05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਹਜ਼ਾਰਾਂ ਲੰਬਿਤ ਪਏ ਨੇ ਆਰਸੀਆਂ ਦੀ ਮਨਜ਼ੂਰੀਆਂ ਦੇ ਕੰਮ

ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਸ਼ਿਵ)-ਆਰ.ਟੀ.ਓ.ਦਫਤਰ ਇਨ੍ਹਾਂ ਦਿਨਾਂ ਵਿੱਚ ਆਰਸੀ ਮਨਜ਼ੂਰੀਆਂ ਦਾ ਨਵਾਂ ਰਿਕਾਰਡ ਬਣਾਉਂਦਾ ਨਜ਼ਰ ਆ ਰਿਹਾ ਹੈ | ਜਾਣਕਾਰੀ ਮੁਤਾਬਕ ਲਗਭਗ 14 ਹਜ਼ਾਰ ਆਰਸੀਆਂ ਦੀਆਂ ਮਨਜ਼ੂਰੀਆਂ ਹਾਲੇ ਵੀ ਲੰਬਿਤ ਪਈਆਂ ਹਨ, ਜਿਸ ਕਾਰਨ ਵਾਹਨ ਮਾਲਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਉਹ ਸਰਕਾਰੀ ਫੀਸ ਪੂਰੀ ਤਰ੍ਹਾਂ ਜਮ੍ਹਾਂ ਕਰਵਾਉਣ ਦੇ ਬਾਵਜੂਦ ਵੀ ਆਰ. ਸੀ . ਮਨਜ਼ੂਰੀ ਅਪਰੂਵਲ) ਲਈ ਉਡੀਕ ਕਰ ਰਹੇ ਹਨ | ਕਈ ਮਾਮਲਿਆਂ ਵਿੱਚ ਪਹਿਲਾਂ ਵਾਹਨ ਮਾਲਕਾਂ ਨੂੰ ਆਰਸੀ ਵੇਰੀਫਿਕੇਸ਼ਨ ਲਈ ਦਫ਼ਤਰ ਵਿੱਚ ਲਾਈਨ ਲਗਾ ਕੇ ਪ੍ਰਕਿਰਿਆ ਪੂਰੀ ਕਰਨੀ ਪੈਂਦੀ ਹੈ | ਇਸ ਤੋਂ ਬਾਅਦ ਵੀ ਜੇ 15 ਦਿਨ ਤੱਕ ਮੋਬਾਈਲ 'ਤੇ ਮਨਜ਼ੂਰੀ ਦਾ ਸੰਦੇਸ਼ ਨਹੀਂ ਆਉਂਦਾ, ਤਾਂ ਲੋਕ ਮਜਬੂਰਨ ਮੁੜ ਦਫ਼ਤਰ ਦੇ ਚੱਕਰ ਲਗਾਉਣ ਪੈਂਦੇ ਹਨ | ਲੋਕਾਂ ਨੇ ਮੰਗ ਕੀਤੀ ਹੈ ਕਿ ਰੋਜ਼ਾਨਾ ਆਰ. ਟੀ. ਓ.ਦੀ ਆਈਡੀ ਅਤੇ ਲੰਬੀ ਕੰਮਾਂ ਦੀ ਜਾਂਚ ਕੀਤੀ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਕਿੰਨੇ ਕੇਸ ਨਿਪਟਾਏ ਗਏ ਹਨ ਅਤੇ ਕਿੰਨੇ ਹਾਲੇ ਵੀ ਬਕਾਇਆ ਹਨ |
ਪਿਛਲੀ ਖ਼ਬਰ ਇਤਿਹਾਸਿਕ ਹੋਵੇਗੀ ਭਾਜਪਾ ਦੀ ਮੋਗਾ ਰੈਲੀ -ਸੁਸ਼ੀਲ ਰਿੰਕੂ ਅਗਲੀ ਖ਼ਬਰ 10 ਨੂੰ ਬਰਨਾਲਾ 'ਚ ਕਿਸਾਨ ਕਰਨਗੇ ਵਿਸ਼ਾਲ ਮਹਾਂ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।