06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਦੁਸਾਂਝ ਕਲਾਂ ਰੋਡ 'ਤੇ ਮਿੰਨੀ ਬੱਸਾਂ 'ਚ ਚੱਲਦੇ ਲੱਚਰ ਗੀਤ ਬੰਦ ਕਰਵਾਉਣ ਦੀ ਮੰਗ

ਅਜੀਤ ਡੈਸਕ 23-05-2026

ਦੁਸਾਂਝ ਕਲਾਂ 22 ਮਈ (ਰਾਮ ਪ੍ਰਕਾਸ਼ ਟੋਨੀ)-ਦੁਸਾਂਝ ਕਲਾਂ ਇਲਾਕੇ ਦੇ ਮੋਹਤਬਰਾਂ ਅਤੇ ਪੰਚਾਂ ਸਰਪੰਚਾਂ ਨੇ ਦੱਸਿਆ ਕਿ ਕਦੇ ਪੰਜਾਬ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਬੱਸਾਂ ਵਿਚ ਟੇਪ ਰਿਕਾਰਡ ਇਸ ਕਰਕੇ ਲਗਵਾਏ ਸਨ ਕਿ ਬੱਸਾਂ ਵਿਚ ਸਫ਼ਰ ਕਰਦੇ ਸਮੇਂ ਸਵਾਰੀਆਂ ਧਾਰਮਿਕ ਗੀਤ ਸੁਣ ਕੇ ਸਕੂਨ ਪ੍ਰਾਪਤ ਕਰ ਸਕਣ¢ ਪਰ ਦੁਸਾਂਝ ਕਲਾਂ ਰੋਡ 'ਤੇ ਚੱਲਦੀਆਂ ਮਿੰਨੀ ਬੱਸਾਂ ਵਾਲਿਆਂ ਨੇ ਪੱਛਮੀ ਸੱਭਿਆਚਾਰ ਨੂੰ ਅਪਣਾਉਂਦੇ ਹੋਏ ਗਿਆਨੀ ਜ਼ੈਲ ਸਿੰਘ ਦੀ ਸੋਚ ਨੂੰ ਖੋਰਾ ਲਗਾਇਆ ਹੈ¢ ਬੱਸਾਂ 'ਚ ਧਾਰਮਿਕ ਗੀਤ ਚਲਾਉਣ ਦੀ ਬਜਾਏ ਅੱਜ ਕੱਲ੍ਹ ਬੱਸਾਂ ਵਿਚ ਸ਼ਰੇਆਮ ਲੱਚਰ ਗੀਤ ਵਜਾਏ ਜਾ ਰਹੇ ਹਨ¢ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਦੁਸਾਂਝ ਕਲਾਂ ਰੋਡ 'ਤੇ ਮਿੰਨੀ ਬੱਸਾਂ ਵਿਚ ਵੱਜਦੇ ਲੱਚਰ ਗੀਤ ਫ਼ੌਰੀ ਤੌਰ 'ਤੇ ਬੰਦ ਕਰਵਾਏ ਜਾਣ¢

ਪਿਛਲੀ ਖ਼ਬਰ ਫਿਲੌਰ ਦੀ ਸਿਆਸਤ 'ਚ ਹੋ ਸਕਦਾ ਨਵਾਂ ਧਮਾਕਾ ਪਿ੍ਤਪਾਲ ਫਗਵਾੜਾ ਦੇ ਹੱਥ ਆ ਸਕਦੀ ਕਮਾਂਡ ਅਗਲੀ ਖ਼ਬਰ ਮਹਿੰਦਰ ਸਿੰਘ ਕੇ ਪੀ ਵਲੋਂ ਕਰਤਾਰਪੁਰ 'ਚ ਅਕਾਲੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।