ਕਾਂਗਰਸ ਦੀ ਸੀਮਾ ਗੁੱਗ 151 ਵੋਟਾਂ ਨੂੰ 45 ਵੋਟਾਂ ਨਾਲ ਹਰਾਇਆ, ਅਕਾਲੀ ਦਲ ਦੀ ਕਮਲੇਸ਼ ਕੌਰ ਨੂੰ 38 ਵੋਟਾਂ, ਵਾਰਡ ਨੰ: 2 'ਚ ਆਪ ਦੇ ਸਾਹਿਬ ਸਿੰਘ ਕੰਗ (ਸ਼ਹਿਰੀ ਪ੍ਰਧਾਨ) ਨੇ 176 ਵੋਟਾਂ ਲੈ ਕੇ ਕਾਂਗਰਸ ਦੇ ਅਮਨਦੀਪ ਸਿੰਘ ਜੱਸਲ 163 ਵੋਟਾਂ ਨੂੰ 13 ਵੋਟਾਂ ਨਾਲ ਮਾਤ ਦਿੱਤੀ, ਜਦਕਿ ਬਾਗੀ ਆਪ ਅਜ਼ਾਦ ਹਰਜਿੰਦਰ ਸਿੰਘ 98 ਵੋਟਾਂ ਲੈ ਗਏ, ਵਾਰਡ ਨੰ: 3 'ਚ ਆਪ ਦੀ ਜਸਵਿੰਦਰ ਕੌਰ ਪਤਨੀ ਲੈਹਿੰਬਰ ਸਿੰਘ ਭੱਟੀ (ਸ਼ਹਿਰੀ ਪ੍ਰਧਾਨ) ਨੇ 168 ਵੋਟਾਂ ਲੈ ਕੇ ਕਾਂਗਰਸ ਦੀ ਹਮਾਇਤ ਪ੍ਰਾਪਤ ਅਜਾਦ ਉਮੀਦਵਾਰ ਪ੍ਰਵੀਨ ਕੁਮਾਰੀ 143 ਵੋਟਾਂ ਨੂੰ 25 ਵੋਟਾਂ ਨਾਲ ਹਰਾਇਆ, ਵਾਰਡ ਨੰ: 4 'ਚ ਆਪ ਦੇ ਸ਼ਹਿਰੀ ਮੀਤ ਪ੍ਰਧਾਨ ਸੋਮ ਨਾਥ ਨੇ 245 ਵੋਟਾਂ ਲੈ ਕੇ ਕਾਂਗਰਸ ਦੀ ਹਮਾਇਤ ਪ੍ਰਾਪਤ ਅਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ ਨਾਗੀ 226 ਵੋਟਾਂ ਨੂੰ 19 ਵੋਟਾਂ ਨਾਲ ਧੋਬੀ ਪਟਕਾ ਮਾਰਿਆ, ਵਾਰਡ ਨੰ: 5 'ਚ ਆਪ ਦੀ ਲਖਵੀਰ ਕੌਰ ਨੰਢਾ ਪਤਨੀ ਜਸਵਿੰਦਰ ਸਿੰਘ ਨੰਢਾ ਨੇ 167 ਵੋਟਾਂ ਲੈ ਕੇ ਅਜ਼ਾਦ ਉਮੀਦਵਾਰ ਬਲਵਿੰਦਰ ਕੌਰ ਪਤਨੀ ਹਰਭਜਨ ਲਾਲ ਫੌਜੀ 124 ਵੋਟਾਂ ਨੂੰ 43 ਵੋਟਾਂ ਨਾਲ ਹਰਾਇਆ, ਜਦਕਿ ਕਾਂਗਰਸ ਉਮੀਦਵਾਰ ਜਸਵਿੰਦਰ ਕੌਰ ਪਤਨੀ ਬਲਕਾਰ ਸਿੰਘ ਗਾਜ਼ੀਪੁਰ 96 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ ਅਤੇ ਅਕਾਲੀ ਦਲ ਦੇ ਉਮੀਦਵਾਰ ਪੂਜਾ ਪਤਨੀ ਗੁਰਮੇਲ ਲੱਡਾ ਵੀ 93 ਵੋਟਾਂ ਲੈ ਜਾਣ ਵਿੱਚ ਸਫ਼ਲ ਰਿਹਾ ਅਤੇ ਇਥੇ ਫਸਵਾਂ ਚਹੁਕੋਨਾ ਮੁਕਾਬਲਾ ਦੇਖਣ ਨੂੰ ਮਿਲਿਆ | ਇਸੇ ਤਰ੍ਹਾਂ ਵਾਰਡ ਨੰ: 6 'ਚ ਆਪ ਦੇ ਮੱਖਣ ਸਿੰਘ ਠੇਕੇਦਾਰ ਨੇ 183 ਵੋਟਾਂ ਲੈ ਕੇ ਕਾਂਗਰਸ ਦੇ ਗੁਰਜੀਤ ਸਿੰਘ ਕੰਗ (ਸਾ. ਕੌਂਸਲਰ) 150 ਵੋਟਾਂ ਨੂੰ 33 ਵੋਟਾਂ ਨਾਲ ਹਰਾਇਆ, ਜਦਕਿ ਤਿਕੋਨੇ ਮੁਕਾਬਲੇ 'ਚ ਭਾਜਪਾ ਉਮੀਦਵਾਰ ਸ਼ੰਮੀ ਖੈੜਾ ਵੀ 133 ਵੋਟਾਂ ਲੈ ਜਾਣ ਵਿੱਚ ਸਫ਼ਲ ਰਿਹਾ | ਵਾਰਡ ਨੰ: 7 'ਚ ਕਾਂਗਰਸ ਦੇ ਹਰਜਿੰਦਰ ਕੌਰ ਪਤਨੀ ਰਸ਼ਪਾਲ ਸਿੰਘ ਨੇ 250 ਵੋਟਾਂ ਲੈ ਕੇ ਅਕਾਲੀ ਦਲ ਦੇ ਉਮੀਦਵਾਰ ਨਵਦੀਪ ਕੌਰ ਨੰਬਰਦਾਰ 155 ਵੋਟਾਂ ਨੂੰ 95 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ, ਜਦਕਿ ਆਪ ਦੇ ਜਸਵੀਰ ਕੌਰ ਪਤਨੀ ਸਾਹਿਬ ਸਿੰਘ ਕੰਗ ਨੂੰ 75 ਵੋਟਾਂ ਅਤੇ ਭਾਜਪਾ ਦੀ ਨੰਦਨੀ ਸ਼ਰਮਾ ਪਤਨੀ ਸੁਨੀਲ ਸ਼ਰਮਾ ਨੇ 36 ਵੋਟਾਂ ਹਾਸਿਲ ਕੀਤੀਆਂ | ਹੁਣ ਗੱਲ ਸਭ ਤੋਂ ਹੌਟ ਸੀਟ ਵਾਰਡ ਨੰ: 8 ਤੋਂ ਆਪ ਦੇ ਬਲਵਿੰਦਰ ਸਿੰਘ ਟਿੱਡੂ (ਚਾਰ ਵਾਰ ਦੇ ਕੌਂਸਲਰ) ਨੇ 256 ਵੋਟਾਂ ਨਾਲ ਕਾਂਗਰਸ ਦੇ ਮੀਤ ਪ੍ਰਧਾਨ ਰਹੇ ਗੁਰਬੀਰ ਸਿੰਘ ਗਗਨ ਕੰਗ 187 ਵੋਟਾਂ ਨੂੰ 69 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ, ਜਦਕਿ ਇਥੋਂ ਅਜ਼ਾਦ ਜਤਿੰਦਰਪਾਲ ਸਿੰਘ ਚੀਨੂੰ 61 ਵੋਟਾਂ ਨਾਲ ਤੀਜੇ ਨੰਬਰ 'ਤੇ ਅਤੇ ਅਕਾਲੀ ਦਲ ਦੇ ਉਮੀਦਵਾਰ ਜੀਤ ਸਿੰਘ ਨੂੰ 19 ਵੋਟਾਂ ਨਾਲ ਸਬਰ ਕਰਨਾ ਪਿਆ | ਵਾਰਡ ਨੰ: 9 'ਚ ਕਾਂਗਰਸ ਦੇ ਰਿਟਾ. ਅਧਿਆਪਕ ਉਮੀਦਵਾਰ ਸਨੇਹ ਲਤਾ 221 ਵੋਟਾਂ ਨੇ ਆਪ ਦੇ ਰਜਨੀ ਕਾਲੀਆ 116 ਵੋਟਾਂ ਨੂੰ 105 ਵੋਟਾਂ ਦੀ ਸਭ ਤੋਂ ਵੱਡੀ ਲੀਡ ਨਾਲ ਹਰਾਇਆ, ਜਦਕਿ ਅਕਾਲੀ ਦਲ ਦੇ ਰੀਨਾ ਸ਼ਰਮਾ ਨੂੰ ਕੇਵਲ 25 ਵੋਟ ਮਿਲੇ | ਇਸੇ ਤਰ੍ਹਾਂ ਇਕਲੌਤੇ 5 ਉਮੀਦਵਾਰਾਂ ਵਾਲੇ ਵਾਰਡ ਨੰ: 10 'ਚ ਆਪ ਦੇ ਸੁਖਵਿੰਦਰ ਕੌਰ ਨੇ 112 ਵੋਟਾਂ ਲੈ ਕੇ ਅਜ਼ਾਦ ਉਮੀਦਵਾਰ ਐਕਸਪਾਲ 109 ਵੋਟਾਂ ਨੂੰ ਕੇਵਲ 3 ਵੋਟਾਂ ਨਾਲ ਮਾਤ ਦਿੱਤੀ, ਇਥੇ ਕਾਂਗਰਸ ਦੇ ਸਤਨਾਮ ਸਿੰਘ ਅਜ਼ਾਦ 78 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ, ਜਦਕਿ ਅਕਾਲੀ ਦਲ ਦੇ ਚਰਨਜੀਤ ਸਿੰਘ 66 ਵੋਟਾਂ ਨਾਲ ਚੌਥੇ ਨੰਬਰ 'ਤੇ ਤੇ ਭਾਜਪਾ ਦੇ ਸਾਹਿਲ ਨੂੰ ਕੇਵਲ 17 ਵੋਟਾਂ ਮਿਲੀਆਂ | ਵਾਰਡ ਨੰ: 11 'ਚ ਕਾਂਗਰਸ ਦੇ ਕੁਲਵਿੰਦਰ ਸਿੰਘ ਖਾਲਸਾ ਨੇ 222 ਵੋਟਾਂ ਨਾਲ ਆਪ ਦੇ ਉਮੀਦਵਾਰ ਜਿੰਦਰ ਪਤਨੀ ਵਿੱਕੀ ਪਲੰਬਰ 130 ਵੋਟਾਂ ਨੂੰ 92 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ, ਵਾਰਡ ਨੰ: 12 'ਚ ਕਾਂਗਰਸ ਦੇ ਉਮੀਦਵਾਰ ਪੂਜਾ ਪਤਨੀ ਪਰਵਿੰਦਰ ਸਿੰਘ 'ਸੰਤੋਖ ਸਾਊਾਡ' 143 ਵੋਟਾਂ ਨਾਲ ਅਕਾਲੀ ਦਲ ਦੇ ਨਰਿੰਦਰਜੀਤ ਕੌਰ 106 ਵੋਟਾਂ ਨੂੰ 37 ਵੋਟਾਂ ਨਾਲ ਹਰਾਇਆ, ਜਦਕਿ ਆਪ ਦੇ ਸੁਖਵਿੰਦਰ ਕੌਰ 49 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ | ਵਾਰਡ ਨੰ: 13 ਤੋਂ ਆਪ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਨੇ 177 ਵੋਟਾਂ ਲੈ ਕੇ ਕਾਂਗਰਸ ਦੇ ਉਮੀਦਵਾਰ ਲਖਵਿੰਦਰ ਸਿੰਘ ਨੰਢਾ 153 ਵੋਟਾਂ ਨੂੰ 24 ਵੋਟਾਂ ਨਾਲ ਹਰਾਇਆ, ਜਦਕਿ ਅਕਾਲੀ ਦਲ ਦੇ ਉਮੀਦਵਾਰ ਸੰਦੀਪ ਸਿੰਘ ਥਿੰਦ ਵੀ 105 ਵੋਟਾਂ ਲੈ ਜਾਣ ਵਿੱਚ ਸਫ਼ਲ ਰਹੇ, ਇਥੇ ਕਾਂਗਰਸ ਉਮੀਦਵਾਰ ਦੇ ਹੱਕ 'ਚ ਬੈਠਣ ਵਾਲੇ ਅਜ਼ਾਦ ਉਮੀਦਵਾਰ ਕੁਲਵੰਤ ਸਿੰਘ ਜੰਮੂ ਨੂੰ ਵੀ 3 ਵੋਟਾਂ ਪੈ ਗਈਆਂ, ਜਦਕਿ ਨੋਟਾ 4 ਵੋਟਾਂ ਲੈ ਗਿਆ |
ਪਿਛਲੀ ਖ਼ਬਰ ਨਗਰ ਪੰਚਾਇਤ ਮਹਿਤਪੁਰ 'ਤੇ ਕਾਂਗਰਸ ਨੇ ਮੁੜ ਮਾਰੀ ਬਾਜ਼ੀ ਅਗਲੀ ਖ਼ਬਰ ਪਿੰ੍ਰਸੀਪਲ ਪ੍ਰੇਮ ਕੁਮਾਰ ਦੀ ਮਿਹਨਤ ਸਦਕਾ ਨਗਰ ਕੌਂਸਲ 'ਤੇ ਬਣਿਆ 'ਆਪ' ਦਾ ਕਬਜ਼ਾ ਬਹੁਮਤ ਨਾਲ ਜਿੱਤੇ 8 ਉਮੀਦਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।