25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਐਲ. ਪੀ. ਯੂ. ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਰੈਂਕਿੰਗ 'ਚ ਦੇਸ਼ ਦੀ ਸਿਖਰਲੀ ਯੂਨੀਵਰਸਿਟੀ ਬਣੀ

ਅਜੀਤ ਡੈਸਕ 01-02-2026
ਜਲੰਧਰ, 31 ਜਨਵਰੀ (ਜਸਪਾਲ ਸਿੰਘ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਵਿਸ਼ੇ ਅਨੁਸਾਰ 2026 ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਸਿਖਰਲਾ ਸਥਾਨ ਹਾਸਿਲ ਕੀਤਾ ਹੈ | ਯੂਨੀਵਰਸਿਟੀ ਨੇ ਸਮਾਜਿਕ ਵਿਗਿਆਨ, ਭੌਤਿਕ ਵਿਗਿਆਨ, ਬਿਜਨੈੱਸ ਤੇ ਅਰਥ ਸ਼ਾਸਤਰ ਦੇ ਵਿਸ਼ੇ 'ਚ ਦੇਸ਼ ਵਿਚ ਨੰਬਰ 1 ਰੈਂਕ ਪ੍ਰਾਪਤ ਕੀਤਾ ਹੈ | ਐਲ.ਪੀ.ਯੂ. ਸਮਾਜਿਕ ਵਿਗਿਆਨ ਵਿੱਚ ਭਾਰਤ ਵਿੱਚ ਪਹਿਲੇ ਸਥਾਨ 'ਤੇ ਅਤੇ ਵਿਸ਼ਵ ਪੱਧਰ 'ਤੇ 201–250 ਸਥਾਨ 'ਤੇ ਰਹੀ ਅਤੇ ਦਿੱਲੀ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਨੂੰ ਪਛਾੜ ਦਿੱਤਾ | ਭੌਤਿਕ ਵਿਗਿਆਨ ਵਿੱਚ ਐਲ.ਪੀ.ਯੂ. ਨੇ ਭਾਰਤ ਵਿੱਚ ਪਹਿਲਾ ਸਥਾਨ ਤੇ ਵਿਸ਼ਵ ਪੱਧਰ 'ਤੇ 201–250 ਬੈਂਡ ਪ੍ਰਾਪਤ ਕੀਤਾ | ਬਿਜਨੈੱਸ ਅਤੇ ਅਰਥ ਸ਼ਾਸਤਰ ਵਿੱਚ ਵੀ ਐਲ.ਪੀ.ਯੂ. ਨੇ ਭਾਰਤ ਵਿੱਚ ਪਹਿਲਾ ਸਥਾਨ ਅਤੇ ਵਿਸ਼ਵ ਪੱਧਰ 'ਤੇ 301–400 ਬੈਂਡ ਪ੍ਰਾਪਤ ਕਰਕੇ ਦਿੱਲੀ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆ, ਬਨਾਰਸ ਹਿੰਦੂ ਯੂਨੀਵਰਸਿਟੀ ਤੇ ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ ਅੱਗੇ ਹੋਣ ਦਾ ਮਾਣ ਪ੍ਰਾਪਤ ਕੀਤਾ | ਇੰਜੀਨੀਅਰਿੰਗ ਵਿੱਚ ਐਲ.ਪੀ.ਯੂ. ਨੇ ਭਾਰਤ ਵਿੱਚ ਦੂਜਾ ਸਥਾਨ ਤੇ ਵਿਸ਼ਵ ਪੱਧਰ 'ਤੇ 251–300 ਬੈਂਡ ਪ੍ਰਾਪਤ ਕੀਤਾ | ਮੈਡੀਕਲ ਤੇ ਸਿਹਤ ਵਿਗਿਆਨ ਵਿੱਚ ਐਲਪੀਯੂ ਨੇ ਭਾਰਤ ਵਿੱਚ ਤੀਜਾ ਸਥਾਨ ਤੇ ਵਿਸ਼ਵ ਪੱਧਰ 'ਤੇ 301–400 ਬੈਂਡ ਪ੍ਰਾਪਤ ਕੀਤਾ | ਯੂਨੀਵਰਸਿਟੀ ਨੇ ਕੰਪਿਊਟਰ ਸਾਇੰਸ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਭਾਰਤ ਵਿੱਚ 6ਵਾਂ ਸਥਾਨ ਤੇ ਵਿਸ਼ਵ ਪੱਧਰ 'ਤੇ 401–500 ਬੈਂਡ ਪ੍ਰਾਪਤ ਕੀਤਾ | ਲਾਈਫ ਸਾਇੰਸਜ਼ ਵਿੱਚ ਭਾਰਤ ਵਿੱਚ 7ਵਾਂ ਸਥਾਨ ਤੇ ਵਿਸ਼ਵ ਪੱਧਰ 'ਤੇ 401–500 ਬੈਂਡ ਪ੍ਰਾਪਤ ਕੀਤਾ | ਐਲ.ਪੀ.ਯੂ. ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਐਲ.ਪੀ.ਯੂ. ਵਿਖੇ ਅਸੀਂ ਸੋਚ-ਸਮਝ ਕੇ ਇੱਕ ਅਜਿਹਾ ਈਕੋਸਿਸਟਮ ਬਣਾਇਆ ਹੈ ਜਿੱਥੇ ਨਵੀਨਤਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ |
ਪਿਛਲੀ ਖ਼ਬਰ ਫੋਰਟਿਸ ਹਸਪਤਾਲ ਜਲੰਧਰ ਨੇ ਕੀਤਾ ਦੁਨੀਆ ਦੇ ਸਭ ਤੋਂ ਐਡਵਾਂਸਡ ਰੋਬੋਟਿਕ ਸਰਜਰੀ ਸਿਸਟਮਾਂ 'ਚੋਂ ਇਕ ਦਾ ਉਦਘਾਟਨ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਭਾਜਪਾ ਵਰਕਰਾਂ 'ਚ ਭਾਰੀ ਉਤਸ਼ਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।