ਜਲੰਧਰ, 30 ਮਾਰਚ (ਡਾ. ਜਤਿੰਦਰ ਸਾਬੀ)-ਸ਼ਹੀਦ ਦਰਸ਼ਨ ਸਿੰਘ ਕੇ. ਪੀ. ਸਟੇਡੀਅਮ 'ਚ ਖੇਡੇੇ ਮਿੱਠਾਪੁਰ ਦੇ ਹਾਕੀ ਟੂਰਨਾਮੈਂਟ 'ਚੋਂ ਖੇਡੇ ਗਏ ਦੋ ਫ਼ਾਈਨਲ ਮੈਚਾਂ 'ਚੋਂ ਅੰਡਰ 14 ਸਾਲ ਵਰਗ 'ਚੋ ਚਚਰਾਰੀ ਨੇ ਰਾਮਪੁਰ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਤੇ ਅੰਡਰ 17 ਸਾਲ ਵਰਗ 'ਚ ਮੇਜ਼ਬਾਨ ਮਿੱਠਾਪੁਰ ਨੇ ਬੁਤਾਲਾ ਨੂੰ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ | ਸਮਾਪਤੀ ਮੌਕੇ ਓਲੰਪੀਅਨ ਊਦਿਤਾ ਦੋਹਾਨ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਓਲੰਪੀਅਨ ਸੰਜੀਵ ਕੁਮਾਰ, ਅੰਤਰਰਾਸ਼ਟਰੀ ਖਿਡਾਰੀ ਵਰਿੰਦਰ ਸਿੰਘ, ਓਲੰਪੀਅਨ ਗੁਰਬਾਜ ਸਿੰਘ, ਓਲੰਪੀਅਨ ਗੁਨਦੀਪ ਕੁਮਾਰ, ਅੰਤਰਾਸ਼ਟਰੀ ਗੁਰਸਾਹਿਬਜੀਜ ਸਿੰਘ, ਅੰਤਰਰਾਸ਼ਟਰੀ ਪਰਵਿੰਦਰ ਸਿੰਘ, ਓਲੰਪੀਅਨ ਵਰੁਨ ਕੁਮਾਰ ਤੇ ਅੰਤਰਰਾਸ਼ਟਰੀ ਤਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਦਿੱਤੀ | ਟੂਰਨਾਮੈਂਟ ਦੇ ਅੰਡਰ 14 ਤੇ ਅੰਡਰ 17 ਵਰਗ 'ਚੋਂ ਬੈਸਟ ਫਾਰਵਰਡ, ਬੈਸਟ ਮਿਡਫੀਲਡਰ, ਬੈਸਟ ਡਿਫੈਡਰ ਤੇ ਬੈਸਟ ਗੋਲਕੀਪਰ ਐਵਾਰਡ, ਜਿਸ 'ਚ ਸਾਈਕਲ, ਅਲਫਾ ਹਾਕੀ ਸਟਿਕ ਤੇ ਕੈਸ਼ ਇਨਾਮ ਦਿੱਤੇ ਗਏ | ਇਸ ਮੈਚ ਨੂੰ ਭਾਰਤੀ ਹਾਕੀ ਸਟਾਰ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਜੁਗਰਾਜ ਸਿੰਘ, ਕਿ੍ਸ਼ਨ ਬਹਾਦੁਰ ਪਾਠਕ ਤੇ ਸੁਖਜੀਤ ਸਿੰਘ ਵਲੋਂ ਲਾਈਵ ਦੇਖਿਆ ਤੇ ਟੂਰਨਾਮੈਂਟ ਦੀ ਬਹੁਤ ਸ਼ਲਾਘਾ ਕੀਤੀ ਗਈ ਤੇ ਖਿਡਾਰੀਆਂ ਨੂੰ ਕੈਸ਼ ਇਨਾਮ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ | ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਪਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟੂਰਨਾਮੈਂਟ ਦੇ ਮੁੱਖ ਸਪਾਂਸਰ ਅਲਫਾ ਹਾਕੀ, ਰਕਸ਼ਕ ਹਾਕੀ, ਫਲੈਸ਼ ਹਾਕੀ ਤੇ ਭੁੱਲਰ ਬ੍ਰਰਦਰਜ ਸਪੇਨ ਦਾ ਅਤੇ ਇਸ ਦੇ ਨਾਲ ਹੀ ਸਮੂਹ ਕਲੱਬ ਮੈਂਬਰਾਂ ਨੇ ਇਸ ਟੂਰਨਾਮੈਂਟ ਵਿਚ ਯੋਗਦਾਨ ਪਾਉਣ 'ਤੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮਨਪ੍ਰੀਤ ਸਿੰਘ ਮਾਤਾ, ਲਖਵਿੰਦਰ ਪਾਲ ਸਿੰਘ ਖਹਿਰਾ, ਰਵਿੰਦਰ ਪਵਾਰ, ਸੁਰਿੰਦਰਪਾਲ ਸਿੰਘ ਲਾਲੀ, ਤਰਸੇਮ ਸਿੰਘ ਪਵਾਰ ਤੇ ਸੁਖਵਿੰਦਰ ਸਿੰਘ ਨਿੱਝਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |