30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਹੋਈ ਕੇਂਦਰੀ ਬਜਟ ਨੇ ਪੰਜਾਬੀਆਂ ਤੇ ਕਿਸਾਨਾਂ ਨੂੰ ਨਿਰਾਸ਼ ਕੀਤਾ - ਪ੍ਰਧਾਨ ਲਿੱਟਾਂ <br/>

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਰਤਾਰਪੁਰ 'ਚ ਹੋਈ ਮੀਟਿੰਗ ਮੌਕੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਬਹਾਦਰ ਸਿੰਘ ਮੱਲੀਆਂ ਤੇ ਕਿਸਾਨ ਆਗੂ | ਤਸਵੀਰ- ਧੀਰਪੁਰ <br/> 02-02-2026
ਕਰਤਾਰਪੁਰ, 1 ਫਰਵਰੀ (ਭਜਨ ਸਿੰਘ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਮਹੀਨਾਵਾਰ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ 'ਚ ਹੋਈ | ਇਸ ਮੌਕੇ ਕਿਸਾਨਾਂ ਵੱਲੋਂ ਝੋਨੇ ਦੀ ਫ਼ਸਲ ਤੋਂ ਬਾਅਦ ਬਾਰਸ਼ ਕਾਰਨ ਹੋਈ ਆਲੂਆਂ ਦੀ ਫ਼ਸਲ ਦੀ ਬੇਕਦਰੀ ਦਾ ਮੁੱਦਾ ਚੁੱਕਿਆ ਗਿਆ ਅਤੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਦੇ ਆਲੂਆਂ ਦੀ ਫ਼ਸਲ ਲਈ ਕਰਤਾਰਪੁਰ ਸਮੇਤ ਵੱਖ-ਵੱਖ ਥਾਵਾਂ 'ਤੇ ਸਪੈਸ਼ਲ ਟਰੇਨਾਂ (ਰੈਕ) ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਫ਼ਸਲ ਬਾਹਰਲੀਆਂ ਸਟੇਟਾਂ 'ਚ ਜਾਵੇ ਤੇ ਕਿਸਾਨਾਂ ਨੂੰ ਆਲੂ ਦਾ ਪੂਰਾ ਮੁੱਲ ਮਿਲ ਸਕੇ | ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਮੱਕੀ ਦੀ ਬਿਜਾਈ ਲਈ ਸਰਕਾਰ ਡੀ.ਏ.ਪੀ. ਤੇ ਯੂਰੀਆ ਖਾਦ ਦਾ ਪ੍ਰਬੰਧ ਕਰੇ ਤੇ ਕਿਸਾਨਾਂ ਨੂੰ ਮੱਕੀ ਦੇ ਬੀਜ ਕੰਟਰੋਲ ਰੇਟ ਉੱਪਰ ਲੈ ਕੇ ਦੇਣ ਲਈ ਹੁਣ ਤੋਂ ਹੀ ਢੁਕਵੀਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਤੇ ਕੁੱਝ ਦੁਕਾਨਦਾਰਾਂ ਵੱਲੋਂ ਖਾਦ ਨਾਲ ਪਰੋਸੇ ਜਾ ਰਹੇ ਵਾਧੂ ਸਮਾਨ ਤੇ ਬਾਇਓ ਦੇਣ ਵਾਲੇ ਦੁਕਾਨਦਾਰਾਂ ਦੇ ਲਾਇਸੰਸ ਰੱਦ ਕੀਤੇ ਜਾਣ | ਕਿਸਾਨ ਯੂਨੀਅਨ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕੇਂਦਰੀ ਬਜਟ 'ਚ ਪੰਜਾਬੀਆਂ ਤੇ ਕਿਸਾਨਾਂ ਨਾਲ ਕੀਤੇ ਗਏ ਵਿਤਕਰੇ ਦੀ ਨਿੰਦਾ ਕਰਦਿਆਂ ਆਖਿਆ ਕਿ ਇਹ ਬਜਟ ਪੰਜਾਬ ਤੇ ਕਿਸਾਨ ਵਿਰੋਧੀ ਹੈ | ਇਸ ਵਿਚ ਨਾ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ ਤੇ ਨਾ ਹੀ ਫ਼ਸਲਾਂ ਉੱਪਰ ਐਮ.ਐਸ.ਪੀ. ਰੇਟ ਦੇਣ ਲਈ ਕੋਈ ਬਜਟ ਰੱਖਿਆ ਗਿਆ ਉਨ੍ਹਾਂ ਪੰਜਾਬ ਦੇ ਕਿਸਾਨਾਂ ਦੇ ਸਿਰ ਖੜੇ ਕਰਜ਼ੇ ਨੂੰ ਬਿਨਾਂ ਸ਼ਰਤ ਮੁਆਫ਼ ਕਰਨ ਲਈ ਵੀ ਆਖਿਆ | ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ, ਚਰਨਜੀਤ ਸਿੰਘ ਕਾਲਾ ਖੇੜਾ, ਸਤਿੰਦਰ ਸਿੰਘ ਮੱਲੀਆਂ, ਮੋਹਣ ਲਾਲ ਨੰਬਰਦਾਰ, ਬਲਵਿੰਦਰ ਸਿੰਘ ਨੰਬਰਦਾਰ, ਜੀਤ ਸਿੰਘ ਧੀਰਪੁਰ, ਸੂਬਾ ਸਿੰਘ ਧੀਰਪੁਰ, ਗੁਰਮੇਲ ਸਿੰਘ ਨੰਬਰਦਾਰ ਸਰਾਏਖਾਸ, ਪਰਮਜੀਤ ਸਿੰਘ ਮੱਲੀਆਂ, ਭੁਪਿੰਦਰ ਸਿੰਘ ਕਾਹਲਵਾਂ, ਸੁਰਿੰਦਰ ਸਿੰਘ ਕਾਹਲਵਾਂ, ਕੁਲਵੰਤ ਸਿੰਘ, ਹਰਦੀਪ ਸਿੰਘ ਘੁੱਗਸ਼ੋਰ, ਦਲਜੀਤ ਸਿੰਘ ਘੁੱਗਸ਼ੋਰ, ਜਗਜੀਤ ਸਿੰਘ ਪੱਤੜਕਲਾਂ, ਸੁੱਚਾ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ ਬਾਗੜੀਆਂ, ਸਾਹਿਬ ਸਿੰਘ ਅਲੀ ਖੇਲਾਂ, ਬਲਬੀਰ ਸਿੰਘ ਕਾਲਾ ਖੇੜਾ, ਪਿਆਰਾ ਸਿੰਘ, ਸੁਖਦੇਵ ਸਿੰਘ, ਮੋਹਣ ਸਿੰਘ ਨੰਬਰਦਾਰ ਆਲਮਪੁਰ, ਕੇਵਲ ਸਿੰਘ, ਗਿਆਨ ਸਿੰਘ ਹੇਲਰਾਂ, ਅਮਰੀਕ ਸਿੰਘ ਕੁਦੋਵਾਲ, ਜੁਗਿੰਦਰ ਸਿੰਘ ਮੁਸਤਫਾਪੁਰ, ਅਨੋਖ ਸਿੰਘ ਕਰਤਾਰਪੁਰ, ਸੁਖਵੀਰ ਸਿੰਘ ਸਿਵਦਾਸਪੁਰ, ਮਹਿੰਦਰ ਸਿੰਘ ਰੱਜਬ, ਹਰਦੀਪ ਸਿੰਘ, ਪਰਮਜੀਤ ਸਿੰਘ ਮੱਲੀਆਂ, ਜੋਗਾ ਸਿੰਘ ਮੱਲੀਆਂ, ਬਲਜੀਤ ਸਿੰਘ ਮੱਲੀਆਂ, ਬਲਜੀਤ ਸਿੰਘ ਕਾਹਲਵਾਂ, ਮਹਿੰਦਰ ਸਿੰਘ ਪੱਤੜਕਲਾਂ, ਹਰਵਿੰਦਰ ਸਿੰਘ, ਰਣਜੀਤ ਸਿੰਘ ਦਿਆਲਪੁਰ, ਹਰਵਿੰਦਰ ਸਿੰਘ ਦਿਆਲਪੁਰ, ਪ੍ਰੀਤਮ ਸਿੰਘ ਖਾਨਕੇ, ਗੁਰਭੇਜ ਸਿੰਘ ਕਰਤਾਰਪੁਰ, ਸੁਖਦੇਵ ਸਿੰਘ ਕਾਲਾ ਖੇੜਾ, ਕੇਵਲ ਸਿੰਘ ਆਲਮਪੁਰਬੱਕਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲੋਹੀਆਂ 'ਚ ਗੁਟਕਾ ਸਾਹਿਬ ਦੀ ਬੇਅਦਬੀ ਪੁਲਿਸ ਦਾ ਸਹਿਯੋਗ ਕਰ ਕੇ ਜਲਦ ਲੱਭਾਂਗੇ ਬੇਅਦਬੀ ਕਰਨ ਵਾਲੇ ਮਾੜੇ ਅਨਸਰ : ਭਾਈ... ਅਗਲੀ ਖ਼ਬਰ 'ਪੰਜਾਬ ਸਖੀ ਸ਼ਕਤੀ ਮੇਲੇ' ਮੌਕੇ ਤਾਈ ਜਗੀਰੋ ਦਾ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।