05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

10 ਨੂੰ ਬਰਨਾਲਾ 'ਚ ਕਿਸਾਨ ਕਰਨਗੇ ਵਿਸ਼ਾਲ ਮਹਾਂ ਰੈਲੀ

ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਹਰਵਿੰਦਰ ਸਿੰਘ ਫੁੱਲ)-ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਗੜ੍ਹਾ ਵਿਖੇ ਹੋਈ | ਮੀਟਿੰਗ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਈਰਾਨ ਉੱਪਰ ਅਮਰੀਕਾ ਤੇ ਉਸ ਦੇ ਜੋਟੀਦਾਰਾ ਵਲੋਂ ਕੀਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ | ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਜ਼ਰਾਈਲ ਦੇ ਮੁਖੀ ਨਾਲ ਮੇਲ ਜੋਲ ਕਰਨਾ ਅਤੇ ਜੰਗ ਪ੍ਰਤੀ ਧਾਰੀ ਸਾਜ਼ਸ਼ੀ ਚੁੱਪ ਦੀ ਨਿਖੇਧੀ ਵੀ ਕੀਤੀ | ਇਸ ਮੌਕੇ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਮੁਕਤ ਵਪਾਰ, ਮਨਰੇਗਾ ਕਾਨੂੰਨ ਦੇ ਬਦਲਾਅ, ਬਿਜਲੀ ਸੋਧ ਬਿੱਲ, ਬੀਜ ਬਿੱਲ, ਚਾਰ ਲੇਬਰ ਕਾਨੂੰਨ ਲਾਗੂ ਕਰਨ ਦੇ ਵਿਰੋਧ ਵਿਚ 10 ਮਾਰਚ ਨੂੰ ਬਰਨਾਲਾ ਸ਼ਹਿਰ ਵਿਚ ਵਿਸ਼ਾਲ ਮਹਾਂ ਰੈਲੀ ਕੀਤੀ ਜਾਵੇਗੀ, ਜਿਸ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਹਜ਼ਾਰਾਂ ਮੈਂਬਰ ਸ਼ਮੂਲੀਅਤ ਕਰਨਗੇ | ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਇਸ ਮਹਾਂ ਰੈਲੀ ਲਈ ਲੋਕਾ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਰਘਵੀਰ ਸਿੰਘ ਬੈਨੀਪਾਲ, ਮੋਹਣ ਸਿੰਘ ਧਮਾਣਾ, ਹਰਜੀਤ ਸਿੰਘ ਕਾਹਲੋ, ਮੇਜਰ ਸਿੰਘ ਖੁਰਲਾਪੁਰ, ਕੁਲਦੀਪ ਸਿੰਘ ਫਿਲੋਰ, ਅਮਰੀਕ ਸਿੰਘ ਮਾਨਸਾ, ਸ਼ਮਸ਼ੇਰ ਸਿੰਘ, ਰਾਮ ਸਿੰਘ ਕੈਮਵਾਲਾ, ਸੰਤੋਖ ਸਿੰਘ ਬਿਲਗਾ, ਮਨੋਹਰ ਸਿੰਘ ਗਿੱਲ, ਧਰਮਪਾਲ, ਮਲਕੀਤ ਸਿੰਘ ਨਿਆਲ, ਦਲਜੀਤ ਸਿੰਘ, ਮੁਖ਼ਤਿਆਰ ਸਿੰਘ ਮੱਲਾ, ਸਵਰਨ ਸਿੰਘ, ਦਰਸ਼ਣ ਸਿੰਘ ਬੇਲੂਮਾਜਰਾ, ਊਧਮ ਸਿੰਘ ਸੰਤੋਖਪੁਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਜ਼ਾਰਾਂ ਲੰਬਿਤ ਪਏ ਨੇ ਆਰਸੀਆਂ ਦੀ ਮਨਜ਼ੂਰੀਆਂ ਦੇ ਕੰਮ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਨੇ ਲਗਾਇਆ ਸਿਹਤ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।