ਮਕਸੂਦਾਂ 20 ਜਨਵਰੀ (ਸÏਰਵ ਮਹਿਤਾ)-ਪਠਾਨਕੋਟ ਜਲੰਧਰ ਮੁੱਖ ਮਾਰਗ ਪਿੰਡ ਰਾਓਵਾਲੀ ਨੇੜੇ ਪੈਟਰੋਲ ਪੰਪ 'ਤੇ ਥਾਰ ਸਵਾਰ ਅÏਰਤ ਤੇ ਸਾਥੀਆਂ ਵਲੋਂ ਪੈਟਰੋਲ ਪੰਪ ਦਾ ਕਰਿੰਦਾ ਬੁਰੀ ਤਰ੍ਹਾਂ ਕੁੱਟਿਆ ਗਿਆ | ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਰਾਓਵਾਲੀ ਦੇ ਨੇੜੇ ਯੂਨੀਕ ਫਿਲਿੰਗ ਸਟੇਸ਼ਨ 'ਤੇ ਜਦੋਂ ਗੱਡੀ 'ਚ ਗ਼ਲਤ ਤੇਲ ਪੈਣ ਦੇ ਮਾਮਲੇ ਨੂੰ ਲੈ ਕੇ ਥਾਰ ਸਵਾਰ ਅÏਰਤ ਤੇ ਉਸਦੇ ਸਾਥੀਆਂ ਨੇ ਪੈਟਰੋਲ ਪੰਪ ਦੇ ਕਰਿੰਦੇ ਨਾਲ ਬੇਰਹਿਮੀ ਨਾਲ ਕੁੱਟ ਮਾਰ ਕਰ ਦਿੱਤੀ¢ ਇਸ ਹਮਲੇ ਵਿੱਚ ਕਰਿੰਦਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ¢ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਨਿਰੰਜਨ ਕੈਂਥ ਵਾਸੀ ਰਾਓਵਾਲੀ ਵਲੋਂ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ, ਇਕ ਕਾਲੇ ਰੰਗ ਦੀ ਥਾਰ ਗੱਡੀ ਪੈਟਰੋਲ ਪੰਪ 'ਤੇ ਆ ਕੇ ਰੁਕੀ¢ ਗੱਡੀ ਵਿਚ ਸਵਾਰ ਅÏਰਤ ਨੇ ਤੇਲ ਭਰਨ ਲਈ ਕਿਹਾ¢ ਇਸ ਦÏਰਾਨ ਡਿਊਟੀ 'ਤੇ ਤਾਇਨਾਤ ਕਰਿੰਦਾ ਜਤਿਨ ਵਲੋਂ ਅਣਧਿਆਨਤਾ ਕਾਰਨ ਡੀਜ਼ਲ ਦੀ ਥਾਂ ਪੈਟਰੋਲ ਪੈ ਗਿਆ¢ਗਲਤੀ ਦਾ ਪਤਾ ਲੱਗਣ 'ਤੇ ਮਹਿਲਾ ਨੇ ਮੌਕੇ 'ਤੇ ਹੀ ਰÏਲਾ ਪਾਉਣਾ ਸ਼ੁਰੂ ਕਰ ਦਿੱਤਾ¢ ਮੌਕੇ ਦਾ ਫਾਇਦਾ ਚੁੱਕਦੇ ਹੋਏ ਮਹਿਲਾ ਨੇ ਆਪਣੇ ਕੁਝ ਰਿਸ਼ਤੇਦਾਰਾਂ ਜਾਂ ਸਾਥੀਆਂ ਨੂੰ ਪੈਟਰੋਲ ਪੰਪ 'ਤੇ ਬੁਲਾ ਲਿਆ¢ ਥੋੜ੍ਹੀ ਦੇਰ ਬਾਅਦ ਮੌਕੇ 'ਤੇ ਪਹੁੰਚੇ ਉਕਤ ਵਿਅਕਤੀਆਂ ਨੇ ਕਰਿੰਦੇ ਜਤਿਨ ਨਾਲ ਪਹਿਲਾਂ ਗਾਲੀ-ਗਲੋਚ ਕੀਤੀ ਤੇ ਫਿਰ ਅਚਾਨਕ ਹਮਲਾ ਕਰ ਦਿੱਤਾ¢ ਕਰਿੰਦੇ ਨੂੰ ਬੁਰੀ ਤਰ੍ਹਾਂ ਨਾਲ ਮਾਰਿਆ ਗਿਆ, ਤੇ ਜ਼ਮੀਨ 'ਤੇ ਸੁੱਟ ਕੇ ਕੁੱਟਿਆ ਗਿਆ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ¢ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਤੋਂ ਏ.ਐੱਸ.ਆਈ. ਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮÏਕੇ 'ਤੇ ਪਹੁੰਚੇ ਅਤੇ ਪੈਟਰੋਲ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ¢