ਮਹਿਤਪੁਰ, 21 ਜਨਵਰੀ (ਲਖਵਿੰਦਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਦੇ ਗ੍ਰਹਿ ਵਿਖੇ ਹੋਈ ਜਿਸ 'ਚ ਜਥੇਬੰਦੀ ਦੇ ਸੂਬਾ ਪ੍ਰਧਾਨ ਸਰਦਾਰ ਫ਼ੁਰਮਾਨ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਵਿਚ ਬਹੁਤ ਸਾਰੀਆਂ ਕਿਸਾਨੀ ਸਮੱਸਿਆ ਤੋਂ ਇਲਾਵਾ ਸਾਡੇ ਸਮਾਜ ਲਈ ਖ਼ਤਰਾ ਬਣੇ ਨਸ਼ੇ ਦੇ ਕੋਹੜ ਨੂੰ ਖ਼ਤਮ ਕਰ ਕੇ ਨੌਜਵਾਨੀ ਨੂੰ ਬਚਾਉਣਾ ਵੱਡੀ ਚੁਨੌਤੀ ਹੈ, ਬਹੁਤ ਜਲਦੀ ਨਕੋਦਰ ਤੋਂ ਜਗਰਾਉਂ ਸੜਕ ਜਿਸ ਦੀ ਹਾਲਤ ਬਹੁਤ ਖ਼ਸਤਾ ਹੈ ਉਸ ਲਈ ਪ੍ਰਸ਼ਾਸਨ ਨੂੰ ਮਿਲ ਕੇ ਇਸ ਦੀ ਮੁਰੰਮਤ ਕਰਨ ਲਈ ਗੱਲਬਾਤ ਕੀਤੀ ਜਾਵੇਗੀ ਜੇਕਰ ਫਿਰ ਵੀ ਸੜਕ ਨਹੀਂ ਸਰਕਾਰ ਬਣਾਉਂਦੀ ਤਾਂ ਇਹ ਸੜਕ ਨੂੰ ਮੁਕੰਮਲ ਤੌਰ 'ਤੇ ਬੰਦ ਕਰ ਕੇ ਸਰਕਾਰ ਦੇ ਧਿਆਨ 'ਚ ਲਿਆਂਦਾ ਜਾਵੇਗਾ | ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਢਿੱਲੋਂ, ਹਰਦੀਪ ਸਿੰਘ ਕਰਮੂਵਾਲ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਬਾਪੂ ਗੁਰਚਰਨ ਸਿੰਘ ਕੌਰ, ਦਵਿੰਦਰ ਸਿੰਘ, ਜੋਗਿੰਦਰ ਸਿੰਘ, ਲਖਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਨਵ-ਨਿਯੁਕਤ ਸੂਬਾ ਮੀਤ ਪ੍ਰਧਾਨ ਨਰਿੰਦਰ ਸਿੰਘ ਬਾਜਵਾ ਨੇ ਸੰਬੋਧਨ ਕੀਤਾ | ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਨਰਿੰਦਰ ਸਿੰਘ ਬਾਜਵਾ ਨੂੰ ਸੂਬਾ ਮੀਤ ਪ੍ਰਧਾਨ, ਸੋਢੀ ਸਿੰਘ ਬਾਂਗੀਵਾਲ ਨੂੰ ਕੌਰ ਕਮੇਟੀ ਮੈਂਬਰ, ਗੁਰਦੀਪ ਸਿੰਘ ਬਾਂਗੀਵਾਲ ਨੂੰ ਸੂਬਾ ਪ੍ਰਚਾਰ ਸਕੱਤਰ, ਤਜਿੰਦਰਪਾਲ ਸਿੰਘ ਸਿੱਧੂ ਨੂੰ ਸੀਨੀਅਰ ਮੀਤ ਪ੍ਰਧਾਨ ਜਲੰਧਰ, ਡਾਕਟਰ ਮਹਿੰਦਰਪਾਲ ਸਿੰਘ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਹਰਮਿੰਦਰ ਸਿੰਘ ਲਾਡੀ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਗੁਰਮੀਤ ਸਿੰਘ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਸਵਰਨ ਸਿੰਘ ਸੋਨੰੂ ਨੂੰ ਲੋਹੀਆਂ ਬਲਾਕ ਦਾ ਪ੍ਰਧਾਨ, ਜਗਤਾਰ ਸਿੰਘ ਨੂੰ ਸ਼ਾਹਕੋਟ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ | ਦਰਜਨ ਦੇ ਕਰੀਬ ਇਕਾਈਆਂ ਦਾ ਗਠਨ ਵੀ ਕੀਤਾ ਗਿਆ | ਇਸ ਮੌਕੇ ਹਰਮਨਪ੍ਰੀਤ ਸਿੰਘ ਆਦਰਾਮਾਨ, ਪਰਮਜੀਤ ਸਿੰਘ ਆਦਰਾਮਾਨ, ਤਜਿੰਦਰ ਸਿੰਘ ਲੰਬੜਦਾਰ, ਗੁਰਮੁਖ ਸਿੰਘ ਸਰਪੰਚ ਖੁਰਲਾਪੁਰ, ਪਾਲ ਸਿੰਘ ਬੀਟਲਾਂ, ਦਵਿੰਦਰ ਸਿੰਘ ਗੋਪੀ, ਸ਼ਿੰਗਾਰਾ ਸਿੰਘ, ਗੁਰਚਰਨ ਸਿੰਘ, ਸਰਪੰਚ ਬਲਵੰਤ ਸਿੰਘ ਗੋਬਿੰਦਪੁਰ, ਬਲਵੰਤ ਸਿੰਘ, ਜਗਜੀਤ ਸਿੰਘ ਬੱਗਾ, ਕੁਲਵੰਤ ਸਿੰਘ, ਅਸ਼ੋਕ ਕੁਮਾਰ, ਮੱਖਣ ਸਿੰਘ ਸਰਪੰਚ ਗੁਰਮੁਖ ਸਿੰਘ ਬੁਰਜਾ, ਗੱਬਰ ਸਿੰਘ, ਨਿਰਮੋਹ ਸਿੰਘ, ਰਾਜਵਿੰਦਰ ਸਿੰਘ, ਕੁਲਵੰਤ ਸਿੰਘ, ਸੰਤੋਖ ਸਿੰਘ ਰਾਜਸਥਾਨੀ, ਤਰਸੇਮ ਸਿੰਘ, ਨਿਸ਼ਾਨ ਸਿੰਘ, ਜਗਦੀਪ ਸਿੰਘ ਕਾਹਲੋਂ, ਸੁਖਬੀਰ ਸਿੰਘ, ਸਤਬੀਰ ਸਿੰਘ, ਡਾਕਟਰ ਜਗਦੀਸ਼ ਸਿੰਘ, ਨਗਿੰਦਰ ਸਿੰਘ ਪਰਜੀਆਂ, ਹਰਭਜਨ ਸਿੰਘ ਜਰਨਲ ਸਕੱਤਰ ਨੂਰਮਹਿਲ, ਮਹਿੰਦਰ ਸਿੰਘ ਅਵਾਨ ਖ਼ਾਲਸਾ, ਬਾਪੂ ਕੇਹਰ ਸਿੰਘ ਆਦਿ ਹਾਜ਼ਰ ਸਨ |