06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਜੰਙਘਰ ਮਖਦੂਮਪੁਰਾ ਦਾ ਸੀਵਰੇਜ ਬੰਦ ਹੋਣ ਕਾਰਨ ਲੋਕ ਪੇ੍ਰਸ਼ਾਨ

ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਸ਼ਿਵ)-ਉਂਜ ਸ਼ਹਿਰ ਵਿਚ ਕਈ ਹਿੱਸਿਆਂ ਵਿਚ ਸੀਵਰੇਜ ਬੰਦ ਹੋਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸੀਵਰੇਜ ਬੰਦ ਹੋਣ ਨਾਲ ਇਕ ਤਾਂ ਲੰਬੇ ਸਮੇਂ ਤੱਕ ਗੰਦੇ ਪਾਣੀ ਦੇ ਖੜੇ੍ਹ ਹੋਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦੂਜਾ ਕਈ ਬਾਰ ਸਾਫ਼ ਪਾਣੀ ਵਾਲੀਆਂ ਪਾਈਪਾਂ ਵਿਚ ਇਹ ਗੰਦਾ ਪਾਣੀ ਚਲਾ ਜਾਂਦਾ ਹੈ ਤੇ ਜਦੋਂ ਟੂਟੀਆਂ 'ਚ ਗੰਦੇ ਪਾਣੀ ਦੀ ਸਪਲਾਈ ਨੂੰ ਲੈ ਕੇ ਲੋਕ ਰੋਸ ਜ਼ਾਹਿਰ ਕਰਦੇ ਤਾਂ ਨਿਗਮ ਅਫ਼ਸਰ ਹਰਕਤ 'ਚ ਆਉਂਦੇ ਹਨ | ਮਖਦੂਮਪੁਰਾ ਵਿਚ ਵੀ ਇਸ ਤਰ੍ਹਾਂ ਦੇ ਮਾਮਲੇ ਤੋਂ ਲੋਕਾਂ 'ਚ ਨਾਰਾਜ਼ਗੀ ਹੈ | ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਮਖਦੂਮਪੁਰਾ ਦੇ ਜੰਞ-ਘਰ ਦਾ ਸੀਵਰੇਜ ਜਾਮ ਹੋਣ ਕਾਰਨ ਪਾਣੀ ਭਰ ਜਾਂਦਾ ਹੈ ਤੇ ਇਸ ਦੀ ਸ਼ਿਕਾਇਤ ਓ. ਐਂਡ ਐਮ. ਦੇ ਐੱਸ. ਡੀ. ਨੂੰ ਬਾਰ-ਬਾਰ ਕਰਨ 'ਤੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਬਾਰੇ ਉਹ ਸ਼ਿਕਾਇਤਾਂ ਕਰ-ਕਰ ਕੇ ਥੱਕ ਗਏ ਹਨ ਪਰ ਕੋਈ ਵੀ ਸੁਣਨ ਲਈ ਤਿਆਰ ਨਹੀਂ ਹਨ | ਲੋਕ ਇਸ ਜੰਞ-ਘਰ 'ਚ ਸਮਾਗਮ ਕਰਦੇ ਹਨ ਤਾਂ ਸੀਵਰੇਜ ਬੰਦ ਹੋਣ ਨਾਲ ਉਨਾਂ ਨੂੰ ਪੇ੍ਰਸ਼ਾਨੀ ਆਉਂਦੀ ਹੈ | ਬਾਹਰਲੇ ਪਾਸੇ ਕਈ ਢੱਕਣ ਵੀ ਟੁੱਟੇ ਹੋਏ ਹਨ ਜਿਨ੍ਹਾਂ ਨੂੰ ਨਿਗਮ ਵਲੋਂ ਅਜੇ ਤੱਕ ਠੀਕ ਨਹੀਂ ਕੀਤਾ ਗਿਆ ਹੈ | ਲੋਕਾਂ ਦਾ ਕਹਿਣਾ ਸੀ ਇਸ ਸਮੱਸਿਆ ਨੂੰ ਜਲਦੀ ਕਰਵਾਇਆ ਜਾਵੇ |
