07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਰਕਾਰੀ ਮਿਡਲ ਸਕੂਲ ਮੁਰੀਦਵਾਲ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ

ਅਜੀਤ ਡੈਸਕ 04-04-2026
ਮਲਸੀਆਂ, 3 ਅਪ੍ਰੈਲ (ਸੁਖਦੀਪ ਸਿੰਘ)-ਸਰਕਾਰੀ ਮਿਡਲ ਸਕੂਲ ਮੁਰੀਦਵਾਲ (ਸ਼ਾਹਕੋਟ) ਵਿਖੇ ਨਵੇਂ ਵਿਦਿਅਕ ਸੈਸ਼ਨ 2026-27 ਦੀ ਆਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ | ਸਮਾਗਮ ਦੌਰਾਨ ਪਿੰਡ ਦੀ ਪੰਚਾਇਤ, ਵੱਖ-ਵੱਖ ਸਕੂਲਾਂ ਦੇ ਅਧਿਆਪਕ, ਵਿਦਿਆਰਥੀਆਂ ਦੇ ਮਾਪੇ ਤੇ ਵਿਦਿਆਰਥੀ ਸ਼ਾਮਿਲ ਹੋਏ | ਇਸ ਮੌਕੇ ਸਾਰਿਆਂ ਨੇ ਮਿਲ ਕੇ ਗੁਰਬਾਣੀ ਦਾ ਜਾਪ ਕੀਤਾ | ਸਮਾਗਮ ਦੌਰਾਨ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਖਦੀਪ ਸਿੰਘ ਸੋਨੂੰ ਕੰਗ ਪੀ. ਏ., ਬੰਟੀ ਬੱਠਲਾ ਪ੍ਰਧਾਨ ਅਰੋੜਾ ਮਹਾਂ ਸਭਾ ਸ਼ਾਹਕੋਟ ਤੇ ਅਮਨਦੀਪ ਸੈਦਪੁਰੀ ਸੋਸ਼ਲ ਮੀਡੀਆ ਇੰਚਾਰਜ ਕਾਂਗਰਸ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਸਕੂਲ ਇੰਚਾਰਜ ਸ਼ਿਫਾਲੀ ਯਾਦਵ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ | ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਤੇ ਸੁਖਦੀਪ ਸਿੰਘ ਸੋਨੂੰ ਕੰਗ ਪੀ. ਏ. ਨੇ ਸਾਰਿਆਂ ਨੂੰ ਨਵੇਂ ਵਿਦਿਅਕ ਸੈਸ਼ਨ ਦੀ ਵਧਾਈ ਦਿੱਤੀ | ਸਕੂਲ ਸਟਾਫ਼ ਵਲੋਂ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਗ੍ਰੰਥੀ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ | ਇਸ ਮੌਕੇ ਅਜੈਪਾਲ ਸਿੰਘ, ਮਾਸਟਰ ਬਲਵਿੰਦਰ ਸਿੰਘ, ਬਲਦੇਵ ਸਿੰਘ ਸੇਵਾ-ਮੁਕਤ ਏ. ਐਸ. ਆਈ., ਗੁਰਮੀਤ ਸਿੰਘ, ਅਵਤਾਰ ਸਿੰਘ ਸਰਪੰਚ, ਗੁਰਬਖਸ਼ ਕੌਰ ਪੰਚ, ਸ਼ਿਫਾਲੀ ਯਾਦਵ ਇੰਚਾਰਜ਼ ਮਿਡਲ ਸਕੂਲ, ਸੰਦੀਪ ਕੁਮਾਰ ਇੰਚਾਰਜ਼ ਪ੍ਰਾਇਮਰੀ ਸਕੂਲ ਮੁਰੀਦਵਾਲ, ਮਨਦੀਪ ਕੌਰ, ਸਰਬਜੀਤ ਸਿੰਘ, ਸੋਨੀਆ, ਗੁਰਵਿੰਦਰ ਸਿੰਘ (ਸਾਰੇ) ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਪ੍ਰਆਗ ਮੁਨੀ ਦੀ ਯਾਦ 'ਚ ਸਾਲਾਨਾ ਭਗਵਤੀ ਜਾਗਰਣ ਤੇ ਭੰਡਾਰਾ ਅੱਜ ਅਗਲੀ ਖ਼ਬਰ ਕੋਟਲਾ ਸੂਰਜ ਮੱਲ ਦੇ ਛਿੰਝ ਮੇਲੇ ਮੌਕੇ ਸ਼ਾਨਵੀਰ ਕੋਹਾਲੀ ਨੇ ਜਿੱਤੀ ਪਟਕੇ ਦੀ ਕੁਸ਼ਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।