16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਬਾਬਾ ਅਵਤਾਰ ਸਿੰਘ ਸੁਰਸਿੰਘ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਹੋਣਗੇ ਨਗਰ ਕੀਰਤਨ 'ਚ ਸ਼ਾਮਿਲ

ਅਜੀਤ ਡੈਸਕ 01-01-2026
ਜਲੰਧਰ, 31 ਦਸੰਬਰ (ਐੱਮ. ਐੱਸ. ਲੋਹੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ ਰਣਜੀਤ ਨਗਾਰੇ 'ਤੇ ਚੋਟ ਅਤੇ ਨਰਸਿੰਙਾ ਦੀ ਗੂੰਜ ਨਾਲ 2 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸਜਾਇਆ ਜਾ ਰਿਹਾ ਹੈ, ਜਿਸ 'ਚ ਸ਼ਮੂਲੀਅਤ ਕਰਕੇ ਦਲ ਪੰਥ ਅਤੇ ਗਤਕਾ ਅਖਾੜੇ ਇਸ ਦੀ ਸ਼ੋਭਾ ਨੂੰ ਹੋਰ ਵੀ ਵਧਾਉਣਗੇ | ਇਸ ਸੰਬੰਧੀ ਸਿੰਘ ਸਭਾਵਾਂ, ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੱਤੀ ਕਿ ਇਸ ਮੁੱਖ ਨਗਰ ਕੀਰਤਨ 'ਚ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ (ਅੰਸ਼-ਬੰਸ ਬਾਬਾ ਬਿਧੀ ਚੰਦ ਜੀ), ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਦਲ ਪੰਥ ਦੇ ਸਿਰਮÏਰ ਜਥੇਦਾਰ ਆਪਣੇ ਜਥਿਆਂ ਨਾਲ ਸ਼ਮੂਲੀਅਤ ਕਰਨਗੇ ¢ ਪਾਲਕੀ ਸਾਹਿਬ ਦੇ ਪਿੱਛੇ ਵੱਖ-ਵੱਖ ਕੀਰਤਨੀ ਜਥੇ ਹਾਜ਼ਰੀ ਭਰਨਗੇ | ਨਗਰ ਕੀਰਤਨ ਦੇ ਸਾਰੇ ਰੂਟ ਤੇ ਪਾਲਕੀ ਸਾਹਿਬ ਅੱਗੇ ਨਰਸਿੰਙਾ ਵਜਾਉਣ ਦੀ ਸੇਵਾ ਭਾਈ ਜਸਮੀਤ ਸਿੰਘ (ਸ੍ਰੀ ਅੰਮਿ੍ਤਸਰ ਸਾਹਿਬ) ਉਚੇਚੇ ਤੌਰ 'ਤੇ ਨਿਭਾਉਣਗੇ | ਇਸ ਮੌਕੇ ਮਹਿੰਦਰਜੀਤ ਸਿੰਘ (ਮਾਡਲ ਟਾਊਨ), ਗੁਰਬਖ਼ਸ਼ ਸਿੰਘ ਜੁਨੇਜਾ, ਪਰਮਿੰਦਰ ਸਿੰਘ (ਦਸਮੇਸ਼ ਨਗਰ), ਇਕਬਾਲ ਸਿੰਘ ਢੀਂਡਸਾ (ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ), ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਜਸਬੀਰ ਸਿੰਘ ਰੰਧਾਵਾ (ਡਿਫੈਂਸ ਕਲੋਨੀ), ਦਵਿੰਦਰ ਸਿੰਘ ਰਿਆਤ, ਕੰਵਲਜੀਤ ਸਿੰਘ ਟੋਨੀ, ਗੁਰਿੰਦਰ ਸਿੰਘ ਮਝੈਲ, ਨਿਰਮਲ ਸਿੰਘ ਬੇਦੀ, ਕੁਲਜੀਤ ਸਿੰਘ ਚਾਵਲਾ, ਹਰਜੋਤ ਸਿੰਘ ਲੱਕੀ, ਦਵਿੰਦਰ ਸਿੰਘ (ਸੈਂਟਰਲ ਟਾਊਨ), ਚਰਨਜੀਤ ਸਿੰਘ ਮਿੰਟਾ, ਹਰਜੀਤ ਸਿੰਘ ਬਾਬਾ, ਗੁਰਜੀਤ ਸਿੰਘ ਟੱਕਰ, ਦਿਲਬਾਗ ਸਿੰਘ ਸੁਲਤਾਨ ਪੁਰ ਲੋਧੀ, ਬਲਜੀਤ ਸਿੰਘ (ਮਿਸਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ), ਪਰਮਜੀਤ ਸਿੰਘ ਬਬਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ.ਸੀ.ਪੀ. ਨਰੇਸ਼ ਡੋਗਰਾ ਦਾ ਹੋਇਆ ਤਬਾਦਲਾ ਏ. ਆਈ. ਜੀ. ਫਾਜ਼ਿਲਕਾ ਲਗਾਇਆ ਅਗਲੀ ਖ਼ਬਰ ਐੱਨ.ਐੱਚ.ਐੱਸ. ਹਸਪਤਾਲ 'ਚ ਚੱਲ ਰਿਹਾ ਬੱਚਿਆਂ ਦਾ ਹੱਡੀ ਰੋਗ ਕੈਂਪ 15 ਤੱਕ ਵਧਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।