6 ਮਹੀਨੇ ਤੋਂ ਬੰਦ ਹੈ ਬਚਿੰਤ ਨਗਰ ਦੇ ਇਲਾਕੇ ਵਿਚ ਸੀਵਰ
ਵਾਰਡ ਨੰਬਰ 2 ਪਰਸਰਾਮ ਨਗਰ ਬਚਿੰਤ ਨਗਰ ਦਾ ਇਲਾਕਾ ਪਿਛਲੇ 6 ਮਹੀਨਿਆਂ ਤੋਂ ਗੰਦੇ ਪਾਣੀ ਵਿਚ ਡੁਬਿਆ ਪਿਆ ਹੈ | ਸੀਵਰੇਜ ਦੇ ਖੜੇ੍ਹ ਪਾਣੀ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਾਰਡ ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਕਿਹਾ ਹੈ ਕਿ ਕਦੀ ਮੇਅਰ ਤੇ ਕਦੀ ਕਮਿਸ਼ਨਰ ਕੋਲ ਇਹ ਮਸਲਾ ਉਠਾਉਂਦੇ ਰਹੇ ਹਾਂ ਪਰ ਸੁਣਵਾਈ ਨਹੀਂ ਹੋ ਰਹੀ | ਹਰਪ੍ਰੀਤ ਵਾਲਿਆ ਨੇ ਕਿਹਾ ਕਿ ਇਸ ਜਗ੍ਹਾ 'ਤੇ ਸੰਘਣੀ ਆਬਾਦੀ ਹੈ | ਲੋਕਾਂ ਦਾ ਲੰਘਣਾ ਤਾਂ ਔਖਾ ਹੋ ਰਿਹਾ ਸਗੋਂ ਬੱਚੇ ਵੀ ਕਾਫੀ ਸਮੇਂ ਤੋਂ ਇਸ ਇਲਾਕੇ ਵਿਚ ਖੇਡਣ ਤੋਂ ਵਾਂਝੇ ਹੋਏ ਪਏ ਹਨ | ਲੋਕਾਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਮੱਛਰਾਂ ਦੀ ਭਰਮਾਰ ਹੈ ਤੇ ਬਦਬੂ ਉਠਦੀ ਰਹਿੰਦੀ ਹੈ | ਉਹ ਨਗਰ ਨਿਗਮ ਦਫਤਰ ਵਿਚ ਜਾ ਕੇ ਜਦੋਂ ਅਧਿਕਾਰੀਆਂ ਕੋਲ ਸ਼ਿਕਾਇਤ ਲਗਾਉਂਦੇ ਹਨ ਤਾਂ ਉਨ੍ਹਾਂ ਨੂੰ ਸਿਰਫ ਦਿਲਾਸਾ ਹੀ ਮਿਲਦਾ ਹੈ | ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਕੇ ਰਾਹਤ ਦਿੱਤੀ ਜਾਵੇ |
ਪਿਛਲੀ ਖ਼ਬਰ ਰੈਲੀ ਨੂੰ ਲੈ ਕੇ ਟੀਟੂ ਦੇ ਦਫ਼ਤਰ ਵਿਚ ਹੋਈ ਮੀਟਿੰਗ ਵਿਚ ਰਿੰਕੂ, ਅਮਰੀ ਸਮੇਤ ਕਈ ਆਗੂ ਹੋਏ ਸ਼ਾਮਿਲ <br/> ਅਗਲੀ ਖ਼ਬਰ ਗੰਦਗੀ ਕਰਕੇ ਬਸਤੀ ਸ਼ੇਖ ਰੋਡ ਨੇ ਧਾਰਿਆ ਨਰਕ ਦਾ ਰੂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।