12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸੈਰ ਕਰ ਰਹੇ ਪਤੀ ਪਤਨੀ ਤੋਂ ਮੋਬਾਈਲ ਤੇ ਵਾਲੀਆਂ ਖੋਹੀਆਂ

ਅਜੀਤ ਡੈਸਕ 10-04-2026
ਗੁਰਾਇਆ, 9 ਅਪ੍ਰੈਲ (ਬਲਵਿੰਦਰ ਸਿੰਘ)-ਅੱਜ ਸੈਰ ਕਰ ਰਹੇ ਇਕ ਪਤੀ-ਪਤਨੀ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਪਤੀ ਤੋਂ ਮੋਬਾਈਲ ਖੋਹ ਲਿਆ ਤੇ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ | ਜਾਣਕਾਰੀ ਦਿੰਦੇ ਹੋਏ ਤੀਰਥ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਨਵਾਂ ਪਿੰਡ ਨੇ ਦੱਸਿਆ ਉਹ ਆਪਣੀ ਪਤਨੀ ਮਨਜੀਤ ਕੌਰ ਨਾਲ ਢੰਡਾਂ ਸੜਕ 'ਤੇ ਸੈਰ ਕਰ ਰਹੇ ਸਨ ਕਿ ਨਵਾਂ ਪਿੰਡ ਵਲੋਂ ਮੋਟਰਸਾਈਕਲ 'ਤੇ ਆਏ ਤਿੰਨ ਲੁਟੇਰਿਆਂ ਵਲੋਂ ਦਾਤ ਦੀ ਨੋਕ 'ਤੇ ਉਸ ਦੀ ਪਤਨੀ ਮਨਜੀਤ ਦੇ ਕੰਨਾਂ ਵਿਚ ਪਾਈਆਂ ਸੋਨੇ ਦੀ ਵਾਲੀਆਂ ਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ | ਉਸ ਦੱਸਿਆਂ ਕਿ ਮੋਬਾਈਲ ਦੀ ਕੀਮਤ ਇਕ ਲੱਖ 50 ਹਜ਼ਾਰ ਰੁਪਏ ਸੀ ਜਦਕਿ ਵਾਲੀਆਂ ਦੀ ਕੀਮਤ ਦੋ ਲੱਖ ਰੁਪਏ ਸੀ |
ਪਿਛਲੀ ਖ਼ਬਰ ਸੰਸਦ ਮੈਂਬਰ ਚੰਨੀ ਦੇ ਮਿਲਣੀ ਸਮਾਗਮ ਵਿਚ ਨਕੋਦਰ ਹਲਕੇ ਤੋਂ ਸੈਂਕੜੇ ਵਰਕਰਾਂ ਦੀ ਸ਼ਮੂਲੀਅਤ-ਡਾ. ਨਵਜੋਤ ਸਿੰਘ ਦਾਹੀਆ ਅਗਲੀ ਖ਼ਬਰ ਸ਼ਾਹਕੋਟ ਵਿਖੇ ਬਾਬਾ ਬਾਲਕ ਨਾਥ ਦੀ ਸਾਲਾਨਾ ਚੌਂਕੀ ਭਲਕੇ-ਸਾਹਬੀ ਦਾਸੀਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।