29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਖਾਣਾ ਬਣਾਉਣ ਦੇ ਮੁਕਾਬਲੇ 'ਚ ਐਲੀਮੈਂਟਰੀ ਸਕੂਲ ਮਲਸੀਆਂ ਅੱਵਲ <br/>

ਮਲਸੀਆਂ ਸਕੂਲ ਦੀਆਂ ਕੁੱਕਾਂ ਨੂੰ ਸਨਮਾਨਿਤ ਕਰਦੇ ਹੋਏ ਕੁਲਵਿੰਦਰ ਕੌਰ ਸੀ.ਐੱਚ.ਟੀ. ਆਕਲਪੁਰ, ਰਾਕੇਸ਼ ਕੁਮਾਰ ਖਹਿਰਾ ਸੀ.ਐੱਚ.ਟੀ. ਬੱਗਾ | ਨਾਲ ਹੈੱਡਟੀਚਰ ਸੁਰਿੰਦਰਜੀਤ ਸਿੰਘ ਮਲਸੀਆਂ, ਜਤਿੰਦਰ ਅਰੋੜਾ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 02-02-2026
ਮਲਸੀਆਂ, 1 ਫਰਵਰੀ (ਦਲਜੀਤ ਸਿੰਘ ਸਚਦੇਵਾ)- ਸਿੱਖਿਆ ਬਲਾਕ ਸ਼ਾਹਕੋਟ-2 'ਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵਿਜੈ ਕੁਮਾਰ ਨਰੂਲਾ ਦੀ ਅਗਵਾਈ ਵਿਚ ਕਰਵਾਏ ਮਿਡ-ਡੇ-ਮੀਲ ਕੁੱਕਾਂ ਦੇ ਖਾਣਾ ਬਣਾਉਣ ਦੇ ਮੁਕਾਬਲੇ ਵਿਚ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਲਸੀਆਂ (ਲੜਕੀਆਂ) ਦੀਆਂ ਕੁੱਕਾਂ ਵਲੋਂ ਪਹਿਲਾ ਸਥਾਨ ਹਾਸਿਲ ਕੀਤਾ ਗਿਆ | ਜਾਣਕਾਰੀ ਦਿੰਦਿਆਂ ਹੈੱਡ-ਟੀਚਰ ਸੁਰਿੰਦਰਜੀਤ ਸਿੰਘ ਮਲਸੀਆਂ ਨੇ ਦੱਸਿਆ ਕਿ ਮਿਡ-ਡੇ-ਮੀਲ ਕੁੱਕਾਂ ਦੇ ਬਲਾਕ ਪੱਧਰੀ ਮੁਕਾਬਲੇ ਵਿਚ ਜੱਜ ਦੀ ਭੂਮਿਕਾ ਸੈਂਟਰ ਹੈੱਡ ਟੀਚਰ ਗੁਰਪ੍ਰੀਤ ਸਿੰਘ ਜੱਸਲ ਬਿੱਲੀ ਚੁਹਾਰਮੀ, ਕੁਲਵਿੰਦਰ ਕੌਰ ਸੀ.ਐੱਚ.ਟੀ. ਆਕਲਪੁਰ (ਮਲਸੀਆਂ), ਦਵਿੰਦਰ ਸਿੰਘ ਸੀ.ਐੱਚ.ਟੀ. ਦੌਲਤਪੁਰ ਢੱਡਾ, ਰਾਕੇਸ਼ ਕੁਮਾਰ ਖਹਿਰਾ ਸੀ.ਐੱਚ.ਟੀ. ਬੱਗਾ, ਜਸਵਿੰਦਰ ਕੌਰ ਸੀ.ਐੱਚ.ਟੀ. ਕੋਟਲਾ ਸੂਰਜ ਮੱਲ੍ਹ, ਹਰੀਸ਼ ਕੁਮਾਰ ਸੀ.ਐੱਚ.ਟੀ. ਪਰਜੀਆਂ ਕਲਾਂ ਵਲੋਂ ਨਿਭਾਈ ਗਈ | ਇਸ ਮੌਕੇ ਮਿਡ-ਡੇ-ਮੀਲ ਵਰਕਰਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਗਏ ਜਿਸ ਵਿਚ ਸਭ ਤੋਂ ਸਵਾਦਿਸ਼ਟ ਭੋਜਨ ਬਣਾਉਣ ਵਾਲੀਆਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਲਸੀਆਂ ਦੀਆਂ ਕੁੱਕਾਂ ਦਲਵੀਰ ਕੌਰ ਤੇ ਜੋਤੀ ਨੇ ਪਹਿਲਾ ਸਥਾਨ, ਮਨਜੀਤ ਕੌਰ ਕੋਟਲਾ ਸੂਰਜ ਮੱਲ ਤੇ ਰੀਤੂ ਸੈਦਪੁਰ ਝਿੜੀ ਨੇ ਦੂਜਾ ਸਥਾਨ, ਪ੍ਰਵੀਨ ਕੁਮਾਰੀ ਨਵਾਂ ਕਿਲ੍ਹਾ ਨੇ ਤੀਜਾ ਸਥਾਨ, ਰਣਜੀਤ ਕੌਰ ਕੋਟਲਾ ਹੇਰਾਂ ਨੇ ਚੌਥਾ ਸਥਾਨ ਤੇ ਸਰਬਜੀਤ ਕੌਰ ਨੇ ਪੰਜਵਾਂ ਸਥਾਨ ਹਾਸਲ ਕੀਤਾ | ਇਸ ਮੌਕੇ ਮਿਡ-ਡੇ-ਮੀਲ ਮੈਨੇਜਰ ਰਾਕੇਸ਼ ਕੁਮਾਰ, ਅਕਾਊਾਟੈਂਟ ਆਸ਼ੀਸ਼, ਵੀਰ ਸਿੰਘ ਜੂਨੀਅਰ ਸਹਾਇਕ, ਚਰਨਜੀਤ ਸਿੰਘ ਐੱਮ.ਆਈ.ਐੱਸ. ਕੋਆਰਡੀਨੇਟਰ, ਸ਼ਾਹਕੋਟ ਬਲਾਕ-1 ਦੇ ਲੇਖਾਕਾਰ ਰਕੇਸ਼ ਕੁਮਾਰ, ਐੱਚ.ਟੀ. ਜਤਿੰਦਰ ਕੁਮਾਰ ਢੰਡੋਵਾਲ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹਿਰ 'ਚ ਲਾਵਾਰਸ ਕੁੱਤਿਆਂ ਦੇ ਵੱਢਣ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਲੋਕ ਪ੍ਰੇਸ਼ਾਨ <br/> ਅਗਲੀ ਖ਼ਬਰ ਪਲਾਸਟਿਕ ਦੀ ਜ਼ਿਆਦਾ ਵਰਤੋਂ ਨਾਲ ਸ਼ਹਿਰ 'ਚ ਕੂੜੇ ਦੀ ਲਗਾਤਾਰ ਵਧ ਰਹੀ ਸਮੱਸਿਆ ਪਾਬੰਦੀ ਹੋਣ ਦੇ ਬਾਵਜੂਦ ਵੀ ਧੜੱਲੇ ਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।