12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰਾਜਾ ਸਾਹਿਬ ਦੇ ਦਰਬਾਰ ਦੀ ਪਵਿੱਤਰਤਾ 'ਤੇ ਸਵਾਲ ਚੁੱਕਣਾ ਸ਼ਰਮਨਾਕ -ਰਾਜਿੰਦਰ ਕੁਮਾਰ ਬਿੱਲਾ

ਅਜੀਤ ਡੈਸਕ 23-01-2026
ਗੁਰਾਇਆ, 22ਜਨਵਰੀ (ਬਲਵਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਲੱਖਾਂ ਲੋਕਾਂ ਦੀ ਸ਼ਰਧਾ ਦੇ ਕੇਂਦਰ ਰਾਜਾ ਸਾਹਿਬ ਦੇ ਦਰਬਾਰ ਸਬੰਧੀ ਸਵਾਲ ਉਠਾਉਣਾ ਨਾ ਸਿਰਫ਼ ਨਿੰਦਣਯੋਗ ਹੈ, ਸਗੋਂ ਬਹੁਤ ਹੀ ਸ਼ਰਮਨਾਕ ਵੀ ਹੈ | ਇਹ ਬਿਆਨ ਸ਼ਿਵ ਸੈਨਾ ਦੇ ਸੀਨੀਅਰ ਪ੍ਰਦੇਸ਼ ਉਪ ਪ੍ਰਧਾਨ ਰਾਜਿੰਦਰ ਕੁਮਾਰ ਬਿੱਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਦੇ ਸੰਦਰਭ ਵਿਚ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਰਾਜਾ ਸਾਹਿਬ ਦੇ ਦਰਬਾਰ ਤੋਂ 169 ਪਾਵਨ ਸਰੂਪਾਂ ਦੀ ਬਰਾਮਦਗੀ ਅਤੇ 139 ਸਰੂਪਾਂ ਦਾ ਕੋਈ ਰਿਕਾਰਡ ਨਾ ਹੋਣ ਦੀ ਗੱਲ ਕਹੀ ਸੀ | ਰਾਜਿੰਦਰ ਕੁਮਾਰ ਬਿੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਪੰਜਾਬ ਦੀਆਂ ਧਾਰਮਿਕ ਆਸਥਾਵਾਂ ਨਾਲ ਖੁੱਲ੍ਹਾ ਖਿਲਵਾੜ ਕਰ ਰਹੀ ਹੈ | ਰਾਜਾ ਸਾਹਿਬ ਦਾ ਦਰਬਾਰ ਲੱਖਾਂ ਲੋਕਾਂ ਦੀ ਸ਼ਰਧਾ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ |

ਪਿਛਲੀ ਖ਼ਬਰ ਜੋਸਨ ਹਸਪਤਾਲ ਲੋਹੀਆਂ 'ਚ ਹੋਇਆ ਚੂਲੇ ਦਾ ਸਫ਼ਲ ਆਪ੍ਰੇਸ਼ਨ <br/> ਅਗਲੀ ਖ਼ਬਰ ਰੱਥ ਯਾਤਰਾ ਦੌਰਾਨ ਰਾਮਮਈ ਹੋਇਆ ਸ਼ਹਿਰ, ਭਗਵਾਨ ਸ੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦਿਵਸ ਨੂੰ ਲੈ ਕੇ ਕੱਢੀ ਰੱਥ ਯਾਤਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।