12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪਾਣੀ ਸੀਵਰੇਜ ਦੇ ਬਿੱਲ ਨਾ ਦੇਣ ਵਾਲਿਆਂ ਲਈ ਨਿਗਮ ਨੇ ਬਣਾਇਆ ਉੱਡਣ ਦਸਤਾ ਮੇਅਰ ਵਲੋਂ ਡਿਫਾਲਟਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ <br/>

ਮੀਟਿੰਗ ਵਿਚ ਸ਼ਾਮਿਲ ਮੇਅਰ ਵਨੀਤ ਧੀਰ ਤੇ ਨਾਲ ਸੰਦੀਪ ਰਿਸ਼ੀ, ਸੁਮਨਦੀਪ ਕੌਰ, ਹਰਪ੍ਰੀਤ ਵਾਲੀਆ, ਅਸ਼ਵਨੀ ਗਿੱਲ, ਦਰਸ਼ਨ ਭਗਤ ਤੇ ਹੋਰ | ਤਸਵੀਰ: ਮੁਨੀਸ਼ <br/> 23-01-2026
ਜਲੰਧਰ, 22 ਜਨਵਰੀ (ਸ਼ਿਵ)-ਮੇਅਰ ਵਨੀਤ ਧੀਰ ਨੇ ਪਾਣੀ ਅਤੇ ਸੀਵਰੇਜ ਬਿੱਲਾਂ ਦੀ ਵਸੂਲੀ ਵਧਾਉਣ ਨੂੰ ਲੈ ਕੇ ਕੀਤੀ ਗਈ ਮੀਟਿੰਗ ਵਿਚ ਵਿਭਾਗੀ ਸਟਾਫ਼ ਨੂੰ ਵਸੂਲੀ ਵਧਾਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ ਸਗੋਂ ਉਨ੍ਹਾਂ ਨੇ ਪਾਣੀ ਸੀਵਰੇਜ ਦੇ ਡਿਫਾਲਟਰਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਉੱਡਣ ਦਸਤਾ ਵੀ ਬਣਾਉਣ ਦਾ ਐਲਾਨ ਕੀਤਾ | ਉਨ੍ਹਾਂ ਦੱਸਿਆ ਕਿ ਉੱਡਣ ਦਸਤੇ ਦੀ ਉਕਤ ਟੀਮ ਮੌਕੇ 'ਤੇ ਲੋਕਾਂ ਦੇ ਘਰਾਂ, ਵਪਾਰਕ ਅਦਾਰਿਆਂ ਦੀ ਜਾਂਚ ਕਰੇਗੀ ਕਿ ਉਹ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਕਰ ਰਹੇ ਹਨ | ਜੇਕਰ ਉਨਾਂ ਵੱਲੋਂ ਅਦਾਇਗੀ ਨਹੀਂ ਕੀਤੀ ਗਈ ਤੇ ਮੌਕੇ 'ਤੇ ਅਦਾਇਗੀ ਨਹੀਂ ਦਿੱਤੀ ਤਾਂ ਉਨਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ | ਮੇਅਰ ਨੇ ਕਿਹਾ ਕਿ ਕੁਨੈਕਸ਼ਨ ਕੱਟਣ ਲਈ ਉਨਾਂ ਨੂੰ ਇੱਕ ਜੇ. ਸੀ. ਬੀ. ਦਿੱਤੀ ਜਾਵੇਗੀ | ਇਸ ਮੌਕੇ ਮਿਲੀ ਜਾਣਕਾਰੀ ਦੇ ਆਧਾਰ 'ਤੇ ਉਨਾਂ ਨੇ ਰੇਲਵੇ ਵਲੋਂ 4.50 ਕਰੋੜ ਅਤੇ ਇੰਡੀਅਨ ਆਇਲ ਵੱਲੋਂ 28ਲੱਖ ਦੀ ਅਦਾਇਗੀ ਨਾ ਕਰਨ 'ਤੇ ਕੁਨੈਕਸ਼ਨ ਕੱਟਣ ਲਈ ਵੀ ਕਹਿ ਦਿੱਤਾ ਹੈ ਤੇ ਇਸ ਤੋਂ ਇਲਾਵਾ ਹਸਪਤਾਲਾਂ ਅਤੇ ਹੋਟਲਾਂ ਦੇ ਕੁਨੈਕਸ਼ਨਾਂ ਦੀ ਜਾਂਚ ਕਰਨ ਲਈ ਕਹਿ ਦਿੱਤਾ ਹੈ | ਜਿਨ੍ਹਾਂ ਤੋਂ ਪੂਰੀ ਵਸੂਲੀ ਨਹੀਂ ਆ ਰਹੀ ਹੈ, ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ | ਇਸ ਮੌਕੇ ਵਿਭਾਗੀ ਅਫ਼ਸਰਾਂ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਕੋਲ 8 ਕਰਮਚਾਰੀਆਂ ਦੀ ਘਾਟ ਹੈ ਕਿਉਂਕਿ ਵਸੂਲੀ ਲਈ ਪਹਿਲਾਂ ਤਹਿਬਾਜ਼ਾਰੀ ਬਰਾਂਚ ਵਿਚ ਕਰਮਚਾਰੀ ਭੇਜੇ ਗਏ ਸਨ, ਪਰ ਉਹ ਉਨ੍ਹਾਂ ਦੀ ਬਰਾਂਚ ਨੂੰ ਵਾਪਸ ਨਹੀਂ ਮਿਲੇ ਜਿਸ 'ਤੇ ਮੇਅਰ ਦਾ ਕਹਿਣਾ ਸੀ ਕਿ ਵਾਟਰ ਤੇ ਸੀਵਰੇਜ ਸਪਲਾਈ ਵਿਭਾਗ ਨੂੰ 8 ਕਰਮਚਾਰੀ ਉਪਲਬਧ ਕਰਵਾਏ ਜਾਣਗੇ | ਇਸ ਮੌਕੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਲੋਂ ਅੰਤਰਰਾਸ਼ਟਰੀ ਕਾਨਫ਼ਰੰਸ ਲਈ ਹਰ ਸੰਭਵ ਮਦਦ ਦਾ ਭਰੋਸਾ <br/> ਅਗਲੀ ਖ਼ਬਰ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ 'ਚ ਦੁਕਾਨਦਾਰਾਂ ਦੇ ਕਰਿੰਦੇ ਸ਼ਰੇਆਮ ਰੋਕਦੇ ਨੇ ਔਰਤਾਂ ਦਾ ਰਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।