14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ 'ਚ ਧੂਮਧਾਮ ਨਾਲ ਮਨਾਇਆ ਵਿਸਾਖੀ ਦਾ ਤਿਓਹਾਰ

ਅਜੀਤ ਡੈਸਕ 17-04-2026
ਨਕੋਦਰ, 16 ਅਪ੍ਰੈਲ (ਗੁਰਵਿੰਦਰ ਸਿੰਘ)- ਵਿਦਿਅਕ ਅਦਾਰਿਆਂ ਵਿੱਚ ਤਿਉਹਾਰ ਨੂੰ ਮਨਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਉਹਨਾਂ ਤਿਉਹਾਰਾਂ ਦੇ ਇਤਹਾਸ ਅਤੇ ਮਹੱਤਤਾ ਤੋਂ ਜਾਣੂ ਕਰਾਉਣਾ ਹੈ | ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ਬੱਚਿਆਂ ਦੇ ਸਰਬ ਪੱਖੀ ਵਿਕਾਸ ਲਈ ਵਚਨਬੱਧ ਹੈ |ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ | ਕਿੰਡਰਗਾਰਟਨ ਤੋਂ ਪੰਜਵੀਂ ਜਮਾਤ ਤੱਕ ਦੇ ਬੱਚੇ ਸੋਹਣੇ ਸੋਹਣੇ ਅਤੇ ਰੰਗ ਬਿਰੰਗੇ ਪੰਜਾਬੀ ਪਹਿਰਾਵਿਆਂ ਵਿੱਚ ਸਕੂਲ ਆਏ | ਵਿਦਿਆਰਥੀਆਂ ਵੱਲੋਂ ਤਿਉਹਾਰ ਨਾਲ ਸੰਬੰਧਤ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ | ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਤਿਉਹਾਰ ਦੇ ਸ਼ੁਭ ਦਿਹਾੜੇ ਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕ੍ਰਮਵਾਰ ਗਰੁੱਪ ਡਾਂਸ, ਸੋਲੋ ਡਾਂਸ, ਨਾਟਕ,ਗਰੁੱਪ ਗਾਇਨ, ਕਵਿਤਾ ਉਚਾਰਨ, ਭਾਸ਼ਣ, ਮਾਡਲਿੰਗ ਆਦਿ ਪ੍ਰੋਗਰਾਮ ਪੇਸ਼ ਕੀਤੇ ਗਏ | ਕਿੰਡਰਗਾਰਟਨ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਇਸ ਤਿਉਹਾਰ ਨੂੰ ਖੂਬ ਨੱਚ ਗਾ ਕੇ ਮਨਾਇਆ |ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਤੇ ਇਸ ਤਿਉਹਾਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸੁਨੇਹਾ ਦਿੱਤਾ ਗਿਆ |ਵਿਦਿਆਰਥੀ ਨੂੰ ਪੰਜਾਬੀ ਸੱਭਿਆਚਾਰ ਦੀ ਅਮੀਰੀ ਦੀ ਝਲਕ ਇਸ ਪ੍ਰੋਗਰਾਮ ਦੇ ਰਾਹੀਂ ਦਿਖਾਈ ਗਈ | ਵਿਦਿਆਰਥੀ ਇਸ ਸ਼ੁਭ ਅਵਸਰ ਤੇ ਬਹੁਤ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ |ਸਕੂਲ ਮੈਨੇਜਮੈਂਟ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਗੁ. ਬਾਬਾ ਭਾਗੋ ਜੀ ਬੱਲਾਂ ਵਿਖੇ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਪੁਰਬ ਮਨਾਇਆ <br/> ਅਗਲੀ ਖ਼ਬਰ ਤਲਵੰਡੀ ਸੰਘੇੜਾ ਵਿਖੇ ਅੱਖਾਂ ਦੇ ਕੈਂਪ ਦੌਰਾਨ 350 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।