06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਰੈਲੀ ਨੂੰ ਲੈ ਕੇ ਟੀਟੂ ਦੇ ਦਫ਼ਤਰ ਵਿਚ ਹੋਈ ਮੀਟਿੰਗ ਵਿਚ ਰਿੰਕੂ, ਅਮਰੀ ਸਮੇਤ ਕਈ ਆਗੂ ਹੋਏ ਸ਼ਾਮਿਲ <br/>

ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਸ਼ਿਵ)-ਅੱਜ ਜਲੰਧਰ ਪੱਛਮੀ ਹਲਕੇ 'ਚ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀ ਮੋਗਾ ਵਿਚ ਇਤਿਹਾਸਕ ਰੈਲੀ ਸੰਬੰਧੀ ਭਾਜਪਾ ਆਗੂਆਂ ਤੇ ਵਰਕਰਾਂ ਦੀ ਇਕ ਮਹੱਤਵਪੂਰਨ ਮੀਟਿੰਗ ਹੋਈ | ਇਹ ਮੀਟਿੰਗ ਭਾਜਪਾ ਕੌਂਸਲਰ ਮਨਜੀਤ ਸਿੰਘ ਟੀਟੂ ਦੇ ਦਫ਼ਤਰ ਵਿਚ ਹੋਈ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਪ੍ਰਮੁੱਖ ਤੌਰ 'ਤੇ ਮੌਜੂਦ ਸਨ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਇਤਿਹਾਸਕ ਹੋਵੇਗੀ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਪੰਜਾਬ ਦੇ ਹਰ ਵਰਗ ਨੂੰ ਫ਼ਾਇਦਾ ਹੋ ਰਿਹਾ ਹੈ | ਮੀਟਿੰਗ 'ਚ ਅਮਰਜੀਤ ਸਿੰਘ ਅਮਰੀ, ਦਵਿੰਦਰ ਭਾਰਦਵਾਜ, ਅਜੇ ਠਾਕੁਰ, ਮਨਜੀਤ ਸਿੰਘ ਟੀਟੂ, ਦਰਸ਼ਨ ਲਾਲ ਭਗਤ, ਅਜੇ ਬੱਬਲੂ, ਕਿ੍ਸ਼ਨਾ, ਜੋਤੀ, ਕਿ੍ਸ਼ਨਾ ਮੀਨਾ, ਪਿੰਕੀ ਜੁਲਕਾ, ਦਿਨੇਸ਼ ਭਗਤ, ਓਮ ਪ੍ਰਕਾਸ਼, ਸਚਿਨ ਸਰੀਨ, ਅਸ਼ਵਨੀ ਅਟਵਾਲ, ਪ੍ਰਮੋਦ ਕਸ਼ਯਪ, ਗਗਨ ਭਗਤ, ਸੁਰੇਸ਼ ਖੁਰਾਨਾ ਤੇ ਹੋਰ ਵੀ ਹਾਜਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸੰਤਗੜ੍ਹ ਹਰਖੋਵਾਲ ਵਿਖੇ ਮਹਾਂਪੁਰਖਾਂ ਦੀ ਬਰਸੀ ਸੰਬੰਧੀ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮ ਕੱਲ੍ਹ ਤੋਂ ਅਗਲੀ ਖ਼ਬਰ ਜੰਙਘਰ ਮਖਦੂਮਪੁਰਾ ਦਾ ਸੀਵਰੇਜ ਬੰਦ ਹੋਣ ਕਾਰਨ ਲੋਕ ਪੇ੍ਰਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।