ਜਲੰਧਰ, 29 ਮਾਰਚ (ਸ਼ਿਵ)-ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੇ ਸਨਿਚਰਵਾਰ ਤੇ ਐਤਵਾਰ ਛੁੱਟੀਆਂ ਦੌਰਾਨ ਵੀ ਦਫਤਰ ਖੋਲ੍ਹ ਕੇ 25 ਲੱਖ ਤੋਂ ਜ਼ਿਆਦਾ ਦੀ ਪ੍ਰਾਪਰਟੀ ਟੈਕਸ ਦੀ ਵਸੂਲੀ ਕੀਤੀ ਹੈ | ਸੁਪਰਡੈਂਟ ਮਹੀਪ ਸ, ਭੁਪਿੰਦਰ ਸਿੰਘ ਬੜਿੰਗ ਤੇ ਰਜੀਵ ਰਿਸ਼ੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਨੂੰ 20 ਫ਼ੀਸਦੀ ਜੁਰਮਾਨਾ ਤੇ 18 ਫ਼ੀਸਦੀ ਵਿਆਜ ਤੋਂ ਬਚਣ ਲਈ ਆਪਣਾ ਬਣਦਾ ਟੈਕਸ ਜਮਾਂ ਕਰਵਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੇ ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਵਲੋਂ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਲੋਕ ਆਪਣਾ ਬਣਦਾ ਟੈਕਸ 30 ਤੇ 31 ਮਾਰਚ ਨੂੰ ਜਮਾਂ ਕਰਵਾਉਣਾ ਚਾਹੀਦਾ ਹੈ |