13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਦੁਸਾਂਝ ਕਲਾਂ ਇਲਾਕੇ ਦੀਆਂ ਸੜਕਾਂ ਦੀ ਹਾਲਤ ਬਦਤਰ

ਅਜੀਤ ਡੈਸਕ 10-04-2026
ਦੁਸਾਂਝ ਕਲਾਂ, 9 ਅਪ੍ਰੈਲ (ਰਾਮ ਪ੍ਰਕਾਸ਼ ਟੋਨੀ)-ਗੱਲਬਾਤ ਕਰਦਿਆਂ ਸ. ਦੇਵ ਵਿਰਕ ਤੇ ਦੁਸਾਂਝ ਕਲਾਂ ਇਲਾਕੇ ਦੇ ਮੁਹਤਬਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਦੀਆ ਡੀਂਗਾਂ ਮਾਰਦੀ ਨਹੀਂ ਥੱਕਦੀ ਪਰ ਇਹ ਵਿਕਾਸ ਸਿਰਫ਼ ਕਾਗਜ਼ਾਂ 'ਚ ਹੀ ਹੈ | ਦੁਆਬੇ ਦੇ ਇਤਿਹਾਸਕ ਤੇ ਇਨਕਲਾਬੀ ਪਿੰਡ ਦੁਸਾਂਝ ਕਲਾਂ ਨੂੰ ਆਉਣ ਵਾਲੀਆਂ ਸੜਕਾਂ ਅਤੇ ਫਗਵਾੜਾ ਤੇ ਮੁਕੰਦਪੁਰ ਨਾਲ ਜੁੜਦੀਆਂ ਸੜਕਾਂ ਦਾ ਇੰਨਾਂ ਬੁਰਾ ਹਾਲ ਹੈ ਕਿ ਸੜਕਾਂ 'ਤੇ ਥਾਂ-ਥਾਂ 'ਤੇ ਡੂੰਘੇ ਟੇਏ ਪਏ ਹੋਏ ਹਨ | ਮਹਿਕਮਾ ਟੋਇਆ 'ਚ ਮਿੱਟੀ ਵੀ ਨਹੀਂ ਪੁਆ ਸਕਦਾ | ਇਨ੍ਹਾਂ ਸੜਕਾਂ 'ਤੇ ਵਹਾਨਾਂ ਦਾ ਚੱਲਣਾ ਤਾਂ ਇਕ ਪਾਸੇ ਪੈਦਲ ਚੱਲਣਾ ਵੀ ਮੁਸ਼ਿਕਲ ਹੈ ਪਰ ਸਰਕਾਰ ਨੂੰ ਇਨ੍ਹਾਂ ਸੜਕਾਂ 'ਤੇ ਭੋਰਾ ਵੀ ਤਰਸ ਨਹੀਂ ਆ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਇਹ ਸੜਕਾਂ ਬਣਾਈਆਂ ਜਾਣ¢
ਪਿਛਲੀ ਖ਼ਬਰ ਸੇਠ ਰਾਮ ਚੰਦ ਕੇ. ਵੀ. ਸੀ. ਅਰਬਨ ਐਸਟੇਟ ਫੇਸ-1 ਸਕੂਲ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ <br/> ਅਗਲੀ ਖ਼ਬਰ ਜੇ. ਡੀ. ਸੀ. ਏ. ਵਲੋਂ ਅੰਡਰ-19 ਵਰਗ ਦੇ ਚੋਣ ਟਰਾਇਲ 12 ਨੂੰ -ਅੰਗਰੀਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।