25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪਵਨ ਟੀਨੂੰ ਵਲੋਂ ਪ੍ਰਧਾਨ ਮੰਤਰੀ ਨੂੰ ਆਦਮਪੁਰ ਦੇ ਅਧੂਰੇ ਪੁਲ ਦਾ ਕੰਮ ਸ਼ੁਰੂ ਕਰਵਾਉਣ ਦੀ ਅਪੀਲ <br/>

ਅਜੀਤ ਡੈਸਕ 01-02-2026
ਆਦਮਪੁਰ, 31 ਜਨਵਰੀ (ਰਮਨ ਦਵੇਸਰ, ਹਰਪ੍ਰੀਤ ਸਿੰਘ) - ਆਦਮਪੁਰ ਦੇ ਪੁਲ ਨੂੰ ਲੈ ਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਪ੍ਰਧਾਨ ਮੰਤਰੀ ਨੂੰ ਇਸ ਪੁਲ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਇਸ ਪੁਲ ਦਾ ਨਿਰਮਾਣ 2016 'ਚ ਸ਼ੁਰੂ ਹੋਇਆ ਸੀ ਅੱਜ 2026 'ਚ 10 ਸਾਲ ਬੀਤ ਚੁੱਕੇ ਹਨ ਤੇ ਲੋਕਾਂ ਦੀਆਂ ਮੁਸ਼ਕਲਾਂ 'ਚ ਅਥਾਹ ਵਾਧਾ ਹੋਇਆ ਹੈ | ਇਸ ਫਲਾਈ ਓਵਰ ਦੇ ਬੰਦ ਹੋਣ ਦੇ ਨਾਲ ਆਦਮਪੁਰ ਦਾ ਵਪਾਰ ਬਿਲਕੁਲ ਤਬਾਹ ਹੋ ਗਿਆ ਹੈ ਅਤੇ ਮਿੱਟੀ ਕਾਰਨ ਲੋਕ ਦਮੇ ਦਾ ਸ਼ਿਕਾਰ ਹੋ ਰਹੇ ਹਨ | ਇਹ ਪੁਲ ਨਾ ਬਣਨ ਕਰ ਕੇ ਲੋਕਾਂ ਨੂੰ ਇੱਥੇ ਤਿੰਨ ਤਿੰਨ ਘੰਟੇ ਟਰੈਫ਼ਿਕ ਵਿਚ ਰੁਕਣਾ ਪੈਂਦਾ ਹੈ | ਇਹ ਰਸਤਾ ਜਿੱਥੋਂ ਕੀ ਲੋਕ ਆਦਮਪੁਰ ਏਅਰਪੋਰਟ, ਹਿਮਾਚਲ ਤੇ ਧਾਰਮਿਕ ਯਾਤਰਾ 'ਤੇ ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਬਾਬਾ ਬਾਲਕ ਨਾਥ ਜਾਂ ਪਹਾੜਾਂ ਵਿਚ ਘੰੁਮਣ ਜਾਂਦੇ ਹਨ | ਉਨ੍ਹਾਂ ਲਈ ਆਦਮਪੁਰ ਵਿਚੋਂ ਲੰਘਣਾ ਬਹੁਤ ਵੱਡੀ ਮੁਸ਼ਕਿਲ ਹੈ | ਪਵਨ ਟੀਨੂੰ ਨੇ ਕਿਹਾ ਕਿ 1 ਫ਼ਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ 'ਚ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਣ ਆ ਰਹੇ ਹਨ | ਪਵਨ ਟੀਨੂੰ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਜੀ, ਇਸ ਅਧੂਰੇ ਪਏ ਪੁਲ ਦਾ ਨਿਰਮਾਣ ਕਾਰਜ ਮੁੜ ਸ਼ੁਰੂ ਕਰਵਾ ਕੇ ਲੋਕਾਂ ਨੂੰ ਰੋਜ਼ਾਨਾ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ |

ਪਿਛਲੀ ਖ਼ਬਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ੇਸ਼ ਦੀਵਾਨ ਸਜਾਏ <br/> ਅਗਲੀ ਖ਼ਬਰ ਫੋਰਟਿਸ ਹਸਪਤਾਲ ਜਲੰਧਰ ਨੇ ਕੀਤਾ ਦੁਨੀਆ ਦੇ ਸਭ ਤੋਂ ਐਡਵਾਂਸਡ ਰੋਬੋਟਿਕ ਸਰਜਰੀ ਸਿਸਟਮਾਂ 'ਚੋਂ ਇਕ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।