07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਟਰੈਕਟਰ ਟਰਾਲੀਆਂ ਰਾਹੀਂ 9 ਰੂਟਾਂ 'ਤੇ ਕੂੜਾ ਚੁੱਕਣ ਲਈ ਦੁਬਾਰਾ ਲੱਗੇ ਟੈਂਡਰ <br/>

ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਸ਼ਿਵ)-ਨਗਰ ਨਿਗਮ ਵਲੋਂ ਟਰੈਕਟਰ ਟਰਾਲੀਆਂ ਰਾਹੀਂ ਕੂੜਾ ਚੁੱਕਣ ਦੇ ਜਿਹੜੇ ਟੈਂਡਰ ਲਗਾਏ ਗਏ ਸਨ, ਉਨ੍ਹਾਂ 'ਚ ਸਿਰਫ਼ 6 ਰੂਟਾਂ ਦੇ ਟੈਂਡਰ ਸਫਲ ਹੋਏ ਸਨ ਤੇ 9 ਰੂਟਾਂ 'ਤੇ ਟੈਂਡਰ ਸਫਲ ਨਾ ਹੋਣ ਕਰਕੇ ਹੁਣ ਨਿਗਮ ਵਲੋਂ ਦੁਬਾਰਾ ਟੈਂਡਰ ਲਗਾਏ ਗਏ ਹਨ | 9 ਰੂਟਾਂ 'ਤੇ ਟੈਂਡਰ ਲਗਾਉਣ ਦੇ ਕੰਮ ਨਾਲ ਕੂੜਾ ਚੁੱਕਣ ਦਾ ਕੰਮ ਤਾਂ ਪ੍ਰਭਾਵਿਤ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਤਾਂ ਜੇਕਰ ਇਹ ਟੈਂਡਰ ਸਿਰੇ ਨਹੀਂ ਚੜ੍ਹਦੇ ਹਨ ਤਾਂ ਬਾਅਦ 'ਚ ਬਿਨਾਂ ਟੈਂਡਰ ਤੋਂ ਕੁਟੇਸ਼ਨਾਂ ਰਾਹੀਂ ਕੰਮ ਦੇਣ ਨਾਲ ਫਿਰ ਵਿਵਾਦ ਉੱਠ ਸਕਦੇ ਹਨ | 9 ਜਿਨ੍ਹਾਂ ਰੂਟਾਂ 'ਤੇ ਟਰੈਕਟਰ ਟਰਾਲੀਆਂ ਰਾਹੀਂ ਕੂੜਾ ਚੁੱਕਣ ਦੇ ਟੈਂਡਰ ਲਗਾਏ ਗਏ ਹਨ | ਉਨ੍ਹਾਂ ਮੁੱਖ ਰੂਟਾਂ 'ਚ ਏ. ਪੀ. ਜੇ. ਕਾਲਜ ਤੋਂ ਕਿਡਨੀ ਹਸਪਤਾਲ, ਮੇਅਰ ਹਾਊਸ ਤੋਂ ਮਾਡਲ ਟਾਊਨ ਚੌਕ, ਲਤੀਫਪੁਰਾ ਰੋਡ, ਮਾਡਲ ਟਾਊਨ ਮਾਰਕੀਟ, ਗੁਰੂ ਰਵਿਦਾਸ ਮਹਾਰਾਜਾ ਚੌਕ ਤੋਂ ਪੀ. ਪੀ. ਆਰ. ਮਾਲ, ਗੜ੍ਹਾ ਚੌਕ ਤੋਂ ਅਰਬਨ ਅਸਟੇਟ ਫ਼ੇਜ਼-1, ਅਰਬਨ ਅਸਟੇਟ ਫ਼ੇਜ਼-2, ਵਡਾਲਾ ਚੌਕ ਤੋਂ ਮਿੱਠਾ ਪੁਰ ਚੌਕ, ਰੇਲਵੇ ਸਟੇਸ਼ਨ ਤੋਂ ਸ਼ਾਸਤਰੀ ਮਾਰਕੀਟ ਚੌਕ, ਕਮਲ ਪੈਲੇਸ, ਪਟੇਲ ਚੌਕ ਤੋਂ ਅੱਡਾ ਹੁਸ਼ਿਆਰਪੁਰ, ਦਮੋਰੀਆ ਪੁਲ ਤੋਂ ਦੋਆਬਾ ਚੌਕ, ਅੱਡਾ ਹੁਸ਼ਿਆਰਪੁਰ ਤੋਂ ਦੋਆਬਾ ਚੌਕ, ਵਾਇਆ ਟਾਂਡਾ ਚੌਕ, ਟਾਂਡਾ ਫਾਟਕ ਤੋਂ ਸੋਢਲ ਫਾਟਕ, ਸੋਢਲ ਮੰਦਰ ਤੋਂ ਦੋਆਬਾ ਚੌਕ, ਪਠਾਨਕੋਟ ਚੌਕ ਤੋਂ ਕਪੂਰਥਲਾ ਰੋਡ, ਫੋਕਲ ਪੁਆਇੰਟ ਤੇ ਗਦਈਪੁਰ, ਵਰਿਆਣਾ ਡੰਪ ਰੋਡ, ਨਹਿਰ-ਕਪੂਰਥਲਾ ਰੋਡ ਤੋਂ ਬਾਬੂ ਜਗਜੀਵਨ ਰਾਮ ਚੌਕ, ਬਬਰੀਕ ਚੌਕ-ਫੁਟਬਾਲ ਚੌਕ ਤੋਂ ਬਸਤੀ ਅੱਡਾ ਤੇ ਹੋਰ ਰੂਟ ਸ਼ਾਮਿਲ ਹਨ | ਨਗਰ ਨਿਗਮ ਵਲੋਂ ਕੂੜਾ ਚੁਕਾਉਣ ਦਾ ਕੰਮ ਪਹਿਲਾਂ ਬਿਨਾਂ ਟੈਂਡਰਾਂ ਤੋਂ ਵੀ ਦਿੱਤਾ ਜਾਂਦਾ ਰਿਹਾ ਹੈ, ਜਿਸ ਕਰਕੇ ਵਿਵਾਦ ਵੀ ਉੱਠਦੇ ਰਹੇ ਹਨ | 9 ਰੂਟਾਂ 'ਤੇ ਹੁਣ 13 ਮਾਰਚ ਨੂੰ ਟੈਂਡਰ ਖੋਲੇ੍ਹ ਜਾਣਗੇ | ਨਿਗਮ ਨੂੰ ਆਸ ਹੈ ਕਿ ਇਸ ਬਾਰ ਇਹ ਟੈਂਡਰ ਸਿਰੇ ਚੜ ਸਕਦੇ ਹਨ |

ਪਿਛਲੀ ਖ਼ਬਰ ਠੇਕੇ ਦਾ ਸ਼ਟਰ ਤੋੜ ਕੇ ਚੋਰੀ ਤੇ ਖੋਹ ਕਰਨ ਦੇ ਮਾਮਲੇ 'ਚ ਦੋ ਬਰੀ ਅਗਲੀ ਖ਼ਬਰ ਰੇਲਵੇ ਹੈਲਥ ਯੂਨਿਟ ਵਿਖੇ ਲਗਾਇਆ ਦੋ ਦਿਨਾ ਫਸਟ ਏਡ ਅਤੇ ਸੀ.ਪੀ.ਆਰ ਸਿਖਲਾਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।