05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪਿੰਡ ਕਤਪਾਲੋਂ 'ਚ ਵਾਲੀਬਾਲ ਦੇ ਖੇਡ ਮੈਦਾਨ ਦਾ ਉਦਘਾਟਨ

ਅਜੀਤ ਡੈਸਕ 07-03-2026
ਫਿਲੌਰ/ਅੱਪਰਾ, 6 ਮਾਰਚ (ਸਤਿੰਦਰ ਸ਼ਰਮਾ, ਦਲਵਿੰਦਰ ਸਿੰਘ)-ਪਿੰਡ ਦੀ ਜਵਾਨੀ ਨੂੰ ਸਿਹਤਮੰਦ, ਨਸ਼ਾ-ਮੁਕਤ ਤੇ ਇਕਜੁੱਟ ਰੱਖਣ ਦੇ ਉਦੇਸ਼ ਨਾਲ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਕਤਪਾਲੋਂ ਨੇ ਇਕ ਵੱਡੀ ਪੁਲਾਂਘ ਪੁੱਟੀ ਹੈ | ਕਲੱਬ ਵਲੋਂ ਤਿਆਰ ਕੀਤੇ ਆਧੁਨਿਕ ਵਾਲੀਬਾਲ ਦੇ ਗਰਾਊਾਡ ਜਿਸ 'ਚ ਰਾਤ ਸਮੇਂ ਖੇਡਣ ਲਈ ਲਾਈਟਾਂ ਵੀ ਲਾਈਆਂ ਗਈਆਂ ਹਨ, ਦਾ ਉਦਘਾਟਨ ਅਰਦਾਸ ਦੀ ਮਰਯਾਦਾ ਅਨੁਸਾਰ ਕੀਤਾ | ਪਿੰਡ ਦੇ ਨੌਜਵਾਨਾਂ ਦਾ ਠਾਠਾਂ ਮਾਰਦਾ ਇਕੱਠ ਸਾਬਤ ਕਰ ਰਿਹਾ ਸੀ ਕਿ ਅੱਜ ਵੀ ਸਾਡੇ ਨੌਜਵਾਨ ਖੇਡਾਂ ਲਈ ਤਿਆਰ-ਬਰ-ਤਿਆਰ ਹਨ | ਹਰਜਿੰਦਰ ਸਿੰਘ ਪ੍ਰਧਾਨ ਸੁਸਾਇਟੀ ਅਸ਼ਾਹੂਰ ਤੇ ਰੇਸ਼ਮ ਸਿੰਘ ਨੇ ਸਾਂਝੇ ਤੌਰ 'ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੌਜਵਾਨਾਂ ਦੇ ਰੁਬਰੂ ਹੁੰਦਿਆਂ ਕਿਹਾ ਕਿ ਜੋ ਨੌਜਵਾਨ ਮੈਦਾਨਾਂ 'ਚ ਪਸੀਨਾ ਵਹਾਉਂਦੇ ਹਨ, ਉਹ ਕਦੇ ਵੀ ਕੁਰਾਹੇ ਨਹੀਂ ਪੈਂਦੇ | ਸਾਡਾ ਮਕਸਦ ਸਿਰਫ਼ ਖੇਡ ਖੇਡਣਾ ਨਹੀਂ, ਸਗੋਂ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਨੂੰ ਇੰਨਾ ਮਜ਼ਬੂਤ ਕਰਨਾ ਹੈ ਕਿ ਨਸ਼ਾ ਪਿੰਡਾਂ ਦੀਆਂ ਬਰੂਹਾਂ ਤੱਕ ਪਹੁੰਚਣ ਦੀ ਹਿੰਮਤ ਨਾ ਕਰ ਸਕੇ | ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਕਤਪਾਲੋਂ ਦੇ ਅਹੁਦੇਦਾਰਾਂ ਪਰਸ਼ੋਤਮ ਸਿੰਘ, ਅਸ਼ੋਕ ਸਿੰਘ ਤੇ ਸੋਢੀ ਸਿੰਘ ਨੇ ਨੌਜਵਾਨਾਂ ਨੂੰ ਕਿਹਾ ਕਿ ਮੋਬਾਈਲ ਫ਼ੋਨ ਦੀਆਂ ਸਕਰੀਨਾਂ ਛੱਡ ਕੇ ਮੈਦਾਨ ਦੀ ਮਿੱਟੀ ਨਾਲ ਜੁੜਨ | ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਚਾਹੀਦਾ ਹੈ ਕਿ ਇਸ ਖੇਡ ਗਰਾਊਾਡ ਦਾ ਵੱਧ ਤੋਂ ਵੱਧ ਲਾਭ ਉਠਾਈਏ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਨੌਜਵਾਨਾਂ ਨੂੰ ਖੇਡ ਮੈਦਾਨ ਨਾਲ ਜੋੜਨ ਲਈ ਹੋਰ ਉਪਰਾਲੇ ਵੀ ਕੀਤੇ ਜਾਣਗੇ |
ਪਿਛਲੀ ਖ਼ਬਰ ਹੋਰ ਭਿਆ.ਨਕ ਤੇ ਘਾਤਕ ਹੋਵੇਗੀ ਈਰਾਨ ਜੰਗ - ਯੂ.ਕੇ. ਦੇ ਫੌਜੀ ਅੱਡੇ ‘ਤੇ ਉਤਰਿਆ ਖ਼ਤ.ਰਨਾਕ ਅਮਰੀਕੀ ਬੰਬਰ ਜਹਾਜ਼ ਅਗਲੀ ਖ਼ਬਰ ਪੀ. ਡਬਲਿਊੂ. ਡੀ. ਜਲ ਸਪਲਾਈ ਤੇ ਤਾਲਮੇਲ ਸੰਘਰਸ਼ ਕਮੇਟੀ ਵਲੋਂ ਵਿਭਾਗੀ ਮੁਖੀ ਖ਼ਿਲਾਫ਼ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।