06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨਿਸ਼ਾਤ ਹਰਿਆਣਾ ਪਹਿਲਵਾਨ ਨੇ ਕਾਲੂ ਬਾਹੜੋਵਾਲ ਨੂੰ ਹਰਾ ਕੇ ਪਟਕੇ ਦੀ ਕੁਸ਼ਤੀ ਜਿੱਤੀ

ਅਜੀਤ ਡੈਸਕ 28-03-2026
ਨੂਰਮਹਿਲ, 27 ਮਾਰਚ (ਤਜਿੰਦਰ ਕੁਮਾਰ)-ਲੱਖ ਦਾਤਾ ਲਾਲਾ ਵਾਲਾ ਪੀਰ ਪਿੰਡ ਪੱਤੀ ਜੱਟਾ ਨਾਹਲ ਵਿਖੇ ਵਿਸ਼ਾਲ ਛਿੰਝ ਮੇਲਾ ਕਰਵਾਇਆ | ਛਿੰਝ ਮੇਲੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਦਰਬਾਰ 'ਤੇ ਝੰਡਾ, ਚਾਦਰ ਤੇ ਚਿਰਾਗ ਦੀ ਰਸਮ ਅਦਾ ਕੀਤੀ ਗਈ | ਛਿੰਝ ਮੇਲੇ 'ਤੇ ਸੈਂਕੜੇ ਰੁਸਤਮ ਪਹਿਲਵਾਨਾਂ ਨੇ ਭਾਗ ਲਿਆ | ਪਟਕੇ ਦੀ ਕੁਸ਼ਤੀ ਪਹਿਲਵਾਨ ਨਿਸ਼ਾਤ ਹਰਿਆਣਾ ਤੇ ਕਾਲੂ ਬਾਹੜੋਵਾਲ ਵਿਚਕਾਰ ਹੋਈ, ਜਿਸ 'ਚ ਪਹਿਲਵਾਨ ਨਿਸ਼ਾਤ ਹਰਿਆਣਾ ਨੇ ਕਾਲੂ ਬਾਹੜੋਵਾਲ ਹਰਾ ਕੇ 1 ਲੱਖ 31,000 ਰੁਪਏ ਪਟਕੇ ਦਾ ਇਨਾਮ ਜਿੱਤਿਆ | ਇਸ ਮÏਕੇ ਮੰਗਤ ਸਿੰਘ ਸਰਪੰਚ, ਅਮਰ ਸਿੰਘ, ਮਹਿੰਦਰ ਸਿੰਘ ਨੰਬਰਦਾਰ, ਗੁਰਨੇਕ ਸਿੰਘ ਨੰਬਰਦਾਰ, ਸੰਤੋਖ ਸਿੰਘ ਨਾਹਲ, ਦਰਸ਼ਨ ਸਿੰਘ ਹੇਰ, ਬਲਵੀਰ ਸਿੰਘ ਲੰਬੜ, ਸੁਖਦੇਵ ਸਿੰਘ, ਨਾਜਰ ਸਿੰਘ, ਗੁਰਦੇਵ ਸਿੰਘ ਨਿਊਜ਼ੀਲੈਂਡ, ਅਮਰਿੰਦਰ ਸਿੰਘ ਨਾਹਲ, ਹਰਬੰਸ ਸਿੰਘ, ਲੰਬੜ ਹਰਪ੍ਰੀਤ ਸਿੰਘ, ਗਰੀਬ ਸਦਾਸ ਪੰਚ, ਮੰਗਲ ਸਿੰਘ ਪੰਚ, ਹਰਨੇਕ ਸਿੰਘ ਪੰਚ, ਬਹਾਦਰ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ, ਬਲਵੀਰ ਸਿੰਘ, ਸੁਰਜੀਤ ਸਿੰਘ ਸਾਬਕਾ ਪੰਚ ਤੇ ਗੁਰਮੇਲ ਸਿੰਘ ਰੰਬਰਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਹਲਕਾ ਕਰਤਾਰਪੁਰ ਤੋਂ ਵਰਕਰ ਤੇ ਆਗੂ ਵੱਡੇ ਇਕੱਠ ਨਾਲ ਫਿਲੌਰ ਰੈਲੀ ਲਈ ਹੋਏ ਰਵਾਨਾ ਅਗਲੀ ਖ਼ਬਰ ਨਿਹਾਲੂਵਾਲ ਛਿੰਝ ਮੇਲੇ 'ਚ ਪਟਕਾ ਪਹਿਲਵਾਨ ਸ਼ਾਨਵੀਰ ਕੋਹਾਲੀ ਨੇ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।