ਆਦਮਪੁਰ, 25 ਮਾਰਚ (ਹਰਪ੍ਰੀਤ ਸਿੰਘ)-ਕਸਬਾ ਅਲਾਵਲਪੁਰ ਵਿਖੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵਲੋਂ 1 ਕਰੋੜ 18 ਲੱਖ ਦੀ ਲਾਗਤ ਨਾਲ ਵਾਰਡ ਨੰਬਰ 6 ਤੇ ਵਾਰਡ ਨੰਬਰ 10 ਦੀਆਂ ਤਿਆਰ ਹੋਣ ਵਾਲੀਆਂ ਸੜਕਾਂ ਦਾ ਉਦਘਾਟਨ ਕੀਤਾ | ਜਿਨਾਂ ਵਿੱਚ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਤੋਂ ਲੈ ਕੇ ਮੁਹੱਲਾ ਮਾਡਲ ਟਾਊਨ ਤੱਕ ਸੁੰਦਰ ਨਗਰ ਤੋ ਖਾਲਸਾ ਸਕੂਲ ਤੱਕ, ਰਮਦਾਸਪੁਰ ਰੋਡ ਤੋਂ ਸ਼ਮਸ਼ਾਨ ਘਾਟ ਅਲਾਵਲਪੁਰ ਤੱਕ ਨੂੰ ਜਾਣ ਵਾਲੀਆਂ ਸੜਕਾਂ ਦਾ ਜਲਦੀ ਤਿਆਰ ਕੀਤੀਆਂ ਜਾਣਗੀਆਂ | ਇਸੇ ਤਰ੍ਹਾਂ ਮਹਲਾ ਮਾਡਲ ਟਾਊਨ ਵਿਖੇ ਵਾਟਰ ਸਪਲਾਈ ਕਰੀਬ ਦੋ ਕਿਲੋਮੀਟਰ ਦੀ ਪਾਈਪ ਲਾਈਨ ਪਾਉਣ ਦੇ ਲਈ 78 ਲੱਖ ਰੁਪਏ ਜਾਰੀ ਕੀਤੇ ਗਏ ਹਨ | ਪਵਨ ਟੀਨੂੰ ਨੇ ਦੱਸਿਆ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਸ਼ਾ ਨਿਰਦੇਸ਼ਾਂ ਤਹਿਤ ਕਸਬਾ ਅਲਾਵਲਪੁਰ ਦੇ ਸਮੂਹ ਵਾਰਡਾਂ ਦਾ ਜਲਦੀ ਤੋਂ ਜਲਦੀ ਨਵੀਂਕਰਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਪੰਜਾਬ ਵਿੱਚ ਪਹਿਲੀ ਸਰਕਾਰ ਹੈ ਜਿਸ ਨੇ ਸਮੇਂ ਤੋਂ ਪਹਿਲਾਂ ਆਪਣੇ ਵਾਅਦੇ ਪੂਰੇ ਕਰਕੇ ਇੱਕ ਇਤਿਹਾਸਿਕ ਮਿਸਾਲ ਪੈਦਾ ਕੀਤੀ | ਵਿਧਾਨ ਸਭਾ ਹਲਕੇ ਅਧੀਨ ਆਉਂਦੇ ਸਮੂਹ ਲਿੰਕ ਰੋਡ, ਪਿੰਡਾਂ ਦੀਆਂ ਸੜਕਾਂ ਜਿਨਾਂ ਉੱਤੇ ਕੁਝ ਸਮਾਂ ਪਹਿਲਾਂ ਪੱਥਰ ਪਾਇਆ ਗਿਆ ਸੀ ਉਸ ਤੇ ਲੁਕ ਪੁਆ ਕੇ ਜਲਦੀ ਤਿਆਰ ਕਰ ਦਿੱਤਾ ਜਾਵੇਗੀਆਂ | ਇਸ ਮੌਕੇ ਕਾਰਜ ਸਾਧਕ ਅਫਸਰ ਰਾਮਜੀਤ, ਮਨਿੰਦਰ ਸਿੰਘ ਐਕਸੀਅਨ ਵਾਟਰ ਸਪਲਾਈ, ਕੁਲਜੀਤ ਸਿੰਘ ਬੈਂਸ ਜੇਈ ਵਾਟਰ ਸਪਲਾਈ, ਸੁਖਬੀਰ ਕੁਮਾਰ ਕੁਆਰਡੀਨੇਟਰ ਐਸ.ਸੀ.ਵਿੰਗ,ਰਾਮ ਗੋਪਾਲ ਬਲਾਕ ਪ੍ਰਧਾਨ ਐਸਸੀ ਵਿੰਗ.ਪਰਮਜੀਤ ਸਿੰਘ ਪੱਪੀ ਸ਼ਹਿਰੀ ਪ੍ਰਧਾਨ, ਮਦਨ ਮੱਦੀ, ਕਵਿਤਾ ਸ਼ਰਮਾ, ਰਚਨਾ ਸਮੂਹ ਕੌਂਸਲਰ, ਪੰਕਜ ਸ਼ਰਮਾ, ਸਮੂਹ ਕੌਂਸਲਰ ਰੂਬੀ ਢਿੱਲੋ, ਹਰਗੋਪਾਲ ਪਾਲੀ, ਮਨਦੀਪ ਸਿੰਘ,ਜਸਵੀਰ ਕੌਰ ਕੌਂਸਲਰ,ਹੰਸ ਰਾਜ ਭੈਰੋ, ਅਮਰਜੀਤ ਸਿੰਘ, ਦਵਿੰਦਰ ਲੱਡੂ, ਨਰੇਸ਼ ਕੁਮਾਰ ਭੰਡਾਰੀ, ਦਲਬੀਰ ਸਿੰਘ, ਮਨਜੀਤ ਸਿੰਘ ਦੌਲਤਪੁਰ ਸਮੇਤ ਸ਼ਹਿਰ ਵਾਸੀ ਹਾਜ਼ਰ ਹੋਏ